ਮਹਿਲਾ-ਪੁਰਸ਼ ਹਾਕੀ ਟੀਮਾਂ ਨੇ ਯੂਥ ਓਲੰਪਿਕ ਦੇ ਫਾਈਨਲ 'ਚ ਬਣਾਈ ਜਗ੍ਹਾ

10/17/2018 1:51:16 PM

ਬਿਊਨਸ ਆਇਰਸ : ਭਾਰਤ ਦੀ ਅੰਡਰ-18 ਮਹਿਲਾ ਤੇ ਪੁਰਸ਼ ਹਾਕੀ ਟੀਮਾਂ ਨੇ ਇੱਥੇ ਚਲ ਰਹੇ ਤੀਜੇ ਯੂਥ ਓਲੰਪਿਕ ਖੇਡਾਂ ਵਿਚ ਆਪਣੇ ਸੈਮੀਫਾਈਨਲ ਮੁਕਾਬਲੇ ਜਿੱਤਣ ਦੇ ਨਾਲ ਖਿਤਾਬੀ ਮੁਕਾਬਲਿਆਂ ਵਿਚ ਪ੍ਰਵੇਸ਼ ਕਰ ਲਿਆ ਹੈ। ਅਰਜਨਟੀਨਾ ਦੇ ਬਿਊਨਸਸ ਆਇਰਸ ਵਿਚ ਚਲ ਰਹੇ ਯੂਥ ਓਲੰਪਿਕ ਵਿਚ ਹਾਕੀ ਦੀ ਫਾਈਵ-ਏ ਸਾਈਡ ਪ੍ਰਤੀਯੋਗਿਤਾ ਦੇ ਸੈਮੀਫਾਈਨਲ ਵਿਚ ਭਾਰਤ ਦੀ ਅੰਡਰ-18 ਮਹਿਲਾ ਟੀਮ ਨੇ ਚੀਨ ਨੂੰ 3-0 ਨਾਲ ਹਰਾਇਆ ਜਦਕਿ ਪੁਰਸ਼ ਟੀਮ ਨੇ ਮੇਜ਼ਬਾਨ ਅਰਜਨਟੀਨਾ ਨੂੰ 3-1 ਨਾਲ ਹਰਾਇਆ। ਯੂਥ ਓਲੰਪਿਕ ਖੇਡਾਂ ਵਿਚ ਭਾਰਤ ਦੀ ਹਾਕੀ ਟੀਮਾਂ ਪਹਿਲੀ ਵਾਰ ਹਿੱਸਾ ਲੈ ਰਹੀ ਹੈ। ਪਾਰਕਰ ਪੋਲਿਡੇਰਪੋਟਿਰਵੋ ਰੋਕਾ ਸਟੇਡੀਅਮ ਵਿਚ ਹੋਏ ਹਾਕੀ ਮੁਕਾਬਲੇ ਵਿਚ ਮਹਿਲਾ ਟੀਮ ਨੇ ਸੈਮੀਫਾਈਨਲ ਵਿਚ ਚੀਨੀ ਟੀਮ ਖਿਲਾਫ ਇਕ ਪਾਸੜ ਜਿੱਤ ਦਰਜ ਕੀਤੀ।
PunjabKesari
ਭਾਰਤ-ਏ ਲਈ ਮੁਮਤਾਜ਼ ਖਾਨ ਨੇ 52ਵੇਂ ਸਕਿੰਟ ਵਿਚ ਹੀ ਪਹਿਲਾ ਗੋਲ ਕਰਦਿਆਂ 1-0 ਦੀ ਮਹੱਤਵਪੂਰਨ ਬੜ੍ਹਤ ਦਿਵਾ ਦਿੱਤੀ। ਭਾਰਤੀ ਟੀਮ ਨੇ ਵਿਰੋਧੀ ਖਿਡਾਰੀਆਂ ਨੂੰ ਕੋਈ ਮੌਕਾ ਨਹੀਂ ਦਿੱਤਾ ਅਤੇ ਗੇਂਦ ਨੂੰ ਆਪਣੇ ਕਬਜੇ ਵਿਚ ਰਖਦਿਆਂ ਮਿਡਫੀਲਡਰ ਰੀਤ ਦੇ 5ਵੇਂ ਗੋਲ ਦੀ ਬਦੌਲਤ ਸਕੋਰ 2-0 ਤੱਕ ਪਹੁੰਚਾ ਦਿੱਤਾ। ਚੰਗੀ ਲੈਅ ਵਿਚ ਚਲ ਰਹੀ ਫਾਰਵਰਡ ਲਾਲਰੇਮਸਿਆਮੀ ਨੇ ਫਿਰ ਚੀਨੀ ਗੋਲਕੀਪਰ ਸ਼ਿਨੀ ਜੂ ਨੂੰ ਚਕਮਾ ਦਿੰਦਿਆਂ 13ਵੇਂ ਮਿੰਟ ਵਿਚ ਭਾਰਤ ਦਾ ਤੀਜਾ ਗੋਲ ਕੀਤਾ। ਬਾਕੀ ਮਿੰਟਾਂ ਵਿਚ ਬਲਜੀਤ ਕੌਰ ਅਤੇ ਰੀਤ ਨੇ ਚੀਨੀ ਡਿਫੈਂਸ ਨੂੰ ਤੋੜਨ ਦੀ ਕਈ ਵਾਰ ਕੋਸ਼ਿਸ਼ ਕੀਤੀ। ਚੀਨ ਦੇ ਲਈ ਯਾਂਗਯਾਨ ਗੂ, ਮੇਈਰੋਂਗ ਝੂ ਅਤੇ ਅਨਹੁਈ ਯੂ ਨੇ ਗੋਲ ਦੇ ਮੌਕੇ ਬਣਾਏ ਪਰ ਸਫਲ ਨਹੀਂ ਹੋ ਸਕੀ।


Related News