ਟੂਰਨਾਮੈਂਟ ਤੋਂ ਜ਼ਿਆਦਾ ਮਹੱਤਵਪੂਰਨ ਬਣ ਗਿਆ ਮਹਿਲਾ ਟੀ20 ਵਿਸ਼ਵ ਕੱਪ : ਐਲਿਸ ਪੈਰੀ

Sunday, May 10, 2020 - 07:41 PM (IST)

ਟੂਰਨਾਮੈਂਟ ਤੋਂ ਜ਼ਿਆਦਾ ਮਹੱਤਵਪੂਰਨ ਬਣ ਗਿਆ ਮਹਿਲਾ ਟੀ20 ਵਿਸ਼ਵ ਕੱਪ : ਐਲਿਸ ਪੈਰੀ

ਨਵੀਂ ਦਿੱਲੀ— ਆਸਟਰੇਲੀਆ ਦੀ ਸਟਾਰ ਆਲਰਾਊਂਡਰ ਐਲਿਸ ਪੈਰੀ ਨੂੰ ਲੱਗਦਾ ਹੈ ਕਿ ਇਸ ਸਾਲ ਦਾ ਟੀ-20 ਵਿਸ਼ਵ ਕੱਪ ਮਹਿਲਾਵਾਂ ਦੇ ਖੇਡਾਂ 'ਚ ਅਵਿਸ਼ਵਾਸੀ ਟੂਰਨਾਮੈਂਟ ਰਿਹਾ ਕਿਉਂਕਿ ਇਸ ਨੇ ਦਰਸ਼ਕਾਂ ਨੂੰ ਆਪਣੇ ਵੱਲ ਆਕਰਸ਼ਤ ਕੀਤਾ ਤੇ ਪ੍ਰਸਿੱਧਤਾ 'ਚ ਸਾਰੇ ਰਿਕਾਰਡ ਤੋੜ ਦਿੱਤੇ। ਪੈਰੀ ਸਰਜਰੀ ਦੇ ਕਾਰਨ ਟੂਰਨਾਮੈਂਟ ਦੇ ਆਖਰੀ ਮੁਕਾਬਲੇ ਨਹੀਂ ਖੇਡ ਸਕੀ ਸੀ ਪਰ ਉਸ ਨੂੰ ਕੋਈ ਪਛਤਾਵਾ ਨਹੀਂ ਹੈ ਕਿਉਂਕਿ ਇਹ ਟੂਰਨਾਮੈਂਟ ਉਸਦੇ ਜਾਂ ਉਸਦੀ ਟੀਮ ਦੇ ਲਈ ਨਹੀਂ ਬਲਕਿ ਪੂਰੇ ਮਹਿਲਾ ਕ੍ਰਿਕਟ ਦੇ ਲਈ ਅਹਿਮ ਸੀ। ਭਾਰਤ ਦੇ ਵਿਰੁੱਧ ਫਾਈਨਲ ਮਹਿਲਾ ਕ੍ਰਿਕਟ ਦਾ ਸਭ ਤੋਂ ਜ਼ਿਆਦਾ ਦੇਖਿਆ ਜਾਣ ਵਾਲਾ ਮੈਚ ਰਿਹਾ ਸੀ। ਮਹਿਲਾ ਕ੍ਰਿਕਟਰਾਂ ਦੇ ਲਈ ਇਹ ਮਾਹੌਲ ਪੂਰੀ ਤਰ੍ਹਾਂ ਤੋਂ ਅਲੱਗ ਸੀ ਕਿਉਂਕਿ ਉਹ ਖਾਲੀ ਸਟੇਡੀਅਮ 'ਚ ਖੇਡਣ ਦੀ ਆਦੀ ਸੀ। ਪੈਰੀ ਨੇ ਕ੍ਰਿਕਟ ਆਸਟਰੇਲੀਆ ਦੀ ਵੈਬਸਾਈਟ ਤੋਂ ਕਿਹਾ ਕਿਹਾ- ਵਿਅਕਤੀਗਤ ਰੂਪ ਨਾਲ ਇਹ ਮੇਰੇ ਲਈ ਖਰਾਬ ਟਾਈਮਿੰਗ ਸੀ ਤੇ ਮੈਂ ਪੂਰੇ ਟੂਰਨਾਮੈਂਟ ਖੇਡਣਾ ਪਸੰਦ ਕਰਦੀ, ਇਸ 'ਚ ਕੋਈ ਸ਼ੱਕ ਨਹੀਂ ਹੈ। ਨਾਲ ਹੀ ਕਿਹਾ ਤਾਂ ਇਹ ਟੂਰਨਾਮੈਂਟ ਸਿਰਫ ਮੇਰੇ ਵਾਰੇ 'ਚ ਨਹੀ ਰਿਹਾ।

PunjabKesari


author

Gurdeep Singh

Content Editor

Related News