ਮਹਿਲਾ ਨੇਸ਼ਨਜ਼ ਕੱਪ : ਭਾਰਤ ਨੇ ਸ਼ੂਟਆਊਟ ਵਿੱਚ ਆਇਰਲੈਂਡ ਨੂੰ ਹਰਾਇਆ, ਫਾਈਨਲ ਵਿੱਚ ਸਪੇਨ ਨਾਲ ਭਿੜੇਗਾ

Saturday, Dec 17, 2022 - 02:12 PM (IST)

ਮਹਿਲਾ ਨੇਸ਼ਨਜ਼ ਕੱਪ : ਭਾਰਤ ਨੇ ਸ਼ੂਟਆਊਟ ਵਿੱਚ ਆਇਰਲੈਂਡ ਨੂੰ ਹਰਾਇਆ, ਫਾਈਨਲ ਵਿੱਚ ਸਪੇਨ ਨਾਲ ਭਿੜੇਗਾ

ਵੈਲੇਂਸੀਆ : ਕਪਤਾਨ ਅਤੇ ਗੋਲਕੀਪਰ ਸਵਿਤਾ ਪੂਨੀਆ ਦੇ ਸ਼ਾਨਦਾਰ ਪ੍ਰਦਰਸ਼ਨ ਨਾਲ ਭਾਰਤ ਨੇ ਸ਼ੁੱਕਰਵਾਰ ਨੂੰ ਇੱਥੇ ਐੱਫਆਈਐੱਚ ਹਾਕੀ ਮਹਿਲਾ ਨੇਸ਼ਨਜ਼ ਕੱਪ 'ਚ ਆਇਰਲੈਂਡ ਨੂੰ ਪੈਨਲਟੀ ਸ਼ੂਟਆਊਟ 'ਚ 2-1 ਨਾਲ ਹਰਾ ਕੇ ਸਪੇਨ ਨਾਲ ਫਾਈਨਲ ਮੁਕਾਬਲਾ ਨਿਰਧਾਰਤ ਕੀਤਾ। ਮੈਚ ਦੇ ਨਿਯਮਤ ਸਮੇਂ ਤੱਕ ਦੋਵੇਂ ਟੀਮਾਂ 1-1 ਨਾਲ ਬਰਾਬਰੀ 'ਤੇ ਸਨ। ਭਾਰਤ ਲਈ ਉਦਿਤਾ ਨੇ 45ਵੇਂ ਮਿੰਟ ਵਿੱਚ ਬਰਾਬਰੀ ਦਾ ਗੋਲ ਕੀਤਾ। ਇਸ ਤੋਂ ਪਹਿਲਾਂ ਨਾਓਮੀ ਕੈਰੋਲ ਨੇ 13ਵੇਂ ਮਿੰਟ ਵਿੱਚ ਆਇਰਲੈਂਡ ਨੂੰ ਬੜ੍ਹਤ ਦਿਵਾਈ ਸੀ। ਭਾਰਤ ਲਈ ਲਾਲਰੇਮਸਿਆਮੀ ਅਤੇ ਸੋਨਿਕਾ ਨੇ ਗੋਲ ਕੀਤੇ ਜਦਕਿ ਆਇਰਲੈਂਡ ਲਈ ਹੈਨਾ ਮੈਕਲਾਫਲਿਨ ਨੇ ਸ਼ੂਟਆਊਟ ਵਿੱਚ ਗੋਲ ਕੀਤਾ।


author

Tarsem Singh

Content Editor

Related News