ਰਾਸ਼ਟਰਮੰਡਲ ਖੇਡਾਂ 2022 ''ਚ ਹੋਵੇਗੀ ਮਹਿਲਾ ਕ੍ਰਿਕਟ

Friday, Jun 21, 2019 - 12:14 AM (IST)

ਰਾਸ਼ਟਰਮੰਡਲ ਖੇਡਾਂ 2022 ''ਚ ਹੋਵੇਗੀ ਮਹਿਲਾ ਕ੍ਰਿਕਟ

ਬਰਮਿੰਘਮ- ਮਹਿਲਾ ਕ੍ਰਿਕਟ 2022 ਵਿਚ ਹੋਣ ਵਾਲੀਆਂ ਬਰਮਿੰਘਮ ਰਾਸ਼ਟਰਮੰਡਲ ਖੇਡਾਂ ਦਾ ਹਿੱਸਾ ਹੋਵੇਗੀ ਕਿਉਂਕਿ ਸੀ. ਜੀ. ਐੱਫ. ਨੇ ਵੀਰਵਾਰ ਨੂੰ ਇਸ ਨੂੰ ਨਾਮਜ਼ਦ ਕੀਤਾ। ਰਾਸ਼ਟਰਮੰਡਲ ਖੇਡ ਮਹਾਸੰਘ ਦੇ ਕਾਰਜਕਾਰੀ ਬੋਰਡ ਦੀ ਇੱਥੇ ਹੋਈ ਮੀਟਿੰਗ ਵਿਚ ਇਹ ਨਾਮਜ਼ਦਗੀ ਹੋਈ। ਕੌਮਾਂਤਰੀ ਕ੍ਰਿਕਟ ਪ੍ਰੀਸ਼ਦ ਤੇ ਇੰਗਲੈਂਡ ਤੇ ਵੇਲਸ ਕ੍ਰਿਕਟ ਬੋਰਡ ਨੇ ਇਸ ਫੈਸਲੇ ਦਾ ਸਵਾਗਤ ਕੀਤਾ ਹੈ।
ਆਈ. ਸੀ. ਸੀ. ਨੇ ਕਿਹਾ ਕਿ ਸੀ. ਜੀ. ਐੱਫ. ਮੈਂਬਰਾਂ ਵਲੋਂ ਅਜੇ ਇਸ 'ਤੇ ਮੰਜੂਰੀ ਦਿੱਤੀ ਜਾਣੀ ਬਾਕੀ ਹੈ। ਇਸ ਫੈਸਲੇ ਦੇ ਲਈ ਈ. ਸੀ. ਬੀ. ਤੇ ਆਈ. ਸੀ. ਸੀ. ਦੀਆਂ ਕੋਸ਼ਿਸ਼ਾਂ ਸ਼ਾਮਿਲ ਹਨ, ਜਿਨ੍ਹਾਂ ਨੇ ਮਹਿਲਾ ਕ੍ਰਿਕਟ ਨੂੰ ਰਾਸ਼ਟਰਮੰਡਲ ਖੇਡ ਪਰੋਗਰਾਮ ਦਾ ਹਿੱਸਾ ਬਣਾਉਣ ਦੇ ਲਈ ਬਹੁਤ ਮਿਹਨਤ ਕੀਤੀ। ਅਜੇ ਤਕ ਸਿਰਫ ਇਕ ਬਾਰ 1998 ਰਾਸ਼ਟਰਮੰਡਲ ਖੇਡਾਂ 'ਚ ਕ੍ਰਿਕਟ ਸ਼ਾਮਿਲ ਹੋਈ ਹੈ ਜਿਸ 'ਚ ਦੱਖਣੀ ਅਫਰੀਕਾ ਚੋਟੀ 'ਤੇ ਰਿਹਾ ਹੈ। ਆਈ. ਸੀ. ਸੀ. ਦੇ ਮੁੱਖ ਕਾਰਜਕਾਰੀ ਮਨੂ ਸਾਹਨੀ ਨੇ ਕਿਹਾ ਕਿ ਅਸੀਂ ਮਹਿਲਾ ਕ੍ਰਿਕਟ ਨੂੰ ਬਰਮਿੰਘਮ ਖੇਡ 2022 'ਚ ਸ਼ਾਮਿਲ ਕਰਨ ਦੀ ਪੇਸ਼ਕਸ਼ ਦਾ ਸਵਾਗਤ ਕਰਦੇ ਹਾਂ। ਮੈਂ ਸੀ. ਜੀ. ਐੱਫ. ਤੇ ਬਰਮਿੰਘਮ 2022 'ਚ ਸਾਰਿਆਂ ਦਾ ਧੰਨਵਾਦ ਕਰਦਾ ਹਾਂ।


author

Gurdeep Singh

Content Editor

Related News