ਮਹਿਲਾ ਕ੍ਰਿਕਟ : ਭਾਰਤ ਤੇ ਇੰਗਲੈਂਡ ਨੇ ਕੀਤਾ ਅਭਿਆਸ
Sunday, Mar 03, 2019 - 12:59 AM (IST)

ਗੁਹਾਟੀ— ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਇੰਗਲੈਂਡ ਵਿਰੁੱਧ 4 ਮਾਰਚ ਤੋਂ ਸ਼ੁਰੂ ਹੋਣ ਵਾਲੀ ਤਿੰਨ ਮੈਚਾਂ ਦੀ ਟੀ-20 ਸੀਰੀਜ਼ ਦੇ ਮੱਦੇਨਜ਼ਰ ਸ਼ਨੀਵਾਰ ਇਥੇ ਬਰਸਪਾਰਾ ਸਟੇਡੀਅਮ 'ਚ ਅਭਿਆਸ ਕੀਤਾ। ਭਾਰਤ ਤੋਂ ਇਲਾਵਾ ਇੰਗਲੈਂਡ ਦੀ ਟੀਮ ਨੇ ਵੀ ਅਭਿਆਸ ਕੀਤਾ।
ਸੀਰੀਜ਼ ਦੇ ਪਹਿਲੇ ਮੈਚ ਲਈ ਦੋਵੇਂ ਹੀ ਟੀਮਾਂ ਸ਼ੁੱਕਰਵਾਰ ਨੂੰ ਹੀ ਇਥੇ ਪਹੁੰਚ ਗਈਆਂ ਸਨ। ਸਖਤ ਸੁਰੱਖਿਆ ਵਿਚਾਲੇ ਦੋਵਾਂ ਹੀ ਟੀਮਾਂ ਨੇ ਪਹਿਲੇ ਅਭਿਆਸ ਸੈਸ਼ਨ ਵਿਚ ਹਿੱਸਾ ਲਿਆ। ਇਸ ਸੀਰੀਜ਼ ਦਾ ਪਹਿਲਾ ਮੈਚ ਸੋਮਵਾਰ ਨੂੰ ਹੋਵੇਗਾ।