ਮਹਿਲਾ ਮੁੱਕੇਬਾਜ਼ੀ ਵਿਸ਼ਵ ਚੈਂਪੀਅਨਸ਼ਿਪ : ਲਵਲੀਨਾ ਬਾਹਰ, ਪੂਜਾ ਕੁਆਰਟਰ ਫਾਈਨਲ ''ਚ

Saturday, May 14, 2022 - 11:24 AM (IST)

ਮਹਿਲਾ ਮੁੱਕੇਬਾਜ਼ੀ ਵਿਸ਼ਵ ਚੈਂਪੀਅਨਸ਼ਿਪ : ਲਵਲੀਨਾ ਬਾਹਰ, ਪੂਜਾ ਕੁਆਰਟਰ ਫਾਈਨਲ ''ਚ

ਨਵੀਂ ਦਿੱਲੀ- ਟੋਕੀਓ ਓਲੰਪਿਕ ਦੀ ਕਾਂਸੀ ਤਮਗ਼ਾ ਜੇਤੂ ਲਵਲੀਨਾ ਬੋਰਗੋਹੇਨ ਦੀ ਆਈ. ਬੀ. ਏ. ਵਿਸ਼ਵ ਚੈਂਪੀਅਨਸ਼ਿਪ ਦੇ 70 ਕਿਲੋਗ੍ਰਾਮ ਵਰਗ 'ਚ ਮੁਹਿੰਮ ਸ਼ੁੱਕਰਵਾਰ ਨੂੰ ਪ੍ਰੀ ਕੁਆਰਟਰ ਫਾਈਨਲ 'ਚ ਮਿਲੀ ਸ਼ਰਮਨਾਕ ਹਾਰ ਦੇ ਨਾਲ ਖ਼ਤਮ ਹੋ ਗਈ ਜਦਕਿ ਸਾਥੀ ਭਾਰਤੀ ਮੁੱਕੇਬਾਜ਼ ਪੂਜਾ ਰਾਣੀ (81 ਕਿਲੋਗ੍ਰਾਮ) ਨੇ ਇਸਤਾਂਬੁਲ 'ਚ ਆਖ਼ਰੀ ਅੱਠ 'ਚ ਜਗ੍ਹਾ ਬਣਾਈ। ਪਿਛਲੇ ਸਾਲ ਟੋਕੀਓ 'ਚ ਪੋਡੀਅਮ ਸਥਾਨ ਹਾਸਲ ਕਰਨ ਵਾਲੀ ਲਵਲੀਨਾ ਆਪਣੀ ਪਹਿਲੀ ਕੌਮਾਂਤਰੀ ਪ੍ਰਤੀਯੋਗਿਤਾ ਖੇਡ ਰਹੀ ਸੀ। ਪਰ ਉਹ ਕੁਆਰਟਰ ਫਾਈਨਲ 'ਚ 'ਫੇਅਰ ਚਾਂਸ ਟੀਮ' (ਐੱਫ. ਸੀ. ਟੀ.) ਦੀ ਸਿੰਡੀ ਐਨਗਾਮਬਾ ਤੋਂ 1-4 ਨਾਲ ਹਾਰ ਗਈ।

ਦੂਜੇ ਪਾਸੇ ਦੋ ਵਾਰ ਦੀ ਏਸ਼ੀਆਈ ਚੈਂਪੀਅਨ ਪੂਜਾ ਨੇ ਸ਼ੁਰੂਆਤੀ ਮੁਕਾਬਲੇ 'ਚ ਹੰਗਰੀ ਦੀ ਟਿਮੀਆ ਨਾਗੀ ਨੂੰ  5-0 ਨਾਲ ਹਰਾਇਆ। ਹੁਣ ਭਿਵਾਨੀ ਦੀ ਇਸ ਮੁੱਕੇਬਾਜ਼ ਦਾ ਸਾਹਮਣਾ ਸੋਮਵਾਰ ਨੂੰ ਕੁਆਰਟਰ ਫਾਈਨਲ 'ਚ ਆਸਟਰੇਲੀਆ ਦੀ ਜੇਸਿਕਾ ਬਾਗਲੇ ਨਾਲ ਹੋਵੇਗਾ। ਇਸ ਤੋਂ ਪਹਿਲਾਂ ਅਸਮ ਦੀ 24 ਸਾਲਾ ਲਵਲੀਨਾ ਨੇ ਹਮਲਾਵਰ ਸ਼ੁਰੂਆਤ ਕੀਤੀ ਪਰ ਉਹ ਆਪਣਾ ਸਰਵਸ੍ਰੇਸ਼ਠ ਨਹੀਂ ਕਰ ਸਕੀ ਤੇ ਐੱਫ. ਸੀ. ਟੀ. ਦੀ ਸਿੰਡੀ ਤੋਂ ਹਾਰ ਗਈ। ਲਵਨੀਨਾ ਨੇ ਪਹਿਲੇ ਦੌਰ 'ਚ ਸਾਬਕਾ ਵਿਸ਼ਵ ਚੈਂਪੀਅਨ ਚੇਨ ਨਿਏਨ ਚਿਨ ਨੂੰ ਹਰਾਇਆ ਸੀ।  


author

Tarsem Singh

Content Editor

Related News