ਮਹਿਲਾ ਏਸ਼ੀਆ ਕੱਪ : ਆਲੀਆ ਰਿਆਜ਼ ਦਾ ਅਰਧ ਸੈਂਕੜਾ, ਪਾਕਿਸਤਾਨ ਨੇ UAE ਨੂੰ 71 ਦੌੜਾਂ ਨਾਲ ਹਰਾਇਆ

Sunday, Oct 09, 2022 - 08:06 PM (IST)

ਮਹਿਲਾ ਏਸ਼ੀਆ ਕੱਪ : ਆਲੀਆ ਰਿਆਜ਼ ਦਾ ਅਰਧ ਸੈਂਕੜਾ, ਪਾਕਿਸਤਾਨ ਨੇ UAE ਨੂੰ 71 ਦੌੜਾਂ ਨਾਲ ਹਰਾਇਆ

ਸਿਲਹਟ : ਪਾਕਿਸਤਾਨੀ ਮਹਿਲਾ ਕ੍ਰਿਕਟ ਟੀਮ ਨੇ ਆਲੀਆ ਰਿਆਜ਼ (ਅਜੇਤੂ 57) ਦੇ ਅਰਧ ਸੈਂਕੜੇ ਦੀ ਮਦਦ ਨਾਲ ਐਤਵਾਰ ਨੂੰ ਇੱਥੇ ਮਹਿਲਾ ਏਸ਼ੀਆ ਕੱਪ ਕ੍ਰਿਕਟ ਮੈਚ ਵਿੱਚ ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) ਨੂੰ 71 ਦੌੜਾਂ ਨਾਲ ਹਰਾ ਦਿੱਤਾ। ਟੂਰਨਾਮੈਂਟ ਵਿੱਚ ਥਾਈਲੈਂਡ ਹੱਥੋਂ ਹਾਰ ਦਾ ਸਾਹਮਣਾ ਕਰਨ ਤੋਂ ਬਾਅਦ ਪਾਕਿਸਤਾਨੀ ਮਹਿਲਾ ਟੀਮ ਨੇ ਸ਼ਾਨਦਾਰ ਵਾਪਸੀ ਕਰਦਿਆਂ 7 ਅਕਤੂਬਰ ਨੂੰ ਭਾਰਤ ਖ਼ਿਲਾਫ਼ ਅਤੇ ਹੁਣ ਯੂ. ਏ. ਈ. ਖ਼ਿਲਾਫ਼ ਜਿੱਤ ਦਰਜ ਕੀਤੀ।

ਬੱਲੇਬਾਜ਼ੀ ਦਾ ਸੱਦਾ ਮਿਲਣ ਤੋਂ ਬਾਅਦ ਪਾਕਿਸਤਾਨ ਨੇ ਬੱਲੇਬਾਜ਼ ਮੁਨੀਬਾ ਅਲੀ ਦੀਆਂ 43 ਦੌੜਾਂ (ਪੰਜ ਚੌਕੇ, ਇਕ ਛੱਕਾ) ਤੋਂ ਬਾਅਦ ਰਿਆਜ਼ ਦਾ 36 ਗੇਂਦਾਂ 'ਤੇ ਅਰਧ ਸੈਂਕੜਾ (ਪੰਜ ਚੌਕੇ, ਤਿੰਨ ਛੱਕੇ) ਅਤੇ ਨਿਦਾ ਡਾਰ (ਅਜੇਤੂ 25) ਨਾਲ ਉਸ ਦੀ ਛੇਵੀਂ ਵਿਕਟ ਲਈ 35 ਗੇਂਦਾਂ 'ਚ ਅਜੇਤੂ 67 ਦੌੜਾਂ ਦੀ ਸਾਂਝੇਦਾਰੀ ਕਾਰਨ 20 ਓਵਰਾਂ 'ਚ ਪੰਜ ਵਿਕਟਾਂ 'ਤੇ 145 ਦੌੜਾਂ ਦਾ ਸਕੋਰ ਬਣਾਇਆ। ਯੂ. ਏ. ਈ. ਲਈ ਈਸ਼ਾ ਓਝਾ ਨੇ ਚਾਰ ਓਵਰਾਂ ਵਿੱਚ 22 ਦੌੜਾਂ ਦੇ ਕੇ ਤਿੰਨ ਵਿਕਟਾਂ ਲਈਆਂ।

ਯੂ. ਏ. ਈ. ਇਸ ਟੀਚੇ ਦਾ ਪਿੱਛਾ ਕਰਨ ਲਈ ਸਾਂਝੇਦਾਰੀ ਨਹੀਂ ਬਣਾ ਸਕਿਆ। ਉਸ ਦੀ ਬੱਲੇਬਾਜ਼ੀ ਬਹੁਤ ਹੌਲੀ ਸੀ ਜਿਸ ਕਾਰਨ ਟੀਮ 20 ਓਵਰਾਂ 'ਚ ਪੰਜ ਵਿਕਟਾਂ 'ਤੇ 74 ਦੌੜਾਂ ਹੀ ਬਣਾ ਸਕੀ। ਪਾਕਿਸਤਾਨ ਲਈ ਸਾਦੀਆ ਇਕਬਾਲ, ਐਮਨ ਅਨਵਰ, ਨਾਸ਼ਰਾ ਸੰਧੂ ਅਤੇ ਓਮੇਮਾ ਸੋਹਿਲ ਨੇ ਇਕ-ਇਕ ਵਿਕਟ ਲਈਆਂ।


author

Tarsem Singh

Content Editor

Related News