ਪਹਿਲਵਾਨ ਗੀਤਾ ਫੋਗਾਟ ਬਣੀ ਮਾਂ, ਸ਼ੇਅਰ ਕੀਤੀ ਪਹਿਲੀ ਤਸਵੀਰ
Tuesday, Dec 24, 2019 - 08:43 PM (IST)

ਜਲੰਧਰ— ਰਾਸ਼ਟਰਮੰਡਲ ਖੇਡਾਂ 'ਚ ਸੋਨ ਤਮਗਾ ਜੇਤੂ ਰਹੀ ਪਹਿਲਵਾਨ ਗੀਤਾ ਫੋਗਾਟ ਮਾਂ ਬਣ ਚੁੱਕੀ ਹੈ। ਉਸ ਨੇ ਇਕ ਲੜਕੇ ਨੂੰ ਜਨਮ ਦਿੱਤਾ ਹੈ। ਗੀਤਾ ਫੋਗਾਟ ਨੇ ਸੋਸ਼ਲ ਮੀਡੀਆ 'ਤੇ ਆਪਣੇ ਬੱਚੇ ਤੇ ਪਤੀ ਪਵਨ ਕੁਮਾਰ ਦੇ ਨਾਲ ਤਸਵੀਰ ਸ਼ੇਅਰ ਕੀਤੀ ਹੈ। ਜਿਸ 'ਤੇ ਹੁਣ ਤਕ 23 ਹਜ਼ਾਰ ਤੋਂ ਜ਼ਿਆਦਾ ਲਾਈਕ ਤੇ ਪੰਜ ਹਜ਼ਾਰ ਤਕ ਕੁਮੈਂਟ ਆ ਚੁੱਕੇ ਹਨ। ਸੋਸ਼ਲ ਮੀਡੀਆ 'ਤੇ ਉਸਦੇ ਫੈਂਸ ਗੀਤਾ ਨੂੰ ਖੂਬ ਵਧਾਈ ਦੇ ਰਹੇ ਹਨ।