BPL 'ਚੋਂ ਹਟਣਾ ਗੇਲ ਨੂੰ ਪਵੇਗਾ ਭਾਰੀ, ਹੋ ਸਕਦੀ ਹੈ ਇਹ ਸਖਤ ਕਾਰਵਾਈ

11/28/2019 6:00:24 PM

ਢਾਕਾ : ਬੰਗਲਾਦੇਸ਼ ਪ੍ਰੀਮੀਅਰ ਲੀਗ ਦੀ ਫ੍ਰੈਂਚਾਈਜ਼ੀ ਟੀਮ ਚਟਗਾਂਵ ਚੈਲੰਜਰਜ਼ ਨੇ ਵੈਸਟਇੰਡੀਜ਼ ਦੇ ਧਾਕੜ ਬੱਲੇਬਾਜ਼ ਕ੍ਰਿਸ ਗੇਲ ਖਿਲਾਫ ਬੀ. ਪੀ. ਐੱਲ. ਵਿਚ ਹਿੱਸਾ ਨਾ ਲੈਣ 'ਤੇ ਕਾਰਵਾਈ ਦੀ ਮੰਗ ਕੀਤੀ ਹੈ। ਗੇਲ ਨੂੰ 11 ਦਸੰਬਰ ਤੋਂ ਸ਼ੁਰੂ ਹੋ ਰਹੇ ਇਸ ਟੀ-20 ਲੀਗ ਲਈ ਚੈਲੰਜਰਜ਼ ਟੀਮ ਨੇ ਬੰਗਲਾਦੇਸ਼ ਪ੍ਰੀਮੀਅਰ ਲੀਗ ਵਿਚ ਖੇਡਣ ਲਈ ਚੁਣਿਆ ਸੀ। ਦੱਖਣੀ ਅਫਰੀਕਾ ਦੇ ਘਰੇਲੂ ਟੀ-20 ਟੂਰਨਾਮੈਂਟ ਮਜਾਂਸੀ ਸੁਪਰ ਲੀਗ ਵਿਚ ਜੋਜੀ ਸਟਾਰਸ ਲਈ ਨਿਰਾਸ਼ਾਜਨਕ ਪ੍ਰਦਰਸ਼ਨ ਕਰਨ ਵਾਲੇ ਗੇਲ ਨੇ ਕਿਹਾ ਕਿ ਉਸ ਨੂੰ ਇਹ ਜਾਣ ਕੇ ਹੈਰਾਨੀ ਹੋਈ ਕਿ ਉਸ ਦਾ ਨਾਂ ਚੈਲੰਜਰਜ਼ ਟੀਮ ਵਿਚ ਸ਼ਾਮਲ ਹੈ।

PunjabKesari

ਗੇਲ ਨੇ ਕਿਹਾ, ''ਉਸ ਨੇ ਖੇਡ ਤੋਂ ਬ੍ਰੇਕ ਲੈਣ ਦੀ ਯੋਜਨਾ ਬਣਾਈ ਹੈ। ਮੈਂ ਬਿਗ ਬੈਸ਼ ਖੇਡਣ ਵੀ ਨਹੀਂ ਜਾ ਰਿਹਾ। ਮੈਨੂੰ ਨਹੀਂ ਪਤਾ ਕਿ ਅੱਗੇ ਮੈਂ ਕਿੱਥੇ ਕ੍ਰਿਕਟ ਖੇਡਾਂਗਾ। ਮੈਂ ਨਹੀਂ ਜਾਣਦਾ ਕਿ ਬੀ. ਪੀ. ਐੱਲ. (ਬੰਗਲਾਦੇਸ਼ ਪ੍ਰੀਮੀਅਰ ਲੀਗ) ਵਿਚ ਮੇਰਾ ਨਾਂ ਕਿਵੇਂ ਪਹੁੰਚ ਗਿਆ। ਮੇਰਾ ਨਾਂ ਇਕ ਟੀਮ ਵਿਚ ਸੀ ਅਤੇ ਮੈਨੂੰ ਨਹੀਂ ਪਤਾ ਕਿ ਅਜਿਹਾ ਕਿਵੇਂ ਹੋਇਆ।''

PunjabKesari

ਚੈਲੰਜਰਜ਼ ਟੀਮ ਦੇ ਡਾਈਰੈਕਟਰ ਜਲਾਲ ਯੂਨਸ ਨੇ ਕਿਹਾ ਕਿ ਉਸ ਦੀ ਫ੍ਰੈਂਚਾਈਜ਼ੀ ਨੇ ਗੇਲ ਦੇ ਏਜੰਟ ਨਾਲ ਗੱਲ ਕਰਨ ਤੋਂ ਬਾਅਦ ਹੀ ਉਸ ਦਾ ਨਾਂ ਟੀਮ ਦੇ ਨਾਲ ਜੋੜਿਆ ਹੈ। ਗੇਲ ਦੇ ਏਜੰਟ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਗੇਲ ਨੂੰ ਇਸ ਕਰਾਰ ਦੇ ਬਾਰੇ ਪਤਾ ਹੈ। ਜੇਕਰ ਉਹ (ਗੇਲ) ਨਹੀਂਂ ਆਉਂਦਾ ਤਾਂ ਅਸੀਂ ਡ੍ਰਾਫਟ ਤੋਂ ਬਾਹਰ ਦੇ ਕਿਸੇ ਵੀ ਖਿਡਾਰੀ ਨੂੰ ਟੀਮ ਵਿਚ ਲੈ ਲਵਾਂਗੇ ਪਰ ਮੈਨੂੰ ਲਗਦਾ ਹੈ ਕਿ ਬੀ. ਸੀ. ਬੀ. (ਬੰਗਲਦੇਸ਼ ਕ੍ਰਿਕਟ ਬੋਰਡ) ਨੂੰ ਅਨੁਸ਼ਾਸਨ ਨਾਲ ਜੁੜੇ ਅਜਿਹੇ ਮਾਮਲਿਆਂ 'ਚ ਕਾਰਵਾਈ ਕਰਨੀ ਚਾਹੀਦੀ ਹੈ।

PunjabKesari


Related News