ਬ੍ਰਿਸਬੇਨ ’ਚ ਸੀਰੀਜ਼ ਜਿੱਤ ਨਾਲ ਨੰਬਰ ਵਨ ਰੈਂਕਿੰਗ ਰਹੇਗੀ ਦਾਅ ’ਤੇ
Friday, Jan 15, 2021 - 02:05 AM (IST)
ਬ੍ਰਿਸਬੇਨ – ਭਾਰਤ ਤੇ ਆਸਟਰੇਲੀਆ ਵਿਚਾਲੇ 4 ਟੈਸਟਾਂ ਦੀ ਬਾਰਡਰ-ਗਾਵਸਕਰ ਟਰਾਫੀ ਲਈ ਲਈ ਫੈਸਲਾਕੁੰਨ ਜੰਗ ਸ਼ੁੱਕਰਵਾਰ ਤੋਂ ਬ੍ਰਿਸਬੇਨ ਦੇ ਮੈਦਾਨ ’ਤੇ ਸ਼ੁਰੂ ਹੋਣ ਜਾ ਰਹੀ ਹੈ, ਜਿਸ ਵਿਚ ਸੀਰੀਜ਼ ਜਿੱਤ ਦੇ ਨਾਲ-ਨਾਲ ਆਈ. ਸੀ. ਸੀ. ਦੀ ਨੰਬਰ ਵਨ ਟੈਸਟ ਰੈਂਕਿੰਗ ਦਾਅ ’ਤੇ ਰਹੇਗੀ।
ਭਾਰਤ ਤੇ ਆਸਟਰੇਲੀਆ 1-1 ਦੀ ਬਰਾਬਰੀ ਤੋਂ ਬਾਅਦ ਚੌਥੇ ਟੈਸਟ ਵਿਚ ਪ੍ਰਵੇਸ਼ ਕਰਨ ਜਾ ਰਹੇ ਹਨ। ਆਸਟਰੇਲੀਆ ਨੇ ਐਡੀਲੇਡ ਵਿਚ ਪਹਿਲਾ ਟੈਸਟ 8 ਵਿਕਟਾਂ ਨਾਲ ਜਿੱਤਿਆ ਸੀ ਜਦਕਿ ਭਾਰਤ ਨੇ ਮੈਲਬੋਰਨ ਵਿਚ ਦੂਜਾ ਟੈਸਟ 8 ਵਿਕਟਾਂ ਨਾਲ ਜਿੱਤ ਕੇ ਸੀਰੀਜ਼ ਵਿਚ ਬਰਾਬਰੀ ਹਾਸਲ ਕੀਤੀ ਸੀ। ਜੇਕਰ ਭਾਰਤ ਬ੍ਰਿਸਬੇਨ ਟੈਸਟ ਨੂੰ ਜਿੱਤਦਾ ਹੈ ਜਾਂ ਡਰਾਅ ਖੇਡਦਾ ਹੈ ਤਾਂ ਉਹ ਬਾਰਡਰ-ਗਾਵਸਕਰ ਟਰਾਫੀ ਆਪਣੇ ਕੋਲ ਬਰਕਰਾਰ ਰੱਖੇਗਾ ਕਿਉਂਕਿ ਭਾਰਤ ਨੇ 2018-19 ਵਿਚ ਆਸਟਰੇਲੀਆ ਵਿਚ ਪਿਛਲੀ ਸੀਰੀਜ਼ 2-1 ਨਾਲ ਜਿੱਤੀ ਸੀ।
ਜੇਕਰ ਆਸਟਰੇਲੀਆ ਸੀਰੀਜ਼ ਜਿੱਤਦਾ ਹੈ ਤਾਂ ਉਹ ਆਈ. ਸੀ. ਸੀ. ਟੈਸਟ ਰੈਂਕਿੰਗ ਵਿਚ ਫਿਰ ਤੋਂ ਨੰਬਰ ਇਕ ’ਤੇ ਪਹੁੰਚ ਜਾਵੇਗਾ। ਜੇਕਰ ਭਾਰਤ ਨੇ ਚੌਥਾ ਟੈਸਟ ਜਿੱਤਿਆ ਜਾਂ ਸੀਰੀਜ਼ 1-1 ਨਾਲ ਬਰਬਾਰ ਰਹੀ ਤਾਂ ਨਿਊਜ਼ੀਲੈਂਡ ਨੰਬਰ ਇਕ ਬਣਿਆ ਰਹੇਗਾ। ਮੌਜੂਦਾ ਰੈਂਕਿੰਗ ਵਿਚ ਨਿਊਜ਼ੀਲੈਂਡ 118 ਅੰਕਾਂ ਨਾਲ ਪਹਿਲੇ, ਆਸਟਰੇਲੀਆ 116 ਅੰਕਾਂ ਨਾਲ ਦੂਜੇ ਤੇ ਭਾਰਤ 114 ਅੰਕਾਂ ਨਾਲ ਤੀਜੇ ਸਥਾਨ ’ਤੇ ਹੈ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।