ਬਿਨਾਂ ਬਾਹਵਾਂ ਤੋਂ ਹੀ ਤੀਰਅੰਦਾਜ਼ ਸ਼ੀਤਲ ਨੇ ਦੂਜੀ ਵਾਰ ਵਿੰਨ੍ਹਿਆ ਸੋਨੇ ’ਤੇ ਨਿਸ਼ਾਨਾ
Saturday, Oct 28, 2023 - 12:41 PM (IST)
ਹਾਂਗਝੋਊ– ਬਾਹਾਂ ਨਾ ਹੋਣ ਦੇ ਬਾਵਜੂਦ ਤੀਰਅੰਦਾਜ਼ ਸ਼ੀਤਲ ਦੇਵੀ ਏਸ਼ੀਆਈ ਪੈਰਾ ਖੇਡਾਂ ਵਿੱਚ ਇਕ ਹੀ ਸੈਸ਼ਨ ਵਿੱਚ ਦੋ ਸੋਨ ਤਮਗੇ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਬਣ ਗਈ, ਜਿਸ ਨੇ ਮਹਿਲਾਵਾਂ ਦੇ ਵਿਅਕਤੀਗਤ ਕੰਪਾਊਂਡ ਵਰਗ ਵਿੱਚ ਸ਼ੁੱਕਰਵਾਰ ਨੂੰ ਚੋਟੀ ਦਾ ਸਥਾਨ ਹਾਸਲ ਕੀਤਾ। ਇਸ ਦੇ ਨਾਲ ਹੀ ਭਾਰਤ ਦੇ ਤਮਗਿਆਂ ਦੀ ਗਿਣਤੀ 99 ’ਤੇ ਪਹੁੰਚ ਗਈ ਹੈ। ਭਾਰਤ ਨੇ ਸ਼ੁੱਕਰਵਾਰ ਨੂੰ 7 ਸੋਨ ਸਮੇਤ 17 ਤਮਗੇ ਜਿੱਤੇ, ਜਿਸ ਵਿੱਚ ਬੈਡਮਿੰਟਨ ਖਿਡਾਰੀਆਂ ਨੇ ਸਭ ਤੋਂ ਵੱਧ 8 (4 ਸੋਨ ਸਮੇਤ) ਤਮਗਿਆਂ ਦਾ ਯੋਗਦਾਨ ਦਿੱਤਾ। ਏਸ਼ੀਆਈ ਪੈਰਾ ਖੇਡਾਂ ਵਿੱਚ ਇਕ ਦਿਨ ਬਚਿਆ ਹੈ ਤੇ ਭਾਰਤ 25 ਸੋਨ, 29 ਚਾਂਦੀ ਤੇ 45 ਕਾਂਸੀ ਤਮਗਿਆਂ ਨਾਲ ਤਮਗਾ ਸੂਚੀ ਵਿੱਚ 6ਵੇਂ ਸਥਾਨ ’ਤੇ ਹੈ।
ਇਹ ਵੀ ਪੜ੍ਹੋ-ਆਸਟ੍ਰੇਲੀਆਈ ਕ੍ਰਿਕਟਰ 'ਤੇ ਟੁੱਟਾ ਦੁੱਖਾਂ ਦਾ ਪਹਾੜ, ਜ਼ਿੰਦਗੀ ਦੀ ਜੰਗ ਹਾਰਿਆ 4 ਮਹੀਨਿਆਂ ਦਾ ਪੁੱਤਰ
ਜੰਮੂ-ਕਸ਼ਮੀਰ ਦੀ 16 ਸਾਲਾ ਸ਼ੀਤਲ ਆਪਣੇ ਪੈਰਾਂ ਨਾਲ ਤੀਰ ਚਲਾਉਂਦੀ ਹੈ। ਇਸ ਤੋਂ ਪਹਿਲਾਂ ਉਸ ਨੇ ਕੰਪਾਊਂਡ ਮਿਕਸਡ ਵਰਗ ਵਿੱਚ ਸੋਨ ਤੇ ਮਹਿਲਾ ਡਬਲਜ਼ ਵਿੱਚ ਚਾਂਦੀ ਦਾ ਤਮਗਾ ਜਿੱਤਿਆ ਸੀ। ਕਿਸ਼ਤਵਾੜ ਦੇ ਦੁਰਸਥ ਇਲਾਕੇ ਵਿੱਚ ਸੈਨਿਕ ਕੈਂਪ ਵਿੱਚ ਮਿਲੀ ਸ਼ੀਤਲ ਨੂੰ ਭਾਰਤੀ ਸੈਨਾ ਨੇ ਬਚਪਨ ਵਿੱਚ ਹੀ ਗੋਦ ਲੈ ਲਿਆ ਸੀ। ਜੁਲਾਈ ਵਿੱਚ ਉਸ ਨੇ ਪੈਰਾ ਵਿਸ਼ਵ ਤੀਰਅੰਦਾਜ਼ੀ ਚੈਂਪੀਅਨਸ਼ਿਪ ਵਿੱਚ ਸਿੰਗਾਪੁਰ ਦੀ ਅਲੀਮ ਨੂਰ ਐੱਸ. ਨੂੰ 144-142 ਨਾਲ ਹਰਾ ਕੇ ਸੋਨ ਤਮਗਾ ਜਿੱਤਿਆ ਸੀ। ਅੰਕੁਰ ਧਾਮਾ ਇਸ ਹਫ਼ਤੇ ਇਕ ਹੀ ਸੈਸ਼ਨ ਵਿੱਚ ਦੋ ਸੋਨ ਤਮਗੇ ਜਿੱਤਣ ਵਾਲਾ ਪਹਿਲਾ ਭਾਰਤੀ ਬਣਿਆ ਸੀ। ਭਾਰਤ ਦੇ ਹੁਣ ਤਕ 94 ਤਮਗੇ ਹੋ ਗਏ ਹਨ, ਜਿਸ ਵਿੱਚ ਬੈਡਮਿੰਟਨ ਖਿਡਾਰੀਆਂ ਨੇ 9 ਤਮਗੇ ਜਿੱਤੇ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ