ਮੈਸੀ ਦੀ ਹੈਟ੍ਰਿਕ ਨਾਲ ਬਾਰਸੀਲੋਨਾ ਨੇ ਮੈਡ੍ਰਿਡ ਨੂੰ ਹਰਾਇਆ

09/10/2017 11:34:04 AM

ਮੈਡ੍ਰਿਡ— ਲਿਓਨਿਲ ਮੈਸੀ ਦੀ ਹੈਟ੍ਰਿਕ ਦੀ ਬਦੌਲਤ ਬਾਰਸੀਲੋਨਾ ਨੇ ਇਸਪਾਨਯੋਲ ਨੂੰ 5-0 ਨਾਲ ਹਰਾ ਕੇ ਲਾ ਲੀਗ ਫੁੱਟਬਾਲ ਟੂਰਨਾਮੈਂਟ ਦੇ ਸਿਖਰ 'ਤੇ ਦੋ ਅੰਕਾਂ ਦੀ ਬੜ੍ਹਤ ਬਣਾ ਲਈ ਹੈ। ਦੂਜੇ ਪਾਸੇ ਰੀਅਲ ਮੈਡ੍ਰਿਡ ਨੂੰ ਮੁਅਤਲ ਕ੍ਰਿਸਟਿਆਨੋ ਰੋਨਾਲਡੋ ਦੀ ਕਮੀ ਮਹਿਸੂਸ ਹੋਈ ਅਤੇ ਗੈਰੇਥ ਬੇਲ ਦੇ ਕਈ ਮੌਕੇ ਗੁਆਉਣ ਦਾ ਨੁਕਸਾਨ ਝਲਣਾ ਪਿਆ ਅਤੇ ਹਾਲ ਹੀ 'ਚ ਚੋਟੀ ਦੀ ਲੀਗ 'ਚ ਜਗ੍ਹਾ ਬਣਾਉਣ ਵਾਲੇ ਲੇਵਾਂਤੋ ਨੇ ਉਸ ਨੂੰ 1-1 ਨਾਲ ਡਰਾਅ 'ਤੇ ਰੋਕਿਆ। ਬਾਰਸੀਲੋਨਾ ਦੇ ਪ੍ਰਦਰਸ਼ਨ 'ਚ ਹਾਲਾਂਕਿ ਸੈਸ਼ਨ ਤੋਂ ਪਹਿਲਾਂ ਮੈਦਾਨ ਦੇ ਬਾਹਰ ਹੀ ਉਸ ਦੀਆਂ ਸਮੱਸਿਆਵਾਂ ਦੀ ਝਲਕ ਨਹੀਂ ਦਿਖੀ। ਟੀਮ ਆਪਣੇ ਪਹਿਲੇ ਤਿੰਨੇ ਮੈਚ ਜਿੱਤਕੇ 9 ਅੰਕਾਂ ਨਾਲ ਚੋਟੀ 'ਤੇ ਹੈ।


Related News