ਯੂਰਪੀਅਨ ਚੈਂਪੀਅਨਸ਼ਿਪ : ਨੀਦਰਲੈਂਡ ਨੇ ਪੋਲੈਂਡ ਨੂੰ 2-1 ਨਾਲ ਹਰਾਇਆ

06/17/2024 2:21:04 PM

ਹੈਮਬਰਗ (ਜਰਮਨੀ)– ਨੀਦਰਲੈਂਡ ਦਾ ਫਾਰਵਰਡ ਵਾਓਟ ਵੇਗਹੋਸਰਟ ਬਦਲਵੇਂ ਖਿਡਾਰੀ ਦੇ ਤੌਰ ’ਤੇ ਉਤਰ ਕੇ ਪ੍ਰਭਾਵਿਤ ਕਰਦਾ ਰਿਹਾ ਹੈ ਤੇ ਐਤਵਾਰ ਨੂੰ ਯੂਰਪੀਅਨ ਚੈਂਪੀਅਨਸ਼ਿਪ ਦੇ ਮੁਕਾਬਲੇ ਵਿਚ ਵੀ ਉਸ ਨੇ ਅਜਿਹਾ ਕਰਦੇ ਹੋਏ ਅੰਤ ਵਿਚ ਗੋਲ ਕਰਕੇ ਆਪਣੀ ਟੀਮ ਨੂੰ ਪੋਲੈਂਡ ’ਤੇ 2-1 ਨਾਲ ਜਿੱਤ ਦਿਵਾਈ। ਇਸ ਸਟ੍ਰਾਈਕਰ ਨੇ 83ਵੇਂ ਮਿੰਟ ਵਿਚ ਮੇਮਫਿਸ ਡਿਪੇ ਦੀ ਜਗ੍ਹਾ ਮੈਦਾਨ ’ਤੇ ਆਉਣ ਤੋਂ ਬਾਅਦ ਪਹਿਲੀ ਹੀ ਕੋਸ਼ਿਸ਼ ਵਿਚ ਖੱਬੇ ਪੈਰ ਨਾਲ ਹੇਠਾਂ ਰਹਿੰਦੀ ਸ਼ਾਟ ਲਾ ਕੇ ਗੋਲ ਕਰ ਦਿੱਤਾ। 

ਡਿਪੇ ਨੇ ਕਈ ਮੌਕੇ ਗੁਆ ਦਿੱਤੇ ਸਨ। ਜ਼ਖ਼ਮੀ ਸਟਾਰ ਰੋਬਰਟ ਲੇਵਾਂਡੋਵਸਕੀ ਦੇ ਬਿਨਾਂ ਖੇਡ ਰਹੀ ਪੋਲੈਂਡ ਨੇ ਉਸਦੀ ਜਗ੍ਹਾ ’ਤੇ ਉਤਰੇ 6 ਫੁੱਟ 3 ਇੰਚ ਦੀ ਲੰਬੇ ਕੱਦ-ਕਾਠ ਵਾਲੇ ਐਡਮ ਬੂਕਸਾ ਦੇ 16ਵੇਂ ਮਿੰਟ ਵਿਚ ਹੈੱਡਰ ਨਾਲ ਕੀਤੇ ਗਏ ਗੋਲ ਦੀ ਮਦਦ ਨਾਲ 1-0 ਨਾਲ ਬੜ੍ਹਤ ਬਣਾ ਲਈ ਸੀ ਜਿਹੜੀ ਜ਼ਿਆਦਾ ਦੇਰ ਤਕ ਨਹੀਂ ਰਹਿ ਸਕੀ। ਨੀਦਰਲੈਂਡ ਲਈ ਕੋਡੀ ਗਾਕਪੋ ਨੇ 29ਵੇਂ ਮਿੰਟ ਵਿਚ ਪੋਲੈਂਡ ਦੇ ਗੋਲਕੀਪਰ ਵੋਜਸੀਏਚ ਸਜੇਸਤ੍ਰੀ ਨੂੰ ਚਕਮਾ ਦਿੰਦੇ ਹੋਏ ‘ਡਿਫਲੈਕਟਿਡ’ ਸ਼ਾਟ ਨਾਲ ਬਰਾਬਰੀ ਦਾ ਗੋਲ ਕੀਤਾ।


Tarsem Singh

Content Editor

Related News