ਇੰਗਲੈਂਡ ਨੇ ਨਾਮੀਬੀਆ ਨੂੰ 42 ਦੌੜਾਂ ਨਾਲ ਹਰਾਇਆ
Monday, Jun 17, 2024 - 11:00 AM (IST)
ਨਾਰਥ ਸਾਊਂਡ (ਏਂਟੀਗਾ) – ਇੰਗਲੈਂਡ ਨੇ ਮੀਂਹ ਪ੍ਰਭਾਵਿਤ ਮੈਚ ਵਿਚ ਨਾਮੀਬੀਆ ਨੂੰ ਡਕਵਰਥ ਲੂਈਸ ਨਿਯਮ ਦੇ ਤਹਿਤ 41 ਦੌੜਾਂ ਨਾਲ ਹਰਾ ਕੇ ਟੀ-20 ਵਿਸ਼ਵ ਕੱਪ ਵਿਚ ਖਿਤਾਬ ਦਾ ਬਚਾਅ ਕਰਨ ਦੀਆਂ ਉਮੀਦਾਂ ਜਿਊਂਦੀਆਂ ਰੱਖੀਆਂ। ਇੰਗਲੈਂਡ ਨੂੰ ਸੁਪਰ-8 ਵਿਚ ਜਗ੍ਹਾ ਬਣਾਉਣ ਲਈ ਨਾਮੀਬੀਆ ਵਿਰੁੱਧ ਜਿੱਤ ਜ਼ਰੂਰੀ ਸੀ ਪਰ ਲਗਾਤਾਰ ਮੀਂਹ ਪੈਣ ਕਾਰਨ ਇਕ ਸਮੇਂ ਉਸ ਦੀਆਂ ਉਮੀਦਾਂ ਧੁੰਦਲੀਆਂ ਪੈਂਦੀਆਂ ਨਜ਼ਰ ਆ ਰਹੀਆਂ ਸਨ। ਆਖਿਰ ਵਿਚ ਤਿੰਨ ਘੰਟੇ ਦੀ ਦੇਰੀ ਤੋਂ ਬਾਅਦ ਮੈਚ ਸ਼ੁਰੂ ਕਰਨ ਦਾ ਫੈਸਲਾ ਕੀਤਾ ਗਿਆ ਤੇ ਇਸ ਨੂੰ 11 ਓਵਰਾਂ ਦਾ ਕਰ ਦਿੱਤਾ ਗਿਆ। ਵਿਚਾਲੇ ਵਿਚ ਮੀਂਹ ਆਉਣ ਕਾਰਨ ਮੈਚ ਨੂੰ 10-10 ਓਵਰਾਂ ਦਾ ਕਰ ਦਿੱਤਾ ਗਿਆ।
ਇੰਗਲੈਂਡ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਨਿਰਧਾਰਿਤ 10 ਓਵਰਾਂ ਵਿਚ 5 ਵਿਕਟਾਂ ’ਤੇ 122 ਦੌੜਾਂ ਬਣਾਈਆਂ। ਨਾਮੀਬੀਆ ਨੂੰ ਡਕਵਰਥ ਲੂਈਸ ਨਿਯਮ ਤਹਿਤ 126 ਦੌੜਾਂ ਬਣਾਉਣ ਦਾ ਟੀਚਾ ਮਿਲਿਆ ਪਰ ਉਸਦੀ ਟੀਮ ਤਿੰਨ ਵਿਕਟਾਂ ’ਤੇ 84 ਦੌੜਾਂ ਹੀ ਬਣਾ ਸਕੀ। ਇਸ ਮੈਚ ਵਿਚ ਕਾਫੀ ਕੁਝ ਦਾਅ ’ਤੇ ਲੱਗਾ ਸੀ, ਇਸ ਲਈ ਅੰਪਾਇਰਾਂ ਨੇ ਲੰਬਾ ਇੰਤਜ਼ਾਰ ਕੀਤਾ।
ਇਹ ਖ਼ਬਰ ਵੀ ਪੜ੍ਹੋ- ਬਾਗੇਸ਼ਵਰ ਧਾਮ ਪੁੱਜੇ ਸੰਜੇ ਦੱਤ, ਬਾਲਾਜੀ ਮਹਾਰਾਜ ਦੇ ਦਰਸ਼ਨ ਕਰ ਬੋਲੇ ਫਿਰ ਆਵਾਗਾਂ ਦੁਬਾਰਾ
ਇੰਗਲੈਂਡ ਦੀ ਸ਼ੁਰੂਆਤ ਹਾਲਾਂਕਿ ਚੰਗੀ ਨਹੀਂ ਰਹੀ। ਨਾਮੀਬੀਆ ਦੇ 39 ਸਾਲਾ ਗੇਂਦਬਾਜ਼ ਡੇਵਿਡ ਵੀਸੇ ਨੇ ਪਹਿਲੇ ਓਵਰ ਵਿਚ ਸਿਰਫ ਇਕ ਦੌੜ ਦਿੱਤੀ। ਕਪਤਾਨ ਜੋਸ ਬਟਲਰ ਨੂੰ ਤੇਜ਼ ਗੇਂਦਬਾਜ਼ ਰੂਬੇਨ ਟ੍ਰੰਪੇਲਮੈਨ ਨੇ 0 ’ਤੇ ਬੋਲਡ ਕਰ ਦਿੱਤਾ ਤੇ ਵੀਸੇ ਨੇ ਦੂਜੇ ਸਲਾਮੀ ਬੱਲੇਬਾਜ਼ ਫਿਲ ਸਾਲਟ (11) ਨੂੰ ਆਊਟ ਕਰਕੇ 13 ਗੇਂਦਾਂ ਤੋਂ ਬਾਅਦ ਇੰਗਲੈਂਡ ਦਾ ਸਕੋਰ 2 ਵਿਕਟਾਂ ’ਤੇ 13 ਦੌੜਾਂ ਕਰ ਦਿੱਤਾ। ਜਾਨੀ ਬੇਅਰਸਟੋ ਤੇ ਹੈਰੀ ਬਰੂਕ ਨੇ ਜਵਾਬੀ ਹਮਲਾ ਕੀਤਾ। ਬੇਅਰਸਟੋ ਨੇ 18 ਗੇਂਦਾਂ ’ਤੇ 31 ਦੌੜਾਂ ਤੇ ਬਰੂਕ ਨੇ 20 ਗੇਂਦਾਂ ’ਚ ਅਜੇਤੂ 47 ਦੌੜਾਂ ਬਣਾਈਆਂ। ਮੋਇਨ ਅਲੀ (16) ਤੇ ਲਿਆਮ ਲਿਵਿੰਗਸਟੋਨ (13) ਨੇ ਵੀ ਹਮਲਾਵਰ ਅੰਦਾਜ਼ ਵਿਚ ਬੱਲੇਬਾਜ਼ੀ ਕਰਕੇ ਆਖਰੀ ਓਵਰ ਵਿਚ 21 ਦੌੜਾਂ ਬਟੋਰੀਆਂ।
ਇਹ ਖ਼ਬਰ ਵੀ ਪੜ੍ਹੋ- ਚਿਰਾਗ ਪਾਸਵਾਨ 'ਤੇ ਦਿਲ ਹਾਰੀ ਇਹ ਅਦਾਕਾਰਾ
ਨਾਮੀਬੀਆ ਉਮੀਦਾਂ ਅਨੁਸਾਰ ਤੇਜ਼ੀ ਨਾਲ ਦੌੜਾਂ ਨਹੀਂ ਬਣਾ ਸਕਿਆ। ਉਸ ਵੱਲੋਂ ਸਲਾਮੀ ਬੱਲੇਬਾਜ਼ ਮਾਈਕਲ ਵੈਨ ਲਿੰਗੇਨ ਨੇ 29 ਗੇਂਦਾਂ ’ਚ 33 ਦੌੜਾਂ ਬਣਾਈਆਂ। ਦੂਜੇ ਸਲਾਮੀ ਬੱਲੇਬਾਜ਼ ਨਿਕੋਲਸ ਡਾਵਿਨ ਨੂੰ 16 ਗੇਂਦਾਂ ’ਤੇ 18 ਦੌੜਾਂ ਬਣਾਉਣ ਤੋਂ ਬਾਅਦ ਰਿਟਾਇਰਡ ਆਊਟ ਕਰ ਦਿੱਤਾ ਗਿਆ। ਉਸ ਦੀ ਜਗ੍ਹਾ ਵੀਸੇ ਨੂੰ ਉਤਾਰਿਆ ਗਿਆ, ਜਿਸ ਨੇ 12 ਗੇਂਦਾਂ ’ਚ 27 ਦੌੜਾਂ ਬਣਾਈਆਂ ਪਰ ਤਦ ਤਕ ਬਹੁਤ ਦੇਰ ਹੋ ਚੁੱਕੀ ਸੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।