ਹਾਦਸੇ 'ਚ ਜ਼ਖ਼ਮੀ ਹੋਏ ਕ੍ਰਿਕਟਰ ਰਿਸ਼ਭ ਪੰਤ, ਖੇਡ ਜਗਤ ਨੇ ਕੀਤੀ ਜਲਦ ਠੀਕ ਹੋਣ ਦੀ ਕਾਮਨਾ
Friday, Dec 30, 2022 - 01:29 PM (IST)
ਨਵੀਂ ਦਿੱਲੀ(ਏਜੰਸੀ) : ਸਟਾਰ ਭਾਰਤੀ ਕ੍ਰਿਕਟਰ ਰਿਸ਼ਭ ਪੰਤ ਦੀ ਬੀ.ਐੱਮ.ਡਬਲਯੂ. ਕਾਰ ਸ਼ੁੱਕਰਵਾਰ ਨੂੰ ਦਿੱਲੀ-ਦੇਹਰਾਦੂਨ ਹਾਈਵੇਅ 'ਤੇ ਸੜਕ ਦੇ ਡਿਵਾਈਡਰ ਨਾਲ ਟਕਰਾ ਗਈ, ਜਿਸ ਕਾਰਨ ਉਨ੍ਹਾਂ ਨੂੰ ਕਈ ਸੱਟਾਂ ਲੱਗੀਆਂ ਹਨ। ਉਥੇ ਭਾਰਤੀ ਕ੍ਰਿਕਟਰ ਰਿਸ਼ਭ ਪੰਤ ਨੂੰ ਹਰ ਪਾਸਿਓਂ ਜਲਦ ਠੀਕ ਹੋਣ ਦੀਆਂ ਦੁਆਵਾਂ ਮਿਲ ਰਹੀਆਂ ਹਨ। ਸਾਬਕਾ ਕ੍ਰਿਕਟਰਾਂ ਤੋਂ ਲੈ ਕੇ ਮੌਜੂਦਾ ਖਿਡਾਰੀਆਂ ਤੱਕ ਸਾਰੇ ਵਿਕਟਕੀਪਰ ਬੱਲੇਬਾਜ਼ ਦੇ ਜਲਦੀ ਠੀਕ ਹੋਣ ਦੀ ਦੁਆ ਕਰ ਰਹੇ ਹਨ।
ਇਹ ਵੀ ਪੜ੍ਹੋ: ਸਹੀ ਮਾਇਨੇ 'ਚ ਫੁੱਟਬਾਲ ਦੇ ਜਾਦੂਗਰ ਸਨ ਪੇਲੇ, ਮੈਚ ਦੇਖਣ ਲਈ ਰੁਕ ਗਿਆ ਸੀ ਯੁੱਧ
ਦੋ ਵਾਰ ਦੇ ਵਿਸ਼ਵ ਕੱਪ ਜੇਤੂ ਕਪਤਾਨ ਅਤੇ ਦਿੱਲੀ ਕੈਪੀਟਲਜ਼ ਦੇ ਮੁੱਖ ਕੋਚ ਰਿਕੀ ਪੋਂਟਿੰਗ ਨੇ ਟਵੀਟ ਕੀਤਾ, "ਰਿਸ਼ਭ ਪੰਤ ਬਾਰੇ ਸੋਚ ਰਿਹਾ ਹਾਂ। ਉਮੀਦ ਹੈ ਕਿ ਤੁਸੀਂ ਜਲਦੀ ਠੀਕ ਹੋ ਜਾਓਗੇ ਅਤੇ ਆਪਣੇ ਪੈਰਾਂ 'ਤੇ ਖੜ੍ਹੇ ਹੋ ਜਾਓਗੇ।"
ਮੁਹੰਮਦ ਸ਼ਮੀ ਨੇ ਟਵਿੱਟਰ 'ਤੇ ਲਿਖਿਆ, ''ਜਲਦੀ ਠੀਕ ਹੋ ਜਾਓ ਭਰਾ, ਅੱਲ੍ਹਾ ਸਭ ਠੀਕ ਕਰੇਗਾ।'
ਭਾਰਤੀ ਕ੍ਰਿਕਟ ਦੇ ਮਹਾਨ ਖਿਡਾਰੀ ਵੀ.ਵੀ.ਐੱਸ. ਲਕਸ਼ਮਣ ਨੇ ਟਵੀਟ ਕੀਤਾ, "ਰਿਸ਼ਭ ਪੰਤ ਲਈ ਪ੍ਰਾਰਥਨਾ ਕਰ ਰਿਹਾ ਹਾਂ। ਸ਼ੁਕਰ ਹੈ ਕਿ ਉਹ ਖਤਰੇ ਤੋਂ ਬਾਹਰ ਹੈ। ਪੰਤ ਦੇ ਜਲਦੀ ਠੀਕ ਹੋਣ ਦੀ ਕਾਮਨਾ ਕਰਦਾ ਹਾਂ। ਜਲਦੀ ਠੀਕ ਹੋ ਜਾਓ ਚੈਂਪੀਅਨ।"
ਸਾਬਕਾ ਭਾਰਤੀ ਕ੍ਰਿਕਟਰ ਇਰਫਾਨ ਪਠਾਨ ਨੇ ਟਵੀਟ ਕੀਤਾ, 'ਰਿਸ਼ਭ ਪੰਤ ਲਈ ਪ੍ਰਾਰਥਨਾ।'
ਸਾਬਕਾ ਭਾਰਤੀ ਕ੍ਰਿਕਟਰ ਮੁਨਾਫ ਪਟੇਲ ਨੇ ਟਵੀਟ ਕੀਤਾ, "ਕੀ ਮੈਂ ਰਿਸ਼ਭ ਪੰਤ ਦੀ ਸਹੀ ਖਬਰ ਸੁਣ ਰਿਹਾ ਹਾਂ। ਪੰਤ ਦੇ ਜਲਦੀ ਠੀਕ ਹੋਣ ਲਈ ਪ੍ਰਾਰਥਨਾ ਕਰ ਰਿਹਾ ਹਾਂ।"
ਭਾਰਤੀ ਕ੍ਰਿਕਟਰ ਅਭਿਨਵ ਮੁਕੁੰਦ ਨੇ ਟਵੀਟ ਕੀਤਾ, "ਸੱਚਮੁੱਚ ਉਮੀਦ ਹੈ ਕਿ ਰਿਸ਼ਭ ਪੰਤ ਠੀਕ ਹੈ। ਕਾਰ ਬਿਲਕੁਲ ਖਰਾਬ ਲੱਗ ਰਹੀ ਹੈ। ਦੇਖਣ ਵਿਚ ਵੀ ਭਿਆਨਕ ਹੈ।"
ਭਾਰਤ ਦੇ ਸਾਬਕਾ ਤੇਜ਼ ਗੇਂਦਬਾਜ਼ ਵੈਂਕਟੇਸ਼ ਪ੍ਰਸਾਦ ਨੇ ਟਵੀਟ ਕੀਤਾ, “ਜਲਦੀ ਠੀਕ ਹੋ ਜਾਓ ਰਿਸ਼ਭ ਪੰਤ।'
ਭਾਰਤ ਦੀ ਸਾਬਕਾ ਮਹਿਲਾ ਕ੍ਰਿਕਟਰ ਰੀਮਾ ਮਲਹੋਤਰਾ ਨੇ ਟਵੀਟ ਕੀਤਾ, "ਉਨ੍ਹਾਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਕਰਦੀ ਹਾਂ। ਜਲਦੀ ਤੰਦਰੁਸਤ ਹੋ ਜਾਓ ਚੈਂਪੀਅਨ !'
ਇਹ ਵੀ ਪੜ੍ਹੋ: ਭਾਰਤੀ ਕ੍ਰਿਕਟਰ ਰਿਸ਼ਭ ਪੰਤ ਨਾਲ ਵਾਪਰਿਆ ਭਿਆਨਕ ਹਾਦਸਾ, ਕਾਰ ਨੂੰ ਲੱਗੀ ਅੱਗ, ਹਾਲਤ ਗੰਭੀਰ
ਮਿਲੀ ਜਾਣਕਾਰੀ ਮੁਤਾਬਕ ਪੰਤ ਖ਼ੁਦ ਕਾਰ ਚਲਾ ਰਹੇ ਸਨ ਅਤੇ ਉਨ੍ਹਾਂ ਦੇ ਪਿੱਠ, ਸਿਰ ਅਤੇ ਪੈਰਾਂ 'ਤੇ ਸੱਟਾਂ ਲੱਗੀਆਂ ਹਨ। ਘਟਨਾ ਸਥਾਨ ਤੋਂ ਪ੍ਰਾਪਤ ਤਸਵੀਰਾਂ ਅਨੁਸਾਰ ਕਾਰ ਬੁਰੀ ਤਰ੍ਹਾਂ ਸੜੀ ਹੋਈ ਹਾਲਤ ਵਿਚ ਦਿਖਾਈ ਦਿੱਤੀ। ਹਰਿਦੁਆਰ ਦੇ ਐੱਸ.ਐੱਸ.ਪੀ. ਅਜੈ ਸਿੰਘ ਨੇ ਕਿਹਾ, “ਹਰਿਦੁਆਰ ਜ਼ਿਲ੍ਹੇ ਦੇ ਮੰਗਲੌਰ ਵਿੱਚ ਪੰਤ ਹਾਦਸੇ ਦਾ ਸ਼ਿਕਾਰ ਹੋ ਗਏ। ਸਵੇਰੇ 5.30 ਵਜੇ ਉਨ੍ਹਾਂ ਦੀ ਕਾਰ ਡਿਵਾਈਡਰ ਨਾਲ ਟਕਰਾ ਗਈ। ਉਨ੍ਹਾਂ ਨੂੰ ਰੁੜਕੀ ਦੇ ਸਕਸ਼ਮ ਹਸਪਤਾਲ ਲਿਜਾਇਆ ਗਿਆ ਜਿੱਥੋਂ ਉਨ੍ਹਾਂ ਨੂੰ ਦੇਹਰਾਦੂਨ ਦੇ ਮੈਕਸ ਹਸਪਤਾਲ ਵਿੱਚ ਰੈਫਰ ਕਰ ਦਿੱਤਾ ਗਿਆ ਹੈ।"
ਇਹ ਵੀ ਪੜ੍ਹੋ: ਵੱਡੀ ਖ਼ਬਰ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮਾਂ ਹੀਰਾਬੇਨ ਦਾ ਦਿਹਾਂਤ