ਭਾਰਤ ਖਿਲਾਫ ਕ੍ਰਿਸ ਗੇਲ ਦੀ ਆਖਰੀ ਵਨ-ਡੇ ਸੀਰੀਜ਼, ਬਣਾ ਸਕਦੇ ਹਨ ਇਹ ਵੱਡੇ ਰਿਕਾਰਡ

Thursday, Aug 08, 2019 - 12:02 PM (IST)

ਭਾਰਤ ਖਿਲਾਫ ਕ੍ਰਿਸ ਗੇਲ ਦੀ ਆਖਰੀ ਵਨ-ਡੇ ਸੀਰੀਜ਼, ਬਣਾ ਸਕਦੇ ਹਨ ਇਹ ਵੱਡੇ ਰਿਕਾਰਡ

ਸਪੋਰਟਸ ਡੈਸਕ : ਟੀ-20 ਸੀਰੀਜ਼ 'ਚ ਵੈਸਟਇੰਡੀਜ਼ ਨੂੰ ਕਲੀਨ ਸਵਿਪ ਕਰਨ ਵਾਲੀ ਟੀਮ ਇੰਡੀਆ ਹੁਣ ਵਨ-ਡੇ ਸੀਰੀਜ਼ ਦੀਆਂ ਤਿਆਰੀਆਂ 'ਚ ਜੁੱਟ ਗਈ ਹੈ। ਵਰਲਡ ਕੱਪ ਸੈਮੀਫਾਈਨਲ 'ਚ ਨਿਊਜ਼ੀਲੈਂਡ ਦੇ ਖਿਲਾਫ ਹਾਰ ਮਿਲਣ ਤੋਂ ਬਾਅਦ ਟੀਮ ਇੰਡੀਆ ਦਾ ਅੱਜ ਇਹ ਪਹਿਲਾ ਮੈਚ ਹੋਵੇਗਾ। ਅਜਿਹੇ 'ਚ ਵਿੰਡੀਜ਼ ਦੇ ਵਿਸਫੋਟਕ ਖਿਡਾਰੀ ਕ੍ਰਿਸ ਗੇਲ ਆਪਣੇ ਕਰੀਅਰ ਦੀ ਆਖਰੀ ਵਨ-ਡੇ ਸੀਰੀਜ਼ ਖੇਡਣ ਅੱਜ ਉਤਰਣਗੇ। ਉਹੀ ਕ੍ਰਿਸ ਗੇਲ ਜੋ 2019 'ਚ ਦੋ ਸੈਕੜੇ ਲੱਗਾ ਚੁੱਕੇ ਹਨ, ਜੇਕਰ ਉਹ ਭਾਰਤ ਦੇ ਖਿਲਾਫ ਵੀ ਸੈਂਕੜੇ ਪਾਰੀ ਖੇਡਦੇ ਹਨ ਤਾਂ ਇਕ ਇਤਿਹਾਸ ਰਚ ਦੇਣਗੇ।PunjabKesari  ਏੇ. ਬੀ. ਤੇ ਸੰਗਾਕਾਰਾ ਨੂੰ ਪਿੱਛੇ ਛੱਡ ਸੱਕਦੇ ਹਨ ਗੇਲ
ਗੇਲ ਨੇ ਵਰਲਡ ਕੱਪ ਦੇ ਦੌਰਾਨ ਐਲਾਨ ਕੀਤਾ ਸੀ ਕਿ ਭਾਰਤ ਦੇ ਖਿਲਾਫ ਘਰੇਲੂ ਸੀਰੀਜ਼ ਉਨ੍ਹਾਂ ਦੀ ਆਖਰੀ ਸੀਰੀਜ਼ ਹੋਵੇਗੀ। ਤੁਹਾਨੂੰ ਦੱਸ ਦੇਈਏ ਕਿ ਗੇਲ ਨੇ ਵਨ-ਡੇ ਕ੍ਰਿਕਟ 'ਚ ਓਵਰਆਲ 25 ਸੈਕੜੇ ਲਗਾਏ ਹਨ। ਦੱਖਣੀ ਅਫਰੀਕਾ ਦੇ ਏ. ਬੀ ਡਿਵਿਲੀਅਰਸ ਤੇ ਸ਼੍ਰੀਲੰਕਾ ਦੇ ਕੁਮਾਰ ਸੰਗਕਾਰਾ ਵੀ ਇਨ੍ਹੇ ਹੀ ਸੈਂਕੜਾ ਲੱਗਾ ਚੁੱਕੇ ਹਨ। ਕ੍ਰਿਸ ਗੇਲ ਦੇ ਕੋਲ ਇਕ ਹੋਰ ਸੈਂਕੜਾ ਲਗਾ ਕੇ ਏ. ਬੀ. ਤੇ ਸੰਗਕਾਰਾ ਤੋਂ ਅੱਗੇ ਨਿਕਲਣ ਦਾ ਮੌਕਾ ਹੋਵੇਗਾ। ਜੇਕਰ ਉਹ ਸੀਰੀਜ 'ਚ ਦੋ ਸੈਕੜੇ ਲਾਉਂਦੇ ਹਨ ਤਾਂ ਰੋਹਿਤ ਸ਼ਰਮਾ ਤੇ ਹਾਸ਼ਿਮ ਆਮਲਾ ਦੀ ਬਰਾਬਰੀ 'ਤੇ ਆ ਸਕਦੇ ਹਨ।PunjabKesari


Related News