ਕੋਰੋਨਾ ਵਾਇਰਸ ''ਤੇ ਕੰਟਰੋਲ ਤੋਂ ਬਾਅਦ ਹੀ ਕਾਊਂਟੀ ਕ੍ਰਿਕਟ ''ਚ ਖੇਡਾਂਗਾ : ਵਿਹਾਰੀ
Thursday, Mar 19, 2020 - 11:44 AM (IST)

ਨਵੀਂ ਦਿੱਲੀ— ਹਨੁਮਾ ਵਿਹਾਰੀ ਇੰਗਲੈਂਡ 'ਚ ਕਾਊਂਟੀ ਕ੍ਰਿਕਟ ਵਿਚ ਖੇਡ ਕੇ ਗਰਮੀਆਂ ਦੇ ਸਮੇਂ ਦਾ ਸਹੀ ਇਸਤੇਮਾਲ ਕਰਨਾ ਚਾਹੁੰਦਾ ਹੈ ਪਰ ਕੋਵਿਡ-19 ਮਹਾਮਾਰੀ ਕਾਰਣ ਇਸ ਭਾਰਤੀ ਆਲਰਾਊਂਡਰ ਦੀਆਂ ਯੋਜਨਾਵਾਂ ਕੁਝ ਸਮੇਂ ਲਈ ਸਿਰੇ ਨਹੀਂ ਚੜ੍ਹ ਸਕਣਗੀਆਂ। ਭਾਰਤੀ ਟੈਸਟ ਟੀਮ ਦਾ ਮਹੱਤਵਪੂਰਨ ਮੈਂਬਰ ਬਣਦਾ ਜਾ ਰਿਹਾ ਇਹ 26 ਸਾਲਾ ਖਿਡਾਰੀ ਕਾਊਂਟੀ ਟੀਮ ਦੇ ਨਾਲ ਆਪਣੇ ਹੁਨਰ ਨੂੰ ਨਿਖਾਰਨਾ ਚਾਹੁੰਦਾ ਸੀ ਪਰ ਹੁਣ ਉਸ ਨੂੰ ਸਥਿਤੀ ਵਿਚ ਕੰਟਰੋਲ ਹੋਣ ਅਤੇ ਯਾਤਰਾ 'ਤੇ ਲੱਗੀਆਂ ਪਾਬੰਦੀਆਂ ਦੇ ਹਟਣ ਤੱਕ ਇੰਤਜ਼ਾਰ ਕਰਨਾ ਹੋਵੇਗਾ।