ਕੀ ਧੋਨੀ ਆਪਣੀ ਫਿਨਿਸ਼ਿੰਗ ਲਾਈਨ 'ਤੇ ਹਨ, ਕਰ ਸਕਣਗੇ ਅਲੋਚਕਾਂ ਦਾ ਮੂੰਹ ਬੰਦ?

05/28/2017 5:04:05 PM

ਨਵੀਂ ਦਿੱਲੀ— ਵਰਲਡ ਕ੍ਰਿਕਟ 'ਚ ਲੰਬੇ ਸਮੇਂ ਤੱਕ ਫਿਨਿਸ਼ਰ ਦੇ ਤੌਰ 'ਤੇ ਜਾਣੇ ਜਾਂਦੇ ਮਹਿੰਦਰ ਸਿੰਘ ਧੋਨੀ ਕੀ ਹੁਣ ਆਪਣੇ ਕਰੀਅਰ ਦੀ ਫਿਨਿਸ਼ਿੰਗ ਲਾਈਨ 'ਤੇ ਹਨ? ਚੈਂਪੀਅਨਸ ਟਰਾਫੀ ਦੀ ਸ਼ੁਰੂਆਤ ਤੋਂ ਪਹਿਲਾਂ ਮਹਿੰਦਰ ਸਿੰਘ ਧੋਨੀ ਦੇ ਕਰੀਅਰ ਨੂੰ ਲੈ ਕੇ ਇਹ ਸਵਾਲ ਉੱਠ ਰਹੇ ਹਨ। ਇਸ ਦੀ ਵਜ੍ਹਾ ਉਨ੍ਹਾਂ ਦੇ ਖੇਡ 'ਚ ਕਾਫੀ ਜ਼ਿਆਦਾ ਬਦਲਾਅ ਦਾ ਆਉਣਾ ਹੈ। ਉਨ੍ਹਾਂ ਦੀ ਫਾਰਮ ਪਹਿਲੇ ਵਰਗੀ ਨਹੀਂ ਰਹੀ ਹੈ। ਭਾਵੇਂ ਉਹ 2015 ਦੇ ਵਰਲਡ ਕੱਪ ਦਾ ਮੌਕਾ ਹੋਵੇ ਜਾਂ ਫਿਰ ਪਿਛਲੇ ਸਾਲ ਦਾ ਟੀ-20 ਵਿਸ਼ਵ ਕੱਪ, ਦੋਨੋਂ ਹੀ ਮੌਕਿਆਂ 'ਤੇ ਧੋਨੀ ਕੋਲ ਆਪਣੀ ਪੁਰਾਣੀ ਧਮਕ ਇਕ ਵਾਰ ਫਿਰ ਤੋਂ ਜਮਾਉਣ ਦਾ ਵੱਡਾ ਮੌਕਾ ਸੀ, ਪਰ ਉਹ ਅਸਫਲ ਸਾਬਤ ਹੋਏ। ਇੱਥੋਂ ਤੱਕ ਕਿ ਇਸ ਸਾਲ ਆਈ.ਪੀ.ਐੱਲ. ਸੀਜ਼ਨ 'ਚ ਵੀ ਧੋਨੀ ਦਾ ਪ੍ਰਦਰਸ਼ਨ ਖਰਾਬ ਰਿਹਾ।

Image result for dhoni

ਬੀਤ ਰਹੇ ਸਮੇਂ ਨਾਲ ਧੋਨੀ 'ਤੇ ਖੜੇ ਹੋਣ ਵਾਲੇ ਸਵਾਲ ਵੀ ਤੇਜ਼ ਹੁੰਦੇ ਜਾ ਰਹੇ ਹਨ। ਕਰੀਬ ਇਕ ਦਹਾਕਾ ਔਖੇ ਸਮੇਂ 'ਚ ਦੌੜਾਂ ਬਣਾਉਣ ਦੀ ਸਮਰੱਥਾ ਹੀ ਧੋਨੀ ਦੀ ਲੋਕ-ਪ੍ਰਿਯਤਾ ਦਾ ਆਧਾਰ ਰਹੀ ਹੈ। ਪਰ ਹੁਣ ਅਜਿਹਾ ਨਹੀਂ ਦਿੱਸਦਾ। ਮਹਿੰਦਰ ਸਿੰਘ ਦੀ ਡਿਕਸ਼ਨਰੀ ਤੋਂ ਇਕ ਵੱਡਾ ਕੀਵਰਡਸ 'ਨਿਰੰਤਰਤਾ' ਇਨ੍ਹਾਂ ਦਿਨਾਂ 'ਚ ਗਾਇਬ ਦਿਸਦਾ ਹੈ।Related image

ਇਸ ਵਾਰ ਚੈਂਪੀਅਨਸ ਟਰਾਫੀ 'ਚ ਇਕ ਵਾਰ ਫਿਰ ਮਹਿੰਦਰ ਸਿੰਘ ਧੋਨੀ ਨੂੰ ਪਹਿਲੇ ਦੀ ਤਰ੍ਹਾਂ ਆਪਣੇ ਆਪ ਨੂੰ ਸਾਬਤ ਕਰਨ ਦਾ ਅਤੇ ਅਲੋਚਕਾਂ ਦਾ ਮੂੰਹ ਬੰਦ ਕਰਨ ਦਾ ਇਕ ਵੱਡਾ ਮੌਕਾ ਹੈ। ਭਾਰਤ ਲਈ ਹਰ ਇਕ ਮੁਕਾਬਲਾ ਚੁਣੌਤੀਪੂਰਨ ਹੋਵੇਗਾ ਦੇਖਣਾ ਹੋਵੇਗਾ ਕਿ ਅਜਿਹੇ 'ਚ ਮਹਿੰਦਰ ਸਿੰਘ ਧੋਨੀ ਆਪਣਾ ਕਿਹੋ ਜਿਹਾ ਰੁਖ ਦਿਖਾਉਂਦੇ ਹਨ।


Related News