ਪਤਨੀ ਨੇ ਮਾਰਿਆ ਛਾਪਾ : ਅਣਜਾਣ ਲੜਕੀ ਨਾਲ ਫੜਿਆ ਗਿਆ ਫੁੱਟਬਾਲਰ ਡੇਨਿਸ
Monday, Sep 24, 2018 - 04:51 AM (IST)

ਜਲੰਧਰ — ਰੂਸ ਦੇ ਫੁੱਟਬਾਲਰ ਡੇਨਿਸ ਗਲੂਸ਼ਕੋਵ ਨੂੰ ਉਸਦੀ ਪਤਨੀ ਦਾਰੀਆ ਨੇ ਅਣਜਾਣ ਲੜਕੀ ਨਾਲ ਉਦੋਂ ਫੜ ਲਿਆ, ਜਦੋਂ ਉਹ ਉਕਤ ਲੜਕੀ ਸੋਨਾ ਨਾਲ ਬਾਥਰੂਮ ਵਿਚ ਬੈਠਾ ਸੀ। ਦਾਰੀਆ ਇੱਥੇ ਨਾ ਸਿਰਫ ਆਪਣੇ ਦੋਸਤਾਂ ਨੂੰ ਲੈ ਕੇ ਪਹੁੰਚੀ ਸੀ, ਸਗੋਂ ਉਸ ਨੇ ਸਬੂਤ ਲਈ ਆਪਣੇ ਮੋਬਾਇਲ ਨਾਲ ਵੀਡੀਓ ਵੀ ਬਣਾਉਣੀ ਸ਼ੁਰੂ ਕਰ ਦਿੱਤੀ।
31 ਸਾਲ ਦਾ ਡੇਨਿਸ ਉਦੋਂ ਤੌਲੀਏ ਵਿਚ ਸਨ, ਜਦੋਂ ਅਣਜਾਣ ਲੜਕੀ ਸੋਨਾ ਬਾਥਰੂਮ ਦੇ ਅੰਦਰ ਹੀ ਬੈਠੀ ਸੀ। ਪਤਨੀ ਦਾ ਇਹ ਕਾਰਾ ਦੇਖ ਕੇ ਡੇਨਿਸ ਵੀ ਆਪਾ ਖੋਅ ਬੈਠਾ। ਉਹ ਵਾਰ-ਵਾਰ 27 ਸਾਲ ਦੀ ਪਤਨੀ ਦਾਰੀਆ ਕੋਲੋਂ ਮੋਬਾਇਲ ਖੋਹਣ ਦੀ ਕੋਸ਼ਿਸ਼ ਕਰਦਾ ਰਿਹਾ। ਡੇਨਿਸ ਨੇ ਕਿਹਾ ਕਿ ਉਹ ਉਕਤ ਲੜਕੀ ਨਾਲ ਸਿਰਫ ਟੇਬਲ 'ਤੇ ਬੈਠਾ ਸੀ ਤਾਂ ਉਥੇ ਹੀ ਦਾਰੀਆ ਨੇ ਕਿਹਾ ਕਿ ਠੀਕ ਹੈ, ਤੁਸੀਂ ਟੇਬਲ 'ਤੇ ਬੈਠੇ ਹੋ ਪਰ ਇਹ ਸ਼ਰਾਬ, ਹੁੱਕਾ, ਫਲ ਆਦਿ ਇੱਥੇ ਕਿਉਂ ਹਨ ਤੇ ਸਭ ਤੋਂ ਵੱਡੀ ਗੱਲ ਤੁਸੀਂ ਸਿਰਫ ਤੌਲੀਏ ਵਿਚ ਕਿਉਂ ਬੈਠੇ ਹੋ।
ਮਾਮਲਾ ਵਧਣ 'ਤੇ ਥਾਣੇ ਜਾ ਪਹੁੰਚਿਆ। ਇੱਥੇ ਡੇਨਿਸ ਦੇ ਵਕੀਲ ਨੇ ਕਿਹਾ ਕਿ ਉਸਦਾ ਕਲਾਈਂਟ ਆਪਣੀ ਬਚਪਨ ਦੀ ਫ੍ਰੈਂਡ ਕ੍ਰਿਸਟੀਨਾ ਨਾਲ ਸੀ। ਦਾਨੀਆ ਨੇ ਜਾਣਬੁੱਝ ਕੇ ਕ੍ਰਿਸਟੀਨਾ ਨੂੰ ਨੀਵਾਂ ਦਿਖਾਉਣ ਲਈ ਉਕਤ ਵੀਡੀਓ ਸੋਸ਼ਲ ਸਾਈਟਸ 'ਤੇ ਵੀ ਵਾਈਰਲ ਕਰ ਦਿੱਤੀ। ਵਕੀਲ ਦਾ ਕਹਿਣਾ ਸੀ ਕਿ ਡੇਨਿਸ ਤੇ ਦਾਰੀਆ ਵਿਚਾਲੇ 6 ਮਹੀਨੇ ਤੋਂ ਵਿਵਾਦ ਚੱਲ ਰਿਹਾ ਹੈ। ਇਸ ਕਾਰਨ ਉਹ ਉਸ ਤੋਂ ਦੂਰ ਵੀ ਰਹਿ ਰਹੀ ਹੈ। ਉਥੇ ਹੀ ਡੈਨਿਸ ਦੇ ਦੋ ਬੱਚਿਆਂ ਦੀ ਮਾਂ ਦਾਰੀਆ ਨੇ ਕਿਹਾ ਕਿ ਜੇਕਰ ਉਹ ਵੀਡੀਓ ਨਾ ਬਣਾਉਂਦੀ ਤਾਂ ਉਸਦੀ ਗੱਲ ਕੋਈ ਨਹੀਂ ਮੰਨਦਾ ਕਿ ਡੇਨਿਸ ਉਸ ਨੂੰ ਚੀਟ ਕਰ ਰਿਹਾ ਹੈ।