ਵਿੰਡੀਜ਼ ਕਪਤਾਨ ਹੋਲਡਰ ਨੂੰ ਉਮੀਦ, ਭਾਰਤ ਖਿਲਾਫ ਸਖਤ ਹੋਵੇਗੀ ਲਡ਼ੀ
Saturday, Oct 20, 2018 - 08:27 PM (IST)

ਨਵੀਂ ਦਿੱਲੀ : ਦੋ ਮੈਚਾਂ ਦੀ ਟੈਸਟ ਸੀਰੀਜ਼ 6 ਦਿਨਾਂ ਦੇ ਅੰਦਰ 0-2 ਨਾਲ ਗੁਆਉਣ ਤੋਂ ਬਾਅਦ ਵੈਸਟਇੰਡੀਜ਼ ਦੇ ਕਪਤਾਨ ਜੇਸਨ ਹੋਲਡਰ ਨੂੰ ਮਜ਼ਬੂਤ ਘਰੇਲੂ ਟੀਮ ਤੋਂ ਕਿਸੇ ਰਾਹਤ ਦੀ ਉਮੀਦ ਨਹੀਂ ਹੈ ਤੇ ਉਸ ਨੇ ਕਿਹਾ ਕਿ ਕੈਰੇਬੀਆਈ ਟੀਮ ਨੂੰ ਐਤਵਾਰ ਨੂੰ ਸ਼ੁਰੂ ਹੋ ਰਹੀ ਵਨ ਡੇ ਸੀਰੀਜ਼ ਦੇ ਸਖਤ ਹੋਣ ਦੀ ਆਸ ਹੈ।
ਹੋਲਡਰ ਨੇ ਮੈਚ ਦੀ ਪੂਰਬਲੀ ਸ਼ਾਮ 'ਤੇ ਕਿਹਾ, ''ਇਹ ਇੰਨੀ ਆਸਾਨ ਨਹੀਂ ਹੋਵੇਗੀ ਕਿਉਂਕਿ ਭਾਰਤ ਇਸ ਸਮੇਂ ਕੁਝ ਚੰਗੀ ਕ੍ਰਿਕਟ ਖੇਡ ਰਿਹਾ ਹੈ। ਉਹ ਦੁਨੀਆ ਦੀਆਂ ਸਰਵਸ੍ਰੇਸ਼ਠ ਟੀਮਾਂ ਵਿਚੋਂ ਇਕ ਹੈ। ਸਾਨੂੰ ਉਸ ਤੋਂ ਸਖਤ ਚੁਣੌਤੀ ਦੀ ਉਮੀਦ ਹੈ।'' ਉਸ ਨੇ ਕਿਹਾ, ''ਸਾਡੀ ਇਹ ਨੌਜਵਾਨ ਟੀਮ ਹੈ, ਇਸ ਵਿਚ ਕਾਫੀ ਨਵੇਂ ਚਿਹਰੇ ਸ਼ਾਮਲ ਹਨ ਪਰ ਇਹ ਉਨ੍ਹਾਂ ਲਈ ਆਪਣੀ ਪ੍ਰਤਿਭਾ ਦਿਖਾਉਣ ਦਾ ਮੌਕਾ ਹੈ।''