WI vs SL : ਵਿੰਡੀਜ਼ ਨੂੰ 161 ਦੌੜਾਂ ਨਾਲ ਹਰਾ ਸ਼੍ਰੀਲੰਕਾ ਨੇ ਸੀਰੀਜ਼ ''ਤੇ ਕੀਤਾ ਕਬਜ਼ਾ
Wednesday, Feb 26, 2020 - 10:01 PM (IST)

ਹੈਮਬਨੋਟਾ— ਸ਼੍ਰੀਲੰਕਾ ਤੇ ਵੈਸਟਇੰਡੀਜ਼ ਵਿਚਾਲੇ 3 ਮੈਚਾਂ ਦੀ ਵਨ ਡੇ ਸੀਰੀਜ਼ ਦਾ ਦੂਜਾ ਮੈਚ ਹੈਮਬਨੋਟਾ 'ਚ ਖੇਡਿਆ ਗਿਆ। ਵੈਸਟਇੰਡੀਜ਼ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਸ਼੍ਰੀਲੰਕਾ ਨੇ ਵੈਸਟਇੰਡੀਜ਼ ਨੂੰ 346 ਦੌੜਾਂ ਦਾ ਚੁਣੌਤੀਪੂਰਨ ਟੀਚਾ ਦਿੱਤਾ ਸੀ। ਜਵਾਬ 'ਚ ਟੀਚੇ ਦਾ ਪਿੱਛਾ ਕਰਨ ਉਤਰੀ ਵੈਸਟਇੰਡੀਜ਼ ਦੀ ਟੀਮ 39.1 ਓਵਰਾਂ 'ਚ 184 ਦੌੜਾਂ 'ਤੇ ਢੇਰ ਹੋ ਗਈ ਤੇ ਸ਼੍ਰੀਲੰਕਾ ਨੇ ਇਹ ਮੈਚ 161 ਦੌੜਾਂ ਨਾਲ ਜਿੱਤ ਲਿਆ, ਇਸ ਦੇ ਨਾਲ ਹੀ ਸ਼੍ਰੀਲੰਕਾ ਨੇ ਵਨ ਡੇ ਸੀਰੀਜ਼ 'ਤੇ 2-0 ਨਾਲ ਕਬਜ਼ਾ ਕਰ ਲਿਆ ਹੈ। ਸੀਰੀਜ਼ ਦਾ ਆਖਰੀ ਮੈਚ 1 ਮਾਰਚ ਨੂੰ ਖੇਡਿਆ ਜਾਵੇਗਾ। ਸ਼੍ਰੀਲੰਕਾ ਨੇ ਪਹਿਲਾ ਵਨ ਡੇ ਮੈਚ 1 ਵਿਕਟ ਨਾਲ ਜਿੱਤਿਆ ਸੀ।
ਸ਼੍ਰੀਲੰਕਾ ਟੀਮ ਵਲੋਂ ਸ਼ਾਨਦਾਰ ਬੱਲੇਬਾਜ਼ੀ ਕਰਦੇ ਹੋਏ ਅਵੀਸ਼ਕਾ ਫਰਨਾਂਡੋ ਨੇ 10 ਚੌਕਿਆਂ ਦੀ ਮਦਦ ਨਾਲ 127 ਦੌੜਾਂ ਬਣਾਈਆਂ, ਜਦਕਿ ਕੁਸਲ ਮੈਂਡਿਸ ਨੇ 119 ਦੌੜਾਂ ਦਾ ਯੋਗਦਾਨ ਦਿੱਤਾ। ਵੈਸਟਇੰਡੀਜ਼ ਟੀਮ ਵਲੋਂ ਗੇਂਦਬਾਜ਼ੀ ਕਰਦੇ ਹੋਏ ਸ਼ੈਲਡਨ ਕੋਟਰੇਲ ਨੇ 4 ਵਿਕਟਾਂ ਹਾਸਲ ਕੀਤੀਆਂ ਤੇ ਅਲਜ਼ਾਰੀ ਜੋਸਫ ਨੇ 3 ਵਿਕਟਾਂ ਹਾਸਲ ਕੀਤੀਆਂ।