ਓਝਾ ਨੇ ਕਿਉਂ ਲਿਆ ਸੰਨਿਆਸ, BCCI ਨੇ ਜ਼ਾਹਰ ਕੀਤੀ ਵੱਡੀ ਵਜ੍ਹਾ

Tuesday, Feb 25, 2020 - 09:19 PM (IST)

ਓਝਾ ਨੇ ਕਿਉਂ ਲਿਆ ਸੰਨਿਆਸ, BCCI ਨੇ ਜ਼ਾਹਰ ਕੀਤੀ ਵੱਡੀ ਵਜ੍ਹਾ

ਨਵੀਂ ਮੁੰਬਈ— ਭਾਰਤੀ ਟੀਮ ਦੇ ਖੱਬੇ ਹੱਥ ਦੇ ਸਾਬਕਾ ਸਪਿਨਰ ਪ੍ਰਗਿਆਨ ਓਝਾ ਨੇ ਪਿਛਲੇ ਹਫਤੇ ਅੰਤਰਰਾਸ਼ਟਰੀ ਤੇ ਫਸਟ ਕਲਾਸ ਕ੍ਰਿਕਟ ਤੋਂ ਸੰਨਿਆਸ ਦਾ ਐਲਾਨ ਕੀਤਾ ਸੀ। ਜਦੋਂ ਉਨ੍ਹਾਂ ਨੇ ਕਿਹਾ ਹੈ ਕਿ ਉਹ ਵਿਦੇਸ਼ੀ ਟੀ-20 ਲੀਗਾਂ 'ਚ ਖੇਡਣ ਦੇ ਲਈ ਤਿਆਰ ਹੈ। ਇਸ ਦੇ ਵਿਕਲਪਾਂ ਦੀ ਤਲਾਸ਼ ਲਈ ਉਹ ਜਲਦ ਹੀ ਬੀ. ਸੀ. ਸੀ. ਆਈ. ਦੀ ਆਗਿਆ ਲੈਣਗੇ। ਓਝਾ ਨੇ ਡੀਵਾਈ ਪਾਟਿਲ ਟੀ-20 ਕੱਪ ਦੇ ਦੌਰਾਨ ਕਿਹਾ ਕਿ ਮੇਰੇ ਦਿਮਾਗ 'ਚ ਕਈ ਚੀਜ਼ਾਂ ਹਨ। ਮੈਂ ਹੁਣ ਕੁਮੈਂਟਰੀ ਕਰ ਰਿਹਾ ਹਾਂ ਤੇ ਬੀ. ਸੀ. ਸੀ. ਆਈ. ਦੇ ਨਾਲ ਹਾਂ। ਮੈਂ ਬੀ. ਸੀ. ਸੀ. ਆਈ. ਤੋਂ ਸਲਾਹ ਲਵਾਂਗਾ ਕੀ ਮੈਂ ਭਾਰਤ ਨਾਲ ਬਾਹਰ ਕੁਝ ਲੀਗਾਂ 'ਚ ਖੇਡ ਸਕਦਾ ਹਾਂ। ਮੈਂ ਅਜਿਹਾ ਫਿਰ ਕਰਾਂਗਾ ਜਦੋ ਮੈਨੂੰ ਇਸਦੇ ਲਈ ਆਗਿਆ ਮਿਲੇਗੀ। ਓਝਾ ਨੇ ਜ਼ਿਆਦਾਤਰ ਅੰਤਰਰਾਸ਼ਟਰੀ ਕ੍ਰਿਕਟ ਕਪਤਾਨ ਮਹਿੰਦਰ ਸਿੰਘ ਧੋਨੀ ਦੀ ਅਗਵਾਈ 'ਚ ਖੇਡੇ ਹਨ। ਉਨ੍ਹਾਂ ਨੇ ਧੋਨੀ ਨੂੰ ਗੇਂਦਬਾਜ਼ਾਂ ਦਾ ਕਪਤਾਨ ਕਰਾਰ ਦਿੱਤਾ।
ਉਨ੍ਹਾਂ ਨੇ ਕਿਹਾ ਕਿ ਉਹ (ਧੋਨੀ) ਗੇਂਦਬਾਜ਼ਾਂ ਦੇ ਕਪਤਾਨ ਹਨ। ਮੈਂ ਪੂਰੀ ਤਰ੍ਹਾਂ ਨਾਲ ਮੰਨਦਾ ਹਾਂ ਕਿ ਗੇਂਦਬਾਜ਼ ਕੋਲ ਅਜਿਹਾ ਕਪਤਾਨ ਹੋਣਾ ਚਾਹੀਦਾ ਜੋ ਉਸ ਨੂੰ ਕਪਤਾਨ ਸਮਝਦਾ ਹੈ। ਬਹੁਤ ਗੇਂਦਬਾਜ਼ ਧੋਨੀ ਦੀ ਸ਼ਲਾਘਾ ਕਰਦੇ ਹਨ ਕਿਉਂਕਿ ਉਹ ਤੁਹਾਨੂੰ ਜੋ ਪਹਿਲੂ ਦਿੰਦੇ ਹਨ ਉਹ ਤੁਹਾਡੀ ਮਦਦ ਕਰਦਾ ਹੈ। ਟੈਸਟ 'ਚ 113 ਵਿਕਟਾਂ ਹਾਸਲ ਕਰਨ aਵਾਲੇ ਓਝਾ ਤੋਂ ਜਦੋ ਪੁੱਛਿਆ ਗਿਆ ਕੀ ਤੁਹਾਨੂੰ ਆਪਣੇ ਕਰੀਅਰ 'ਚ ਕੋਈ ਪਛਤਾਵਾ ਹੈ ਤਾਂ ਉਨ੍ਹਾਂ ਨੇ ਕਿਹਾ ਕਿ ਸ਼ਾਇਦ ਭਾਰਤ ਦੇ ਲਈ ਹੋਰ ਕ੍ਰਿਕਟ ਖੇਡਿਆ ਹੁੰਦਾ।


author

Gurdeep Singh

Content Editor

Related News