ਡਿਵੀਲੀਅਰਸ ਨੂੰ 6ਵੇਂ ਨੰਬਰ ''ਤੇ ਕਿਉਂ ਭੇਜਿਆ, ਕੋਹਲੀ ਨੇ ਦੱਸਿਆ ਕਾਰਨ

Thursday, Oct 15, 2020 - 11:45 PM (IST)

ਸ਼ਾਰਜਾਹ- ਰਾਇਲ ਚੈਲੰਜਰਜ਼ ਬੈਂਗਲੁਰੂ ਦੀ ਟੀਮ ਕਿੰਗਜ਼ ਇਲੈਵਨ ਪੰਜਾਬ ਦੇ ਵਿਰੁੱਧ ਸੀਜ਼ਨ ਦਾ ਦੂਜਾ ਮੈਚ 8 ਵਿਕਟਾਂ ਨਾਲ ਹਾਰ ਗਈ। ਪਹਿਲਾਂ ਖੇਡਦੇ ਹੋਏ ਆਰ. ਸੀ. ਬੀ. ਨੇ 171 ਦੌੜਾਂ ਬਣਾਈਆਂ ਸਨ, ਜਿਸ ਦੇ ਜਵਾਬ 'ਚ ਪੰਜਾਬ ਦੇ ਕ੍ਰਿਸ ਗੇਲ ਅਤੇ ਕੇ. ਐੱਲ. ਰਾਹੁਲ ਦੇ ਅਰਧ ਸੈਂਕੜਿਆਂ ਪਾਰੀਆਂ ਦੀ ਬਦੌਲਤ ਜਿੱਤ ਹਾਸਲ ਕੀਤੀ। ਮੈਚ ਦੌਰਾਨ ਕੋਹਲੀ ਵਲੋਂ ਡਿਵੀਲੀਅਰਸ ਨੂੰ 6ਵੇਂ ਨੰਬਰ 'ਤੇ ਬੱਲੇਬਾਜ਼ੀ 'ਤੇ ਸੱਦਣ ਲਈ ਖੂਬ ਚਰਚਾ ਹੋਈ। ਡਿਵੀਲੀਅਰਸ ਇਸ ਕ੍ਰਮ 'ਤੇ ਆ ਕੇ ਫੇਲ ਹੋ ਗਏ। ਮੈਚ ਤੋਂ ਬਾਅਦ ਕੋਹਲੀ ਨੇ ਇਸ 'ਤੇ ਗੱਲ ਕੀਤੀ। ਉਨ੍ਹਾਂ ਨੇ ਕਿਹਾ ਕਿ- ਅਸੀਂ ਸੱਜੇ-ਖੱਬੇ ਬੱਲੇਬਾਜ਼ ਦਾ ਸੰਯੋਜਨ ਚਾਹੁੰਦੇ ਸੀ ਇਸ ਲਈ ਅਜਿਹਾ ਫੈਸਲਾ ਕੀਤਾ।
ਕੋਹਲੀ ਬੋਲੇ- ਮੈਚ ਬਹੁਤ ਸ਼ਾਨਦਾਰ ਸੀ, ਕਿਉਂਕਿ ਇਹ ਤਾਰ ਦੇ ਹੇਠਾ ਚੱਲ ਗਿਆ ਸੀ। ਕਈ ਬਾਰ ਥੋੜਾ ਦਬਾਅ ਤੁਹਾਡੇ 'ਤੇ ਭਾਰੀ ਪੈ ਸਕਦਾ ਹੈ। ਆਖਰ 'ਚ ਕਿਹਾ ਤਾਂ ਇਹ ਕਿੰਗਜ਼ ਇਲੈਵਨ ਵਲੋਂ ਵਧੀਆ ਪ੍ਰਦਰਸ਼ਨ ਸੀ। ਉੱਥੇ ਹੀ ਡਿਵੀਲੀਅਰਸ ਨੂੰ 6ਵੇਂ ਨੰਬਰ 'ਤੇ ਭੇਜਣ 'ਤੇ ਉਨ੍ਹਾਂ ਨੇ ਕਿਹਾ ਕਿ ਕਦੀ-ਕਦੀ ਆਪ ਫੈਸਲਾ ਲੈਣਾ ਪੈਂਦਾ ਹੈ। ਉਹ ਠੀਕ ਵੀ ਹੋ ਜਾਂਦੇ ਹਨ ਪਰ ਮੈਨੂੰ ਲੱਗਦਾ ਹੈ ਕਿ 170 ਇਕ ਵਧੀਆ ਸਕੋਰ ਸੀ। ਅਸੀਂ ਬਸ ਅੱਖਾਂ ਟਿਕਾਈ ਰੱਖੀਆਂ ਅਤੇ ਮਾਰਦੇ ਗਏ।
ਕੋਹਲੀ ਨੇ ਕਿਹਾ- ਅਸੀਂ ਪੰਜਾਬ ਦੇ ਬੱਲੇਬਾਜ਼ਾਂ ਨੂੰ ਦਬਾਅ 'ਚ ਨਹੀਂ ਲਿਆ ਸਕੇ। ਇਕ ਗੇਂਦਬਾਜ਼ੀ ਪੱਖ ਦੇ ਰੂਪ 'ਚ ਅਸੀਂ ਬਹੁਤ ਮਾਣ ਕਰਦੇ ਹਾਂ ਪਰ ਅੱਜ ਰਾਤ ਉਨ੍ਹਾਂ ਰਾਤਾਂ 'ਚੋਂ ਇਕ ਸੀ ਕਿਉਂਕਿ ਸਰਵਸ੍ਰੇਸ਼ਠ ਪ੍ਰਦਰਸ਼ਨ ਨਹੀਂ ਆਇਆ। ਹਾਲਾਂਕਿ ਸਾਨੂੰ ਕੁਝ ਸਕਾਰਾਤਮਕ ਚੀਜ਼ਾਂ ਵੀ ਦੇਖਣ ਨੂੰ ਮਿਲੀਆਂ। ਮੈਂ ਅਤੇ ਚਾਹਲ ਦੇ ਵਿਚ ਕੋਈ ਗੱਲਬਾਤ ਨਹੀਂ ਹੋਈ ਸੀ। ਇਮਨਾਦਾਰੀ ਨਾਲ ਕਹਾਂ ਤਾਂ ਮੈਨੂੰ 18ਵੇਂ ਓਵਰ 'ਚ ਮੈਚ ਖਤਮ ਲੱਗ ਰਿਹਾ ਸੀ ਪਰ ਚੀਜ਼ਾਂ ਦਿਲਚਸਪ ਹੋਈਆਂ। ਅਸੀਂ ਖੇਡ 'ਚ ਵਾਪਸੀ ਵੀ ਕੀਤੀ।


Gurdeep Singh

Content Editor

Related News