ਏਸ਼ੇਜ਼ ''ਚ ਕਿਸ ਨੂੰ ਜੁੱਤੀਆਂ ਦਿਖਾਈਆਂ ਦਰਸ਼ਕਾਂ ਨੇ, ਜਾਣੋ ਪੂਰਾ ਮਾਮਲਾ

12/27/2017 4:12:57 PM

ਨਵੀਂ ਦਿੱਲੀ, (ਬਿਊਰੋ)— ਮੈਲਬੋਰਨ ਸਟੇਡੀਅਮ 'ਚ ਚੱਲ ਰਹੇ ਆਸਟਰੇਲੀਆ ਅਤੇ ਇੰਗਲੈਂਡ ਵਿਚਾਲੇ ਚੌਥੇ ਟੈਸਟ ਮੈਚ 'ਚ ਇਕ ਅਜੀਬ ਘਟਨਾ ਨੇ ਸਾਰਿਆਂ ਦਾ ਧਿਆਨ ਖਿੱਚ ਲਿਆ। ਇੰਗਲੈਂਡ ਪਹਿਲਾਂ ਹੀ ਏਸੇਜ਼ ਹਾਰ ਚੁੱਕਾ ਹੈ। ਅਜਿਹੇ 'ਚ ਇੰਗਲੈਂਡ ਦੇ ਪ੍ਰਸ਼ੰਸਕਾਂ ਦਾ ਗੁੱਸਾ ਜ਼ਾਹਰ ਕਰਨਾ ਬਣਦਾ ਵੀ ਹੈ। ਪਰ ਇਸ ਘਟਨਾ ਦਾ ਇੰਗਲੈਂਡ ਦੇ ਪ੍ਰਦਰਸ਼ਨ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਦਰਅਸਲ ਬਾਕਸਿੰਗ ਡੇ ਟੈਸਟ ਦੇ ਦੌਰਾਨ ਜਦੋਂ ਇੰਗਲੈਂਡ ਬੈਟਿੰਗ ਕਰ ਰਿਹਾ ਸੀ। ਉਸੇ ਸਮੇਂ ਇਕ ਪ੍ਰਸ਼ੰਸਕ ਨੇ ਆਪਣੀ ਜੁੱਤੀ ਉਤਾਰ ਕੇ ਹਵਾ 'ਚ ਲਹਿਰਾਈ। ਇਹ ਵੇਖ ਸਟੇਡੀਅਮ 'ਚ ਸਕਿਓਰਟੀ 'ਚ ਲੱਗੇ ਅਫਸਰ ਹਰਕਤ 'ਚ ਆ ਗਏ। ਉਹ ਤੁਰੰਤ ਪ੍ਰਸ਼ੰਸਕ ਦੇ ਕੋਲ ਗਏ ਅਤੇ ਉਸ ਨੂੰ ਜੁੱਤੀ ਹੇਠਾਂ ਕਰਨ ਨੂੰ ਕਿਹਾ।
 


ਸਕਿਓਰਿਟੀ ਅਫਸਰ ਫਿਕਰਮੰਦ ਦਿਸੇ ਕਿ ਕੋਈ ਪ੍ਰਸ਼ੰਸਕ ਆਪਣੀ ਟੀਮ ਦੇ ਪ੍ਰਦਰਸ਼ਨ ਤੋਂ ਅਸੰਤੁਸ਼ਟ ਹੋ ਕੇ ਕਿਸੇ ਖਿਡਾਰੀ ਨੂੰ ਆਪਣੇ ਜੁੱਤੇ ਨਾ ਮਾਰ ਦੇਣ। ਅਜੇ ਸਕਿਓਰਿਟੀ ਅਫਸਰ ਪ੍ਰਸ਼ੰਸਕ ਨੂੰ ਜੁੱਤੀ ਹੇਠਾਂ ਕਰਨ ਨੂੰ ਕਹਿ ਹੀ ਰਿਹਾ ਸੀ ਕਿ ਮੈਚ ਦੇਖਣ ਬੈਠੇ ਕਈ ਹੋਰ ਪ੍ਰਸ਼ੰਸਕ ਵੀ ਆਪਣੀਆਂ ਜੁੱਤੀਆਂ ਹਵਾ 'ਚ ਲਹਿਰਾਉਣਾ ਸ਼ੁਰੂ ਕਰ ਦਿੱਤਾ। ਇਹ ਵੇਖ ਸਕਿਓਰਿਟੀ ਅਫਸਰ ਚਿੰਤਾ 'ਚ ਪੈ ਗਏ। ਹਾਲਾਂਕਿ ਬਾਅਦ 'ਚ ਮਹਿਸੂਸ ਹੋਇਆ ਕਿ ਇਹ ਸਿਰਫ ਮਜ਼ਾਕ ਸੀ। ਦਰਅਸਲ ਬਾਕਸਿੰਗ ਡੇ ਟੈਸਟ ਦੇ ਕਾਰਨ ਲੋਕ ਮੈਚ ਦੌਰਾਨ ਅਜੀਬ ਹਰਕਤ ਕਰਦੇ ਹਨ। ਇਸ 'ਚ ਫੈਂਸੀ ਡਰੈਸ ਪਹਿਨਣਾ, ਅਜੀਬ ਹਰਕਤਾਂ ਕਰਨਾ ਆਮ ਹੈ। ਦਰਸ਼ਕਾਂ ਦੇ ਇਸ ਵਿਵਹਾਰ ਦੇ ਕਾਰਨ ਇਕ ਸਮੇਂ ਤਾਂ ਕੁਮੈਂਟੇਟਰ ਤੋਂ ਲੈ ਕੇ ਖਿਡਾਰੀ ਵੀ ਹੈਰਾਨ ਰਹਿ ਗਏ ਸਨ ਪਰ ਛੇਤੀ ਹੀ ਸਥਿਤੀ ਆਮ ਵਾਂਗ ਹੋ ਗਈ। ਸਾਰਿਆਂ ਨੇ ਦਰਸ਼ਕਾਂ ਦੇ ਜੋਸ਼ ਦੀ ਸਿਫਤ ਵੀ ਕੀਤੀ।


Related News