...ਜਦੋਂ ਨੈੱਟ ''ਤੇ ਮਯੰਕ ਦਾ ਮੇਂਟਰ ਬਣ ਗਿਆ ਵਿਰਾਟ

12/13/2020 8:58:06 PM

ਸਿਡਨੀ– ਭਾਰਤੀ ਕਪਤਾਨ ਵਿਰਾਟ ਕੋਹਲੀ ਆਸਟਰੇਲੀਆ-ਏ ਵਿਰੁੱਧ ਐਡੀਲੇਡ ਵਿਚ 17 ਦਸੰਬਰ ਤੋਂ ਸ਼ੁਰੂ ਹੋਣ ਵਾਲੇ ਪਹਿਲੇ ਡੇ-ਨਾਈਟ ਟੈਸਟ ਮੁਕਾਬਲੇ ਤੋਂ ਪਹਿਲਾਂ ਇੱਥੇ ਆਸਟਰੇਲੀਆ-ਏ ਵਿਰੁੱਧ 3 ਦਿਨਾ ਅਭਿਆਸ ਮੈਚ ਦੌਰਾਨ ਸਲਾਮੀ ਬੱਲੇਬਾਜ਼ ਮਯੰਕ ਅਗਰਵਾਲ ਲਈ ਨੈੱਟ 'ਤੇ ਮੇਂਟਰ ਬਣ ਗਿਆ ਤੇ ਵਿਰਾਟ ਦੀ ਸਲਾਹ ਦਾ ਮਯੰਕ ਨੂੰ ਪੂਰਾ ਫਾਇਦਾ ਮਿਲਿਆ।
ਮਯੰਕ ਆਸਟਰੇਲੀਆ ਵਿਰੁੱਧ 4 ਮੁਕਾਬਲਿਆਂ ਦੀ ਟੈਸਟ ਸੀਰੀਜ਼ ਵਿਚ ਸ਼ਾਮਲ ਹੈ। ਮਯੰਕ ਆਸਟਰੇਲੀਆ-ਏ ਵਿਰੁੱਧ ਪਿਛਲੇ ਹਫਤੇ ਖੇਡੇ ਗਏ ਪਹਿਲੇ ਅਭਿਆਸ ਮੈਚ ਵਿਚ ਨਹੀਂ ਖੇਡਿਆ ਸੀ ਤੇ ਡੇ-ਨਾਈਟ ਦੇ ਦੂਜੇ ਅਭਿਆਸ ਮੈਚ ਦੀ ਪਹਿਲੀ ਪਾਰੀ ਵਿਚ ਸਿਰਫ 2 ਦੌੜਾਂ ਬਣਾ ਕੇ ਆਊਟ ਹੋ ਗਿਆ ਸੀ। ਵਿਰਾਟ ਨੇ ਨੈੱਟ ਅਭਿਆਸ ਵਿਚ ਮੰਯਕ ਦੀ ਬੱਲੇਬਾਜ਼ੀ 'ਤੇ ਖਾਸ ਤੌਰ 'ਤੇ ਨਜ਼ਰ ਰੱਖੀ ਤੇ ਉਸ ਨੂੰ ਗਲਤੀ ਸੁਧਾਰਨ ਦੀ ਸਲਾਹ ਦਿੱਤੀ। ਵਿਰਾਟ ਦੇ ਮਾਰਗਦਰਸ਼ਨ ਦਾ ਮਯੰਕ ਨੂੰ ਫਾਇਦਾ ਵੀ ਮਿਲਿਆ ¯ਤੇ ਉਸ ਨੇ ਦੂਜੀ ਪਾਰੀ ਵਿਚ 120 ਗੇਂਦਾਂ ਦਾ ਸਾਹਮਣਾ ਕਰਦੇ ਹੋਏ 2 ਛੱਕੇ ਤੇ 4 ਚੌਕਿਆਂ ਦੀ ਮਦਦ ਨਾਲ 61 ਦੌੜਾਂ ਬਣਾਈਆਂ।
ਵਿਰਾਟ ਨੇ ਅਭਿਆਸ ਮੈਚ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਮਯੰਕ ਦੇ ਨਾਲ ਨੈੱਟ 'ਤੇ ਅੱਧਾ ਘੰਟਾ ਬਿਤਾਇਆ ਤੇ ਇਸ ਦੌਰਾਨ ਉਸ ਨੇ ਮੰਯਕ ਨੂੰ ਕਿਹਾ, ''ਮੇਰੇ ਬਿਨਾਂ ਕੁਝ ਦੱਸੇ ਤੂੰ ਆਖਰੀ ਕੁਝ ਗੇਂਦਾਂ ਦਾ ਚੰਗੀ ਤਰ੍ਹਾਂ ਨਾਲ ਸਾਹਮਣਾ ਕੀਤਾ।'' ਵਿਰਾਟ ਦੇ ਮਾਰਗਦਰਸ਼ਨ ਤੋਂ ਮਯੰਕ ਵੀ ਕਾਫੀ ਚੰਗਾ ਮਹਿਸੂਸ ਕਰਦਾ ਹੋਇਆ ਦਿਖਾਈ ਦਿੱਤਾ ਤੇ ਇਸਦਾ ਨਤੀਜਾ ਉਸਦੀ ਬੱਲੇਬਾਜ਼ੀ ਵਿਚ ਵੀ ਦਿਸਿਆ।
ਮਯੰਕ ਨੇ ਵਿਰਾਟ ਨਾਲ ਵਿਚਾਰ-ਵਟਾਂਦਰੇ ਤੋਂ ਇਲਾਵਾ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਦਾ ਵੀ ਨੈੱਟ 'ਤੇ ਸਾਹਮਣਾ ਕੀਤਾ ਤੇ ਇਸ ਦੌਰਾਨ ਆਫ ਸਟੰਪ ਤੋਂ ਬਾਅਦ ਕਈ ਸ਼ਾਟਾਂ ਖੇਡਦੇ ਹੋਏ ਉਸਦੇ ਬੱਲੇ ਨਾਲ ਕਈ ਗੇਂਦਾਂ ਨਿਕਾਰਾ ਲੈ ਕੇ ਵੀ ਗਈਆਂ, ਜਿਸ ਤੋਂ ਬਾਅਦ ਉਹ ਕੁਦ ਨੂੰ ਕੁਝ ਸਮਝਾਉਂਦਾ ਹੋਇਆ ਵੀ ਦਿਸਿਆ। ਮਯੰਕ ਨੈੱਟ ਵਿਚ ਜਿਨਾਂ ਗੇਂਦਾਂ ਦਾ ਸਾਹਮਣਾ ਕਰ ਰਿਹਾ ਸੀ, ਉਹ ਉਸੇ ਤਰ੍ਹਾਂ ਸਨ, ਜਿਵੇਂ ਆਸਟਰੇਲੀਆਈ ਤੇਜ਼ ਗੇਂਦਬਾਜ਼ ਸੀਨ ਐਬੋਟ ਨੇ ਉਸ ਨੂੰ ਸਿਡਨੀ ਦੇ ਅਭਿਆਸ ਡੇ-ਨਾਈਟ ਮੈਚ ਵਿਚ ਕੀਤੀਆਂ ਸਨ।

ਨੋਟ- ...ਜਦੋਂ ਨੈੱਟ 'ਤੇ ਮਯੰਕ ਦਾ ਮੇਂਟਰ ਬਣ ਗਿਆ ਵਿਰਾਟ । ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਸਾਂਝੇ ਕਰੋ।


Gurdeep Singh

Content Editor

Related News