ਜਦੋਂ ਅੰਪਾਇਰ ਨੇ ਸਚਿਨ ਨੂੰ ਆਊਟ ਦੇ ਕੇ ਫਿਰ ਤੋਂ ਬੁਲਾ ਲਿਆ ਸੀ ਵਾਪਸ (ਵੀਡੀਓ)

11/18/2017 11:51:03 AM

ਨਵੀਂ ਦਿੱਲੀ (ਬਿਊਰੋ)— ਭਾਰਤ ਅਤੇ ਆਸਟਰੇਲੀਆ ਦਰਮਿਆਨ ਹਮੇਸ਼ਾ ਜ਼ਬਰਦਸਤ ਮੁਕਾਬਲਾ ਦੇਣਣ ਨੂੰ ਮਿਲਦਾ ਰਿਹਾ ਹੈ। ਇਕ ਜਮਾਨੇ ਵਿਚ ਅਜੇਤੂ ਮੰਨੀ ਜਾਣ ਵਾਲੀ ਆਸਟਰੇਲੀਆਈ ਟੀਮ ਨੂੰ ਹਰਾਉਣਾ ਬਹੁਤ ਵੱਡੀ ਗੱਲ ਮੰਨੀ ਜਾਂਦੀ ਸੀ। ਜੇਕਰ ਮੁਕਾਬਲਾ ਭਾਰਤ ਨਾਲ ਹੋਵੇ ਤਾਂ ਫੈਂਸ ਦੀਆਂ ਉਂਮੀਦਾਂ ਦੁੱਗਣੀਆਂ ਹੋ ਜਾਂਦੀਆਂ ਸਨ। ਉਥੇ ਹੀ ਜੇਕਰ ਸ਼ੇਨ ਵਾਰਨ ਜਾਂ ਗਲੇਨ ਮੈਕਗਰਾਥ ਦਾ ਸਚਿਨ ਤੇਂਦੁਲਕਰ ਨਾਲ ਮੁਕਾਬਲਾ ਹੋਵੇ ਤਾਂ ਫਿਰ ਗੱਲ ਸੋਨੇ 'ਤੇ ਸੁਹਾਗੇ ਵਰਗੀ ਹੁੰਦੀ ਸੀ। ਸਚਿਨ ਕਿੰਨੇ ਹੀ ਵਾਰ ਅੰਪਾਇਰ ਦੇ ਗਲਤ ਫੈਂਸਲਿਆਂ ਦਾ ਸ਼ਿਕਾਰ ਹੋਏ ਹਨ। ਭਾਰਤ ਅਤੇ ਆਸਟਰੇਲੀਆ ਦਰਮਿਆਨ ਹੋਈ ਇਕ ਸੀਰੀਜ਼ ਵਿਚ ਵੀ ਅਜਿਹਾ ਹੀ ਹੋਇਆ ਸੀ, ਪਰ ਤਦ ਸਚਿਨ ਨੂੰ ਅੰਪਾਇਰ ਨੇ ਜੀਵਨਦਾਨ ਦਿੰਦੇ ਹੋਏ ਵਾਪਸ ਸੱਦ ਲਿਆ ਸੀ। ਅਜਿਹਾ ਘੱਟ ਹੀ ਵਾਰ ਵੇਖਿਆ ਗਿਆ ਹੈ।
ਦਰਅਸਲ 2006 ਵਿਚ ਭਾਰਤ ਅਤੇ ਆਸਟਰੇਲੀਆ ਕੁਆਲਾਲੰਪੁਰ ਵਿਚ ਹੋਏ ਡੀ.ਐੱਲ.ਐੱਫ. ਕੱਪ ਵਿਚ ਭਿੜੇ ਸਨ। ਇਸ ਟੂਰਨਾਮੈਂਟ ਵਿਚ ਦੋਨਾਂ ਦੇਸ਼ਾਂ ਦੇ ਇਲਾਵਾ ਵੈਸਟਇੰਡੀਜ਼ ਵੀ ਸ਼ਾਮਲ ਸੀ। ਸੀਰੀਜ਼ ਦੇ 6ਵੇਂ ਮੈਚ ਵਿਚ ਆਸਟਰੇਲੀਆਈ ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਭਾਰਤ ਸਾਹਮਣੇ 213 ਦੌੜਾਂ ਦਾ ਸਕੋਰ ਖੜ੍ਹਾ ਕੀਤਾ। ਮੈਥਿਊ ਹੇਡਨ ਨੇ ਸਭ ਤੋਂ ਜ਼ਿਆਦਾ 66 ਗੇਂਦਾਂ ਉੱਤੇ 54 ਦੌੜਾਂ ਬਣਾਈਆਂ।

ਅੰਪਾਇਰ ਨੇ ਦਿੱਤਾ ਆਊਟ
ਬਰੈਡ ਹੈਡਿਨ ਅਤੇ ਹਾਗ ਨੇ ਹੇਠਲੇ ਕ੍ਰਮ ਉੱਤੇ ਬੱਲੇਬਾਜ਼ੀ ਕਰ ਕੇ ਟੀਮ ਨੂੰ ਸਨਮਾਨਜਨਕ ਸਕੋਰ ਤੱਕ ਪਹੁੰਚਾਇਆ। 214 ਦੇ ਟੀਚੇ ਦਾ ਪਿੱਛਾ ਕਰਨ ਉਤਰੀ ਭਾਰਤੀ ਟੀਮ ਲਈ ਇਹ ਸਕੋਰ ਵੱਡਾ ਨਹੀਂ ਸੀ। ਪਰ ਸਾਹਮਣੇ ਉਸ ਜਮਾਨੇ ਦੀ ਵਿਸ਼ਵ ਜੇਤੂ ਕੰਗਾਰੂ ਟੀਮ ਸੀ, ਜੋ ਵਿਰੋਧੀਆਂ ਨੂੰ ਗੋਢੇ ਟੇਕਣ ਉੱਤੇ ਮਜ਼ਬੂਰ ਕਰ ਦਿੰਦੀ ਸੀ। ਲਿਹਾਜਾ ਓਪਨਿੰਗ ਕਰਨ ਉਤਰੇ ਸਚਿਨ ਅਤੇ ਵਰਿੰਦਰ ਸਹਿਵਾਗ। ਭਾਰਤ ਦਾ ਸਕੋਰ 6 ਦੌੜਾਂ ਹੀ ਸੀ ਕਿ ਮੈਕਗਰਾਥ ਦੀ ਇਕ ਗੇਂਦ ਉੱਤੇ ਅੰਪਾਇਰ ਨੇ ਸਚਿਨ ਨੂੰ ਆਊਟ ਦੇ ਦਿੱਤਾ। ਫੈਂਸ ਸਮੇਤ ਖੁਦ ਮਾਸਟਰ ਬਲਾਸਟਰ ਨੂੰ ਵੀ ਇਸ ਫੈਸਲੇ ਉੱਤੇ ਭਰੋਸਾ ਨਹੀਂ ਹੋਇਆ। 

ਅੰਪਾਇਰ ਨੇ ਫੈਸਲਾ ਬਦਲਦੇ ਹੋਏ ਸਚਿਨ ਨੂੰ ਵਾਪਸ ਬੁਲਾਇਆ
ਸਚਿਨ ਦੇ ਆਊਟ ਹੁੰਦੇ ਹੀ ਆਸਟਰੇਲੀਆਈ ਟੀਮ ਵਿਚ ਖੁਸ਼ੀ ਦੀ ਲਹਿਰ ਦੌੜ ਗਈ। ਪਰ ਸਚਿਨ ਪੈਵੀਲੀਅਨ ਵੱਲ ਜਾਂਦੇ-ਜਾਂਦੇ ਰੁਕ ਗਏ। ਹਾਲਾਂਕਿ ਅੰਪਾਇਰ ਨੂੰ ਆਪਣੇ ਫੈਸਲੇ ਉੱਤੇ ਸ਼ੱਕ ਸੀ, ਇਸ ਲਈ ਉਸਨੇ ਦੂਜੇ ਅੰਪਾਇਰ ਤੋਂ ਸਲਾਹ ਲਈ। ਰੀਪਲੇ ਵਿਚ ਦੇਖਣ ਉੱਤੇ ਪਤਾ ਲੱਗਾ ਕਿ ਗੇਂਦ ਸਚਿਨ ਦੇ ਬੱਲੇ ਉੱਤੇ ਨਹੀਂ ਸਗੋਂ ਉਨ੍ਹਾਂ ਦੇ ਮੋਡੇ ਉੱਤੇ ਲੱਗ ਕੇ ਵਿਕਟਕੀਪਰ ਦੇ ਹੱਥਾਂ ਵਿਚ ਗਈ ਸੀ। ਲਿਹਾਜਾ ਅੰਪਾਇਰ ਨੇ ਆਪਣਾ ਫੈਸਲਾ ਬਦਲਦੇ ਹੋਏ ਸਚਿਨ ਨੂੰ ਵਾਪਸ ਸੱਦ ਲਿਆ। ਇਹ ਵੇਖ ਕੇ ਤਤਕਾਲੀਨ ਕੰਗਾਰੂ ਕਪਤਾਨ ਰਿਕੀ ਪੋਂਟਿੰਗ ਸਮੇਤ ਪੂਰੀ ਟੀਮ ਹੈਰਾਨ ਰਹਿ ਗਈ। ਹਾਲਾਂਕਿ ਸਚਿਨ ਇਸਦਾ ਫਾਇਦਾ ਨਹੀਂ ਉਠਾ ਸਕੇ ਅਤੇ ਸਿਰਫ 4 ਦੌੜਾਂ ਬਣਾ ਕੇ ਬਰੇਟ ਲੀ ਦਾ ਸ਼ਿਕਾਰ ਬਣੇ। ਦਿਨੇਸ਼ ਮੋਂਗੀਆ ਨੂੰ ਛੱਡ ਕੇ ਇਸ ਮੈਚ ਵਿਚ ਕੋਈ ਬੱਲੇਬਾਜ਼ ਕਮਾਲ ਨਹੀਂ ਵਿਖਾ ਸਕਿਆ। 43.5 ਓਵਰਾਂ ਵਿਚ ਭਾਰਤ ਦੀ ਪੂਰੀ ਟੀਮ 195 ਦੌੜਾਂ ਉੱਤੇ ਆਲਆਊਟ ਹੋ ਗਈ ਅਤੇ ਆਸਟਰੇਲੀਆ 18 ਦੌੜਾਂ ਨਾਲ ਮੈਚ ਜਿੱਤ ਲਿਆ।

 


Related News