ਜਦੋਂ ਈਰਾਨੀ ਪ੍ਰਸ਼ੰਸਕਾਂ ਨੇ ਪੁਰਤਗਾਲੀ ਟੀਮ ਨੂੰ ਸੌਣ ਨਹੀਂ ਦਿੱਤਾ

06/26/2018 12:08:28 AM

ਸਰਾਂਸਕ- ਈਰਾਨ ਤੇ ਪੁਰਤਗਾਲ ਵਿਚਾਲੇ ਖੇਡੇ ਗਏ ਵਿਸ਼ਵ ਕੱਪ ਫੁੱਟਬਾਲ ਮੈਚ ਤੋਂ ਪਹਿਲਾਂ ਕੱਲ ਰਾਤ ਸੈਂਕੜੇ ਈਰਾਨੀ ਪ੍ਰਸ਼ੰਸਕਾਂ ਨੇ ਵਿਰੋਧੀ ਟੀਮ ਦੇ ਖਿਡਾਰੀਆਂ ਦੀ ਨੀਂਦ ਵਿਚ ਅੜਿੱਕਾ ਪਾਉਣ ਦੀ ਕੋਸ਼ਿਸ਼ ਕਰਦਿਆਂ ਦੇਰ ਰਾਤ ਤਕ ਖੂਬ ਰੌਲਾ-ਰੱਪਾ ਪਾਇਆ।

PunjabKesari
ਪੁਰਤਗਾਲੀ ਟੀ. ਵੀ. ਚੈਨਲ 'ਆਰ. ਟੀ. ਪੀ.' ਨੇ ਆਪਣੀ ਇਕ ਖਬਰ ਵਿਚ ਦਿਖਾਇਆ ਕਿ ਪੁਰਤਗਾਲੀ ਫੁੱਟਬਾਲਰ ਸੁਪਰ ਸਟਾਰ ਕ੍ਰਿਸਟੀਆਨੋ ਰੋਨਾਲਡੋ ਖਿੜਕੀ 'ਤੇ ਆ ਕੇ ਈਰਾਨੀ ਪ੍ਰਸ਼ੰਸਕਾਂ ਨੂੰ ਸ਼ਾਂਤ ਹੋਣ ਦਾ ਇਸ਼ਾਰਾ ਕਰ ਰਿਹਾ ਹੈ। ਇਸਦੇ ਬਾਵਜੂਦ ਸੋਮਵਾਰ ਸਵੇਰੇ ਵੀ ਸਰਾਂਸਕ ਸਿਟੀ ਸੈਂਟਰ ਵਿਚ ਸਥਿਤ ਹੋਟਲ ਕੋਲ ਦਰਜਨਾਂ ਈਰਾਨੀ ਪ੍ਰਸ਼ੰਸਕ ਤੇਜ਼ ਆਵਾਜ਼ਾਂ ਨਾਲ ਸੰਗੀਤ ਵਜਾ ਰਹੇ ਸਨ।


Related News