...ਜਦੋਂ ਬੀਚ ’ਤੇ ਲੱਗੇ ਕ੍ਰਿਕਟ ਸਕੋਰ ਬੋਰਡ ਲਈ ਇਕੱਠੀ ਹੋਈ ਸੀ ਭੀੜ
Friday, Jul 03, 2020 - 02:16 AM (IST)
ਜਲੰਧਰ - ਕ੍ਰਿਕਟ ਨੂੰ ਲੈ ਕੇ ਇੰਗਲੈਂਡ ਦੇ ਲੋਕਾਂ ਵਿਚ ਕ੍ਰੇਜ਼ ਕਿਸੇ ਤੋਂ ਛੁਪਿਆ ਨਹੀਂ ਹੈ। 1930 ਦੇ ਨੇੜੇ-ਤੇੜੇ ਟੈਸਟ ਕ੍ਰਿਕਟ ਜਦੋਂ ਚੋਟੀ ’ਤੇ ਸੀ ਤਾਂ ਇਸ਼ਤਿਹਾਰਦਾਤਾਵਾਂ ਨੇ ਇਸ ਦਾ ਕਾਫੀ ਫਾਇਦਾ ਚੁੱਕਿਆ ਸੀ। ਤਦ ਟੀ. ਵੀ. ’ਤੇ ਕ੍ਰਿਕਟ ਦਾ ਪ੍ਰਸਾਰਣ ਨਹੀਂ ਹੋਇਆ ਕਰਦਾ ਸੀ। ਲੋਕ ਰੇਡੀਓ ਦੇ ਰਾਹੀਂ ਕ੍ਰਿਕਟ ਸਕੋਰ ਜਾਣਦੇ ਸਨ। ਲੋਕਾਂ ਵਿਚ ਕ੍ਰਿਕਟ ਦਾ ਵਧਦਾ ਕ੍ਰੇਜ਼ ਦੇਖ ਕਈ ਹੋਟਲਾਂ ਤੇ ਬੀਚ ਵਾਲਿਆਂ ਨੇ ਆਪਣੇ ਇੱਥੇ ਸਕੋਰ ਬੋਰਡ ਲਗਵਾ ਲਏ ਸਨ। ਇਨ੍ਹਾਂ ਸੋਕਰ ਬੋਰਡ ’ਤੇ ਇਸ਼ਤਿਹਾਰ ਬੋਰਡ ਵੀ ਲੱਗੇ ਹੁੰਦੇ ਸਨ। ਇਸ ਨੂੰ ਅਕਸਰ ਜਨਤਕ ਜਾਂ ਬੀਚ ਵਰਗੀਆਂ ਜਗ੍ਹਾ ’ਤੇ ਦੇਖਿਆ ਜਾਂਦਾ ਸੀ।
In 1930 several gigantic Johnnie Walker scoreboards were erected on beaches and piers at seaside towns to keep holidaymakers up to speed with play in the Tests. These attracted huge crowds. This one at Brighton (white building centre) has a capacity crowd for the final Test pic.twitter.com/4oOY3T0IUH
— Historic Cricket Pictures (@PictureSporting) July 1, 2020
ਉਕਤ ਤਸਵੀਰ 1930 ਵਿਚ ਬ੍ਰਾਇਟਨ ਸ਼ਹਿਰ ਦੀ ਹੈ। ਇੱਥੇ ਬੀਚ ਕੋਲ ਬਣੀ ਇਕ ਸਫੇਦ ਬਿਲਡਿੰਗ ’ਤੇ ਸਕੋਰ ਬੋਰਡ ਲਾਇਆ ਗਿਆ ਸੀ। ਸਕੋਰ ਬੋਰਡ ਨੂੰ ਦੇਖਣ ਲਈ ਵੱਡੀ ਗਿਣਤੀ ਵਿਚ ਲੋਕ ਇਕੱਠੇ ਹੋਏ। ਇਸ ਤਰ੍ਹਾਂ ਹੌਲੀ-ਹੌਲੀ ਇਸ਼ਤਿਹਾਰਦਾਤਾਵਾਂ ਨੇ ਲੋਕਾਂ ਦਾ ਧਿਆਨ ਖਿੱਚਣ ਲਈ ਮਾਡਲਾਂ ਦਾ ਸਹਾਰਾ ਲੈਣਾ ਸ਼ੁਰੂ ਕਰ ਦਿੱਤਾ। ਟਾਸ ਤੋਂ ਪਹਿਲਾਂ ਜਾਂ ਬ੍ਰੇਕ ਦੌਰਾਨ ਅਜਿਹੀਆਂ ਮਾਡਲਾਂ ਸਬੰਧਤ ਬ੍ਰਾਂਡ ਦੀ ਟੀ-ਸ਼ਰਟ ਪਹਿਨੇ ਮੈਦਾਨ ਦੇ ਬਾਹਰ ਘੁੰਮਦੀਆਂ ਦਿਸਦੀਆਂ ਸਨ। ਇਨ੍ਹਾਂ ਮਾਡਲਾਂ ਨੇ ਰਿਵਲਿੰਗ ਕੱਪੜੇ ਪਹਿਨੇ ਹੋਏ ਹੁੰਦੇ ਸਨ ਤਾਂ ਕਿ ਸਾਰਿਆਂ ਦਾ ਧਿਆਨ ਉਨ੍ਹਾਂ ਵੱਲ ਜਾਵੇ। 1975 ਦਾ ਕ੍ਰਿਕਟ ਵਿਸ਼ਵ ਕੱਪ ਆਉਂਦੇ ਹੀ ਇਹ ਪ੍ਰਕਿਰਿਆ ਚੋਟੀ ’ਤੇ ਜਾ ਪਹੁੰਚੀ। ਵੱਖ-ਵੱਖ ਕੰਪਨੀਆਂ ਨੇ ਇਸ ਲਈ ਕਈ ਮਾਡਲਾਂ ਤੋਂ ਕੰਮ ਲਿਆ, ਜਿਹੜੀਆਂ ਕਿ ਆਪਣੀਆਂ ਅਦਾਵਾਂ ਨਾਲ ਦਰਸ਼ਕਾਂ ਦੀਆਂ ਨਜ਼ਰਾਂ ਆਪਣੇ ਵੱਲ ਖਿੱਚਣ ਦੇ ਕਾਬਲ ਹੋਇਆ ਕਰਦੀਆਂ ਸਨ।