ਪੰਜਾਬ 'ਚ 25 ਤੋਂ 29 ਜੂਨ ਲਈ ਵੱਡੀ ਭਵਿੱਖਬਾਣੀ! ਜਾਰੀ ਹੋਈ ਚੇਤਾਵਨੀ

Tuesday, Jun 24, 2025 - 10:08 AM (IST)

ਪੰਜਾਬ 'ਚ 25 ਤੋਂ 29 ਜੂਨ ਲਈ ਵੱਡੀ ਭਵਿੱਖਬਾਣੀ! ਜਾਰੀ ਹੋਈ ਚੇਤਾਵਨੀ

ਚੰਡੀਗੜ੍ਹ (ਵੈੱਬ ਡੈਸਕ): ਪੰਜਾਬ ਦੇ ਮੌਸਮ ਵਿਚ ਲਗਾਤਾਰ ਬਦਲਾਅ ਆ ਰਹੇ ਹਨ। ਹਲਕੀ ਬਰਸਾਤ ਦੇ ਬਾਵਜੂਦ ਲੋਕਾਂ ਨੂੰ ਗਰਮੀ ਤੋਂ ਪੂਰੀ ਰਾਹਤ ਨਹੀਂ ਮਿਲ ਰਹੀ ਤੇ ਤਾਪਮਾਨ ਵਿਚ ਇਕ ਵਾਰ ਫ਼ਿਰ ਵਾਧਾ ਹੋਣ ਲੱਗ ਪਿਆ ਹੈ। ਪਿਛਲੇ 24 ਘੰਟਿਆਂ ਦੀ ਗੱਲ ਕਰੀਏ ਤਾਂ ਤਾਪਮਾਨ ਵਿਚ 1.8 ਡਿਗਰੀ ਦਾ ਵਾਧਾ ਦਰਜ ਕੀਤਾ ਗਿਆ ਤੇ ਤਾਪਮਾਨ ਇਕ ਵਾਰ ਫ਼ਿਰ 40 ਡਿਗਰੀ ਤੋਂ ਉੱਪਰ ਜਾ ਪਹੁੰਚਿਆ ਹੈ। ਸਭ ਤੋਂ ਵੱਧ ਤਾਪਮਾਨ ਫਰੀਦਕੋਟ ਅਤੇ ਬਠਿੰਡਾ ਵਿਚ ਦਰਜ ਕੀਤਾ ਗਿਆ, ਜਿੱਥੇ ਪਾਰਾ 42 ਡਿਗਰੀ ਤੋਂ ਵੀ ਉੱਪਰ ਰਿਹਾ। 

PunjabKesari

ਇਹ ਖ਼ਬਰ ਵੀ ਪੜ੍ਹੋ - ਪੰਜਾਬ ਸਰਕਾਰ ਨੇ ਇਨ੍ਹਾਂ ਮੰਤਰੀਆਂ ਨੂੰ ਸੌਂਪੀ ਨਵੀਂ ਜ਼ਿੰਮੇਵਾਰੀ!

ਉੱਥੇ ਹੀ ਮੌਸਮ ਵਿਭਾਗ ਵੱਲੋਂ ਇਸ ਪੂਰੇ ਹਫ਼ਤੇ ਸੂਬੇ ਵਿਚ ਬਾਰਿਸ਼ ਦੀ ਸੰਭਾਵਨਾ ਜਤਾਈ ਗਈ ਹੈ। ਵਿਭਾਗ ਵੱਲੋਂ ਅੱਜ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿਚ ਹੀ ਬਾਰਿਸ਼ ਦੇ ਨਾਲ-ਨਾਲ ਪਠਾਨਕੋਟ, ਹੁਸ਼ਿਆਰਪੁਰ, ਨਵਾਂਸ਼ਹਿਰ, ਰੂਪਨਗਰ ਤੇ ਐੱਸ.ਏ.ਐੱਸ. ਨਗਰ ਵਿਚ ਤੇਜ਼ ਹਨੇਰੀ ਅਤੇ ਅਸਮਾਨੀ ਬਿਜਲੀ ਦਾ ਯੈਲੋ ਅਲਰਟ ਵੀ ਜਾਰੀ ਕੀਤਾ ਗਿਆ ਹੈ। 

ਇਹ ਖ਼ਬਰ ਵੀ ਪੜ੍ਹੋ - ਪੰਜਾਬ ਕੈਬਨਿਟ 'ਚ ਫੇਰਬਦਲ ਦੀ ਤਿਆਰੀ! ਸੰਜੀਵ ਅਰੋੜਾ ਤੋਂ ਇਲਾਵਾ ਹੋਰ ਵਿਧਾਇਕ ਵੀ ਬਣ ਸਕਦੇ ਹਨ ਮੰਤਰੀ

ਭਾਰਤੀ ਮੌਸਮ ਵਿਗਿਆਨ ਕੇਂਦਰ ਨੇ 25 ਤੋਂ 29 ਜੂਨ ਤਕ ਸੂਬੇ ਵਿਚ ਬਹੁਤ ਤੇਜ਼ ਬਾਰਿਸ਼ ਦੀ ਭਵਿੱਖਬਾਣੀ ਵੀ ਕੀਤੀ ਹੈ। ਇਸ ਦੇ ਨਾਲ ਹੀ ਇਨ੍ਹਾਂ ਦਿਨਾਂ ਦੌਰਾਨ ਹਨੇਰੀ-ਤੂਫ਼ਾਨ ਅਤੇ ਅਸਮਾਨੀ ਬਿਜਲੀ ਸਬੰਧੀ ਚੇਤਾਵਨੀ ਵੀ ਜਾਰੀ ਕੀਤੀ ਗਈ ਹੈ।

PunjabKesari

26 ਜੂਨ ਨੂੰ ਸੂਬੇ ਵਿਚ ਮੀਂਹ ਦਾ ਸਭ ਤੋਂ ਵੱਧ ਅਸਰ ਵੇਖਣ ਨੂੰ ਮਿਲੇਗਾ ਤੇ ਉਸ ਦਿਨ ਪੂਰੇ ਸੂਬੇ ਵਿਚ ਹੀ ਮੀਂਹ-ਹਨੇਰੀ ਤੇ ਤੂਫ਼ਾਨ ਦਾ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। 

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News