ਪੰਜਾਬ ''ਚ ਕ੍ਰਿਕਟ ਖੇਡਦੇ ਖਿਡਾਰੀ ਦੀ ਮੈਦਾਨ ''ਚ ਹੀ ਮੌਤ, ਆਖ਼ਰੀ ਛੱਕਾ ਮਾਰਦੇ ਹੀ...

Sunday, Jun 29, 2025 - 11:13 AM (IST)

ਪੰਜਾਬ ''ਚ ਕ੍ਰਿਕਟ ਖੇਡਦੇ ਖਿਡਾਰੀ ਦੀ ਮੈਦਾਨ ''ਚ ਹੀ ਮੌਤ, ਆਖ਼ਰੀ ਛੱਕਾ ਮਾਰਦੇ ਹੀ...

ਗੁਰੂਹਰਸਹਾਏ (ਸੁਨੀਲ ਵਿੱਕੀ ਆਵਲਾ) : ਅੱਜ ਸਵੇਰੇ ਕ੍ਰਿਕਟ ਦਾ ਮੈਚ ਖੇਡ ਰਹੇ 35 ਸਾਲ ਦੇ ਕਰੀਬ ਨੌਜਵਾਨ ਹਰਜੀਤ ਸਿੰਘ ਦੀ ਖੇਡਣ ਦੌਰਾਨ ਮੌਤ ਹੋਣ ਦੀ ਦੁਖ਼ਦਾਈ ਖ਼ਬਰ ਪ੍ਰਾਪਤ ਹੋਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਫਰੀਦਕੋਟ ਰੋਡ 'ਤੇ ਸਥਿਤ ਕ੍ਰਿਕਟ ਮੈਦਾਨ 'ਚ ਹਰਜੀਤ ਸਿੰਘ ਮੈਚ ਖੇਡ ਰਿਹਾ ਸੀ। ਹਰਜੀਤ ਸਿੰਘ ਨੇ ਆਪਣੀ ਬੈਟਿੰਗ ਦੌਰਾਨ ਜਦੋਂ ਛੱਕਾ ਮਾਰਿਆ ਤਾਂ ਨੋਨ ਸਟਰਾਇਕ ਐਂਡ ਤੋਂ ਸਾਥੀ ਜਦ ਇੱਕ-ਦੂਜੇ ਨੂੰ ਮਿਲੇ ਤਾਂ ਸਾਥੀ ਨੂੰ ਪੁੱਛਿਆ ਕਿ ਸ਼ਾਟ ਕਿਹੋ ਜਿਹਾ ਸੀ ਤਾਂ ਉਸਨੇ ਕਿਹਾ ਕਿ ਬਹੁਤ ਹੀ ਵਧੀਆ ਸ਼ਾਟ ਸੀ।

ਇਹ ਵੀ ਪੜ੍ਹੋ : ਪੰਜਾਬ 'ਚ ਵਿਆਹਾਂ ਨੂੰ ਲੈ ਕੇ ਆ ਗਏ ਸਖ਼ਤ Order, ਖ਼ਬਰ ਨੂੰ ਧਿਆਨ ਨਾਲ ਪੜ੍ਹ ਲੈਣ ਮਾਪੇ

ਉਸ ਨੇ ਆਪਣੇ ਸਾਥੀ ਨੂੰ ਕਿਹਾ ਕਿ ਮੈਨੂੰ ਗਰਮੀ ਬਹੁਤ ਲੱਗਦੀ ਪਈ ਹੈ। ਇੰਨੀ ਗੱਲ ਕਹਿ ਕੇ ਉਹ ਮੈਦਾਨ 'ਚ ਹੀ ਲੰਮਾ ਪੈ ਗਿਆ। ਮੈਦਾਨ 'ਤੇ ਮੌਜੂਦ ਸਾਥੀਆਂ ਨੇ ਉਸ ਨੂੰ ਪਾਣੀ ਪਿਲਾਇਆ ਅਤੇ ਹਾਰਟ ਨੂੰ ਪੰਪ ਕੀਤਾ ਅਤੇ ਉਸ ਨੂੰ ਚੁੱਕ ਕੇ ਕਾਰ 'ਚ ਸ਼ਹਿਰ ਦੇ ਹਸਪਤਾਲ 'ਚ ਲੈ ਕੇ ਆਏ। ਇੱਥੇ ਡਾਕਟਰ ਨੇ ਚੈੱਕ ਕੀਤਾ ਤਾਂ ਉਸ ਨੇ ਹਰਜੀਤ ਸਿੰਘ ਦੀ ਮੌਤ ਦੀ ਪੁਸ਼ਟੀ ਕੀਤੀ।

ਇਹ ਵੀ ਪੜ੍ਹੋ : Punjab : ਵਿਆਹ ਤੋਂ ਪਹਿਲਾਂ ਹੀ ਗ੍ਰੰਥੀ ਨੇ ਕਰ 'ਤਾ ਵੱਡਾ ਕਾਂਡ, ਥੋੜ੍ਹੇ ਦਿਨਾਂ ਬਾਅਦ ਚੜ੍ਹਨਾ ਸੀ ਘੋੜੀ

ਦੱਸਣਯੋਗ ਹੈ ਕਿ ਹਰਜੀਤ ਸਿੰਘ ਪਿਛਲੇ ਲੰਬੇ ਸਮੇਂ ਤੋਂ ਕ੍ਰਿਕਟ ਖੇਡਦਾ ਸੀ ਅਤੇ ਉਹ ਵਿਆਹੁਤਾ ਸੀ। ਉਸਦਾ ਇੱਕ 5 ਸਾਲ ਦੇ ਕਰੀਬ ਬੇਟਾ ਹੈ। ਉਹ ਸ਼ਹਿਰ ਦੀ ਬਸਤੀ ਗੁਰੂ ਕਰਮ ਸਿੰਘ ਵਾਲੀ ਵਿਖੇ ਰਹਿੰਦਾ ਸੀ। ਉਸ ਦੀ ਮੌਤ ਕਾਰਨ ਪਰਿਵਾਰ ਦਾ ਰੋ-ਰੋ ਕੇ ਬਹੁਤ ਬੁਰਾ ਹਾਲ ਹੈ। ਇਸ ਨੌਜਵਾਨ ਦੀ ਅਚਨਚੇਤ ਮੌਤ ਹੋ ਜਾਣ ਕਾਰਨ ਕ੍ਰਿਕਟ ਸਾਥੀਆਂ 'ਚ ਅਤੇ ਸ਼ਹਿਰ 'ਚ ਸੋਗ ਦਾ ਮਾਹੌਲ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- 
https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

 


author

Babita

Content Editor

Related News