CWC 2019 : ਜਦੋਂ ਰਬਾਡਾ ਨੇ ਸ਼ਿਖਰ ਧਵਨ ਦਾ ਤੋੜਿਆ ਬੱਲਾ, ਦੇਖੋਂ ਵੀਡੀਓ

06/06/2019 1:29:03 AM

ਸਾਊਥੰਪਟਨ— ਭਾਰਤ ਨੇ ਵਿਸ਼ਵ ਕੱਪ ਕ੍ਰਿਕਟ 'ਚ ਆਪਣੇ ਮੁਹਿੰਮ ਦੀ ਸ਼ੁਰੂਆਤ ਦੱਖਣੀ ਅਫਰੀਕਾ ਵਿਰੁੱਧ ਮੈਚ ਤੋਂ ਕੀਤੀ। ਇਸ ਮੈਚ 'ਚ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਦੱਖਣੀ ਅਫਰੀਕਾ ਨੇ 227 ਦੌੜਾਂ ਬਣਾਈਆਂ। ਜਵਾਬ 'ਚ ਭਾਰਤ ਦੀ ਸ਼ੁਰੂਆਤ ਵਧੀਆ ਨਹੀਂ ਰਹੀ ਤੇ ਸ਼ਿਖਰ ਧਵਨ ਜਲਦੀ ਆਊਟ ਹੋ ਗਏ ਪਰ ਉਸ ਤੋਂ ਪਹਿਲਾਂ ਰਬਾਡਾ ਦੀ ਤੇਜ਼ ਗੇਂਦ ਖੇਡਣ ਦੀ ਕੋਸ਼ਿਸ਼ 'ਚ ਸ਼ਿਖਰ ਦਾ ਬੱਲਾ ਵੀ ਟੁੱਟ ਗਿਆ। ਟੀਚੇ ਦਾ ਪਿੱਛਾ ਕਰਨ ਉਤਰੇ ਸ਼ਿਖਰ ਧਵਨ ਦੀ ਜੋੜੀ ਸ਼ੁਰੂਆਤ 'ਚ ਥੋੜੀ ਪ੍ਰੇਸ਼ਾਨ ਦਿਖੀ। ਖਾਸਤੌਰ 'ਤੇ ਰਬਾਡਾ ਦੇ ਸਾਹਮਣੇ ਧਵਨ ਜ਼ਿਆਦਾ ਸੰਘਰਸ਼ ਕਰਦੇ ਦਿਖੇ। ਰਬਾਡਾ ਔਸਤਨ 145 ਕਿ.ਮੀ ਪ੍ਰਤੀ ਘੰਟੇ ਦੀ ਸਪੀਡ ਨਾਲ ਗੇਂਦ ਕਰ ਰਹੇ ਸਨ। ਇਸ ਦੌਰਾਨ 146 ਕਿ.ਮੀ ਸਪੀਡ ਨਾਲ ਆਈ ਗੇਂਦ ਨੂੰ ਖੇਡਣ ਦੀ ਕੋਸ਼ਿਸ਼ 'ਚ ਧਵਨ ਦਾ ਬੱਲਾ ਹੀ ਟੁੱਟ ਗਿਆ। ਇਹ ਚੌਥੇ ਓਵਰ ਦੀ ਆਖਰੀ ਗੇਂਦ ਸੀ। ਰਬਾਡਾ ਦੀ ਤੇਜ਼ ਗੇਂਦ ਖੇਡਦੇ ਸਮੇਂ ਧਵਨ ਦੇ ਬੱਲੇ ਦਾ ਹੇਠਲਾ ਹਿੱਸਾ ਟੁੱਟ ਗਿਆ। ਇਹ ਹਿੱਸਾ ਟੁੱਟ ਕੇ ਕਾਫੀ ਦੂਰ ਡਿੱਗਿਆ।

PunjabKesari

 

 
 
 
 
 
 
 
 
 
 
 
 
 
 

Dhawan's bat broken !!

A post shared by Cricket Videos (@cricket_videos123) on Jun 5, 2019 at 11:42am PDT


Gurdeep Singh

Content Editor

Related News