ਪੱਤਰਕਾਰ ਵੱਲੋਂ ਰਹਾਨੇ ਨੂੰ ਸਾਲਾ ਬੋਲਣ ''ਤੇ ਭੜਕੇ ਰੋਹਿਤ, ਦਿੱਤਾ ਜ਼ੋਰਦਾਰ ਜਵਾਬ (Video)
Tuesday, Oct 22, 2019 - 07:04 PM (IST)

ਨਵੀਂ ਦਿੱਲੀ : ਭਾਰਤੀ ਟੀਮ ਲਈ ਵਨ ਡੇ, ਟੀ-20 ਤੋਂ ਬਾਅਦ ਹੁਣ ਟੈਸਟ ਕ੍ਰਿਕਟ ਵਿਚ ਸਲਾਮੀ ਬੱਲੇਬਾਜ਼ੀ ਸੰਭਾਲਣ ਵਾਲੇ ਰੋਹਿਤ ਸ਼ਰਮਾ ਇਕ ਪ੍ਰੈਸ ਕਾਨਫ੍ਰੈਂਸ ਦੌਰਾਨ ਸਾਥੀ ਖਿਡਾਰੀ ਅਜਿੰਕਯ ਰਹਾਨੇ ਨੂੰ ਪੱਤਰਕਾਰ ਵੱਲੋਂ ਸਾਲਾ ਬੋਲਣ 'ਤੇ ਨਾਰਾਜ਼ ਹੋ ਗਏ। ਦਰਅਸਲ, ਟੈਸਟ ਮੈਚ ਦੌਰਾਨ ਭਾਰਤੀ ਟੀਮ ਜਦੋਂ 39 ਦੌੜਾਂ 'ਤੇ 3 ਵਿਕਟਾਂ ਗੁਆ ਚੁੱਕੀ ਸੀ ਅਜਿਹੇ 'ਚ ਰਹਾਨੇ ਅਤੇ ਰੋਹਿਤ ਨੇ ਸ਼ਾਨਦਾਰ ਸਾਂਝੇਦਾਰੀ ਕਰ ਟੀਮ ਇੰਡੀਆ ਨੂੰ ਮੁਸ਼ਕਿਸ ਸਮੇਂ ਚੋਂ ਬਾਹਰ ਕੱਢਿਆ। ਰੋਹਿਤ ਨੇ ਪਾਰੀ ਦੌਰਾਨ ਦੋਹਰਾ ਸੈਂਕੜਾ ਲਗਾਆ ਜਦਕਿ ਰਹਾਨੇ ਨੇ ਸ਼ਾਨਦਾਰ ਸੈਂਕੜਾ ਲਗਾਇਆ।
ਦਰਅਸਲ, ਪ੍ਰੈਸ ਕਾਨਫ੍ਰੈਂਸ ਦੌਰਾਨ ਇਕ ਪੱਤਰਕਾਰ ਨੇ ਰੋਹਿਤ ਤੋਂ ਪੁੱਛਿਆ, ''ਤੁਸੀਂ ਰਾਹਨੇ ਦੀ ਬੱਲੇਬਾਜ਼ੀ ਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ। ਤੁਹਾਨੂੰ ਉਸ ਨੂੰ ਦੂਜੇ ਪਾਸੇ ਦੇਖ ਕੇ ਕੀ ਕਹਿੰਦੇ ਹੋ- ਸਾਲਾ ਚਾਬੁਕ ਬੈਟਿੰਗ ਕਰਦਾ ਹੈ। ਪੱਤਰਕਾਰ ਵੱਲੋਂ ਸਾਲਾ ਬੋਲਣ 'ਤੇ ਰੋਹਿਤ ਨੇ ਨਿਰਾਸ਼ਾ ਜਤਾਈ। ਉਸ ਨੇ ਉਸੇ ਪਲ ਪੱਤਰਕਾਰ ਦੀ ਗੱਲ ਨੂੰ ਕੱਟਦਿਆਂ ਕਿਹਾ, ''ਯਾਰ ਉਸ ਨੂੰ ਅਜਿਹਾ ਨਾ ਬੋਲੋ।'' ਇਸ ਦੌਰਾਨ ਮੌਜੂਦ ਬਾਕੀ ਪੱਤਰਕਾਰ ਵੀ ਜ਼ੋਰ-ਜ਼ੋਰ ਨਾਲ ਹੱਸਣ ਲੱਗੇ।