...ਜਦੋਂ ਉੱਲੂ ਵਰਗੀਆਂ ਹਰਕਤਾਂ ਕਰਨ ਲੱਗਾ ਸੀ ਜੇਮਸ ਐਂਡਰਸਨ

07/31/2020 1:51:26 AM

ਨਵੀਂ ਦਿੱਲੀ— ਇੰਗਲੈਂਡ ਦਾ ਤੇਜ਼ ਗੇਂਦਬਾਜ਼ ਜੇਮਸ ਐਂਡਰਸਨ ਦੇ ਬਾਰੇ ਵਿਚ ਮਸ਼ਹੂਰ ਹੈ ਕਿ ਉਹ ਇਕਾਗਰ ਰਹਿਣ ਲਈ ਤਰ੍ਹਾਂ-ਤਰ੍ਹਾਂ ਦੇ ਤਰੀਕੇ ਇਸਤੇਮਾਲ ਕਰਦਾ ਰਹਿੰਦਾ ਹੈ। 2011 ਵਿਚ ਲਾਰਡਸ ਦੇ ਮੈਦਾਨ 'ਤੇ ਜਦੋਂ ਟੈਸਟ ਮੈਚ ਸੀ ਤਦ ਐਂਡਰਸਨ ਨੇ ਬ੍ਰਾਡ ਦੇ ਨਾਲ ਮਿਲ ਕੇ ਓਵਲਿੰਗ ਪ੍ਰਕਿਰਿਆ ਕੀਤੀ ਸੀ। ਦਰਅਸਲ ਓਵਲਿੰਗ ਇਕ ਥਿਊਰੀ ਹੈ, ਜਿਸ ਦੇ ਤਹਿਤ ਇਨਸਾਨ ਉੱਲੂ ਦੀ ਤਰ੍ਹਾਂ ਬੈਠਦਾ ਹੈ ਤੇ ਪ੍ਰਤੀਕਿਰਿਆ ਦਿੰਦਾ ਹੈ। ਐਂਡਰਸਨ ਨੇ ਇਸਦੇ ਲਈ ਲਾਰਡਸ ਵਿਚ ਪੈਵੇਲੀਅਨ ਦੀ ਬਾਲਕੋਨੀ ਨੂੰ ਚੁਣਿਆ ਸੀ ਜਦਕਿ ਬ੍ਰਾਡ ਆਪਣੇ ਇਕ ਹੋਰ ਸਾਥੀ ਦੇ ਨਾਲ ਅਣਜਾਣ ਸਥਾਨ 'ਤੇ ਚਲਾ ਗਿਆ ਸੀ। 28 ਸਾਲਾਂ ਦਾ ਹੋ ਚੁੱਕਿਆ ਐਂਡਰਸਨ ਇਸ ਤੋਂ ਇਲਾਵਾ ਆਪਣੇ ਰਵੱਈਏ ਕਾਰਣ ਵੀ ਜਾਣਿਆ ਜਾਂਦਾ ਹੈ। ਕਹਿੰਦੇ ਹਨ ਕਿ 2013 ਵਿਚ ਜੋ ਰੂਟ ਨੇ ਐਂਡਰਸਨ ਨੂੰ ਇਕ ਟੀ-ਸ਼ਰਟ ਗਿਫਟ ਕੀਤੀ ਸੀ, ਜਿਸ 'ਤੇ ਗਰੁੰਪੀ ਸ਼ਬਦ ਲਿਖਿਆ ਹੋਇਆ ਸੀ (ਗਰੁੰਪੀ ਉਸ ਬਿੱਲੀ ਦਾ ਨਾਂ ਹੈ, ਜਿਹੜੀ ਆਪਣੇ ਗੁੱਸੇ ਦੇ ਕਾਰਣ ਬਹੁਤ ਮਸ਼ਹੂਰ ਸੀ)।

PunjabKesari
ਐਂਡਰਸਨ ਜਦੋਂ 12 ਸਾਲ ਦਾ ਸੀ ਤਦ ਉਹ ਖੱਬੇ ਹੱਥ ਦਾ ਸਪਿਨ ਗੇਂਦਬਾਜ਼ ਬਣਨਾ ਚਾਹੁੰਦਾ ਸੀ ਪਰ ਜਲਦੀ ਹੀ ਉਸ ਨੂੰ ਅਹਿਸਾਸ ਹੋ ਗਿਆ ਕਿ ਉਹ ਤੇਜ਼ ਗੇਂਦਬਾਜ਼ ਬਣੇਗਾ। ਹਾਲਾਂਕਿ ਐਂਡਰਸਨ ਅਜੇ ਵੀ ਆਪਣੇ ਇਸ ਫਨ ਨੂੰ ਭੁੱਲਿਆ ਨਹੀਂ ਹੈ। ਉਹ ਦੋਵਾਂ ਹੱਥਾਂ ਨਾਲ ਗੇਂਦਬਾਜ਼ੀ ਕਰ ਲੈਂਦਾ ਹੈ। ਐਂਡਰਸਨ ਕਹਿੰਦਾ ਹੈ ਕਿ ਉਹ ਅਜੇ ਵੀ ਫਰਸਟ ਕਲਾਸ ਕ੍ਰਿਕਟ ਵਿਚ ਸਪਿਨ ਗੇਂਦਬਾਜ਼ੀ ਕਰਨ ਦੀ ਇੱਛਾ ਪਾਲੀ ਬੈਠਾ ਹੈ।


Gurdeep Singh

Content Editor

Related News