...ਜਦੋਂ ਦ੍ਰਾਵਿੜ ਦੀ ਸਲਾਹ ਨੇ ਬਦਲ ਦਿੱਤੀ ਸੀ ਪੀਟਰਸਨ ਦੀ ਦੁਨੀਆ

Sunday, Aug 02, 2020 - 11:17 PM (IST)

...ਜਦੋਂ ਦ੍ਰਾਵਿੜ ਦੀ ਸਲਾਹ ਨੇ ਬਦਲ ਦਿੱਤੀ ਸੀ ਪੀਟਰਸਨ ਦੀ ਦੁਨੀਆ

ਲੰਡਨ– ਇੰਗਲੈਂਡ ਦੇ ਸਾਬਕਾ ਕਪਤਾਨ ਕੇਵਿਨ ਪੀਟਰਸਨ ਨੇ ਆਪਣੀ ਬੱਲੇਬਾਜ਼ੀ 'ਤੇ ਰਾਹੁਲ ਦ੍ਰਾਵਿੜ ਦੇ ਅਸਰ ਦੀ ਸ਼ਲਾਘਾ ਕਰਦੇ ਹੋਏ ਕਿਹਾ ਹੈ ਕਿ ਸਪਿਨ ਨੂੰ ਕਿਵੇਂ ਖੇਡਿਆ ਜਾਵੇ, ਇਸ ਨੂੰ ਲੈ ਕੇ ਧਾਕੜ ਭਾਰਤੀ ਬੱਲੇਬਾਜ਼ ਦੀ ਸਲਾਹ ਨੇ ਉਸਦੇ ਲਈ ਨਵੇਂ ਰਸਤੇ ਖੋਲ੍ਹ ਦਿੱਤੇ ਸਨ। ਪੀਟਰਸਨ ਨੇ ਕਿਹਾ ਕਿ ਆਈ. ਪੀ. ਐੱਲ. ਦੇ ਉਸਦੇ ਤਜਰਬੇ, ਦ੍ਰਾਵਿੜ ਤੇ ਵਰਿੰਦਰ ਸਹਿਵਾਗ ਵਰਗੇ ਵਿਸ਼ਵ ਪੱਧਰੀ ਖਿਡਾਰੀਆਂ ਦੇ ਨਾਲ ਖੇਡਣ ਨਾਲ ਉਸ ਨੂੰ ਆਪਣੀਆਂ ਸ਼ਾਟਾਂ ਵਿਚ ਵਾਧਾ ਕਰਨ ਵਿਚ ਮਦਦ ਮਿਲੀ।

PunjabKesari
ਪੀਟਰਸਨ ਸਾਬਕਾ ਡੈਕਨ ਚਾਰਜਰਸ, ਦਿੱਲੀ ਡੇਅਰਡਵੇਲਿਜ਼, ਰਾਇਲ ਚੈਲੰਜਰਜ਼ ਬੈਂਗਲੁਰੂ ਤੇ ਸਨਰਾਈਜ਼ਰਜ਼ ਹੈਦਰਾਬਾਦ ਵਰਗੀਆਂ ਆਈ. ਪੀ. ਐੱਲ. ਟੀਮਾਂ ਵਲੋਂ ਖੇਡਿਆ ਚੁੱਕਾ ਹੈ। ਇੰਗਲੈਂਡ ਦੇ ਸਾਬਕਾ ਸਟਾਰ ਬੱਲੇਬਾਜ਼ ਨੇ ਕਿਹਾ,''ਦ੍ਰਾਵਿੜ ਨੇ ਮੈਨੂੰ ਸਭ ਤੋਂ ਖੂਬਸੂਰਤ ਈ-ਮੇਲ ਲਿਖੀ, ਸਪਿਨ ਖੇਡਣ ਦੀ ਕਲਾ ਦੇ ਬਾਰੇ ਵਿਚ ਦੱਸਿਆ ਤੇ ਤਦ ਤੋਂ ਮੇਰੇ ਸਾਹਮਣੇ ਨਵੀਂ ਦੁਨੀਆ ਸੀ।'' ਸਾਲਾ ਤੋਂ ਵਨ ਡੇ ਬੱਲੇਬਾਜ਼ੀ 'ਚ ਆਏ ਬਦਲਾਅ 'ਤੇ ਚਰਚਾ ਦੇ ਦੌਰਾਨ ਪੀਟਰਸਨ ਨੇ ਕਿਹਾ ਹੈ ਕਿ ਸਭ ਤੋਂ ਅਹਿਮ ਇਹ ਹੈ ਕਿ ਗੇਂਦ ਨੂੰ ਸੁੱਟੇ ਜਾਂਦੇ ਹੀ ਅਸੀਂ ਉਸਦੀ ਲੈਂਥ ਨੂੰ ਦੇਖੋਂ- ਸਪਿਨ ਦਾ ਇੰਤਜ਼ਾਰ ਕਰੋਂ ਅਤੇ ਆਪਣਾ ਫੈਸਲਾ ਕਰੋਂ।

PunjabKesari

 


author

Gurdeep Singh

Content Editor

Related News