...ਜਦੋਂ ਕੁੱਤਾ ਬਣਿਆ ਗੋਲਕੀਪਰ (ਵੀਡੀਓ)

Thursday, Dec 06, 2018 - 01:11 AM (IST)

...ਜਦੋਂ ਕੁੱਤਾ ਬਣਿਆ ਗੋਲਕੀਪਰ (ਵੀਡੀਓ)

ਜਲੰਧਰ— ਅਰਜਨਟੀਨਾ 'ਚ ਫੁੱਟਬਾਲ ਦੀ ਘਰੇਲੂ ਸੀਰੀਜ਼ ਦੇ ਦੌਰਾਨ ਇਕ ਮਜ਼ੇਦਾਰ ਘਟਨਾ ਸਾਹਮਣੇ ਆਈ ਜਦੋ ਆਵਾਰਾ ਕੁੱਤੇ ਕਾਰਨ ਗੋਲ ਨਹੀਂ ਹੋਇਆ। ਦਰਅਸਲ ਜੁਵੇਂਟੁਡ ਯੂਨਿਡਾ ਤੇ ਡੈਫੇਨਸੋਰੇਸ ਡੀ ਬੈਲਗ੍ਰਾਨੋ ਵਿਚਾਲੇ ਮੈਚ ਖੇਡਿਆ ਜਾ ਰਿਹਾ ਸੀ। ਮੈਚ ਦੌਰਾਨ ਜੁਵੇਂਟੁਡ ਟੀਮ 3-0 ਨਾਲ ਅੱਗੇ ਚੱਲ ਰਹੀ ਸੀ।

PunjabKesari
ਇਸ ਘਟਨਾ ਤੋਂ ਠੀਕ ਪਹਿਲਾਂ ਬੈਲਗ੍ਰਾਨੋ ਦੇ ਖਿਡਾਰੀ ਨੇ ਗੋਲ ਕਰਨ ਦੀ ਕੋਸ਼ਿਸ਼ ਕੀਤੀ ਜਿਸ ਨੂੰ ਜੁਵੇਂਟੁਡ ਦੇ ਗੋਲਕੀਪਰ ਨੇ ਰੋਕ ਲਿਆ ਪਰ ਮਾਮਲਾ ਉਸ ਸਮੇਂ ਖਰਾਬ ਹੋਇਆ ਜਦੋ ਗੋਲਕੀਪਰ ਵਲੋਂ ਲਗਾਈ ਗਈ ਕਿੱਕ ਵਿਰੋਧੀ ਟੀਮ ਦੇ ਫੁੱਟਬਾਲਰ ਨਾਲ ਟਕਰਾ ਕੇ ਵਾਪਸ ਗੋਲ ਪੋਸਟ ਵੱਲ ਚੱਲ ਗਈ। ਗੋਲ ਪੋਸਟ 'ਚ ਕੋਈ ਨਹੀਂ ਸੀ ਪਰ ਅਚਾਨਕ ਮੈਦਾਨ ਦੇ ਇਕ ਕੋਨੇ ਤੋਂ ਆਏ ਕੁੱਤੇ ਦੇ ਨਾਲ ਗੇਂਦ ਟਕਰਾਈ। ਵੀਡੀਓ ਸਾਹਮਣੇ ਆਉਣ ਤੋਂ ਬਾਅਦ ਇਹ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ।

PunjabKesari
ਵੀਡੀਓ :—

 


Related News