ਜਦੋ ''ਛੁਰੀ ਕਾਂਟਾ'' ਹੱਥਾਂ ''ਚ ਲੈ ਕੇ ਭਿੜ ਗਏ ਸਨ ਹਰਭਜਨ ਤੇ ਯੂਸਫ

Saturday, Jun 15, 2019 - 02:17 AM (IST)

ਜਦੋ ''ਛੁਰੀ ਕਾਂਟਾ'' ਹੱਥਾਂ ''ਚ ਲੈ ਕੇ ਭਿੜ ਗਏ ਸਨ ਹਰਭਜਨ ਤੇ ਯੂਸਫ

ਮੈਨਚੈਸਟਰ- ਭਾਰਤੀ ਆਫ ਸਪਿਨਰ ਹਰਭਜਨ ਸਿੰਘ ਨੇ ਦੱਖਣੀ ਅਫਰੀਕਾ 'ਚ 2003 ਵਿਸ਼ਵ ਕੱਪ ਦੌਰਾਨ ਮੁਹੰਮਦ ਯੂਸਫ ਦੇ ਨਾਲ ਹੋਈ ਲੜਾਈ ਨੂੰ ਯਾਦ ਕਰਦੇ ਹੋਏ ਕਿਹਾ ਕਿ ਹੁਣ ਇਸ ਨੂੰ ਸੋਚ ਕੇ ਹਾਸਾ ਆਉਂਦਾ ਹੈ, ਜਿਸ ਦੇ ਲਈ ਦੋਵਾਂ ਟੀਮਾਂ ਦੇ ਸੀਨੀਅਰ ਖਿਡਾਰੀਆਂ ਨੂੰ ਵਿਚ ਬਚਾਅ ਲਈ ਆਉਣਾ ਪਿਆ। ਭਾਰਤ ਅਤੇ ਪਾਕਿਸਤਾਨ ਵਿਚਕਾਰ ਮੈਚ ਹਮੇਸ਼ਾ ਤਣਾਅਪੂਰਨ ਹੁੰਦਾ ਹੈ ਅਤੇ ਇਹ ਘਟਨਾ ਇਸੇ ਮੈਚ ਦੌਰਾਨ ਵਾਪਰੀ ਜਦ ਯੂਸਫ ਨੇ ਹਰਭਜਨ ਨੂੰ ਲੈ ਕੇ ਨਿੱਜੀ ਟਿੱਪਣੀ ਕੀਤੀ ਅਤੇ ਫਿਰ ਉਸ ਦੇ ਧਰਮ ਬਾਰੇ ਕੁਝ ਬੋਲਿਆ। ਇਸ ਤੋਂ ਬਾਅਦ ਦੋਵੇਂ ਹੱਥਾਂ 'ਚ ਕਾਂਟੇ ਲੈ ਕੇ ਇਕ-ਦੂਜੇ ਨਾਲ ਭਿੜ ਗਏ ਸਨ। ਹਰਭਜਨ ਨੇ ਇਸ ਘਟਨਾ 'ਤੇ ਹੱਸਦੇ ਹੋਏ ਕਿਹਾ ਕਿ ਅਜਿਹਾ 16 ਸਾਲ ਪਹਿਲਾ ਸੈਂਚੁਰੀਅਨ 'ਚ ਹੋਇਆ ਸੀ ਪਰ ਨਾਲ ਹੀ ਸਵੀਕਾਰ ਕੀਤਾ ਕਿ ਇਸ ਸਮੇਂ ਇਹ ਲੜਾਈ ਇੰਨੀ ਵਧ ਗਈ ਸੀ ਕਿ ਇਸ 'ਚ ਬਚਾਅ ਲਈ ਮਹਾਨ ਖਿਡਾਰੀ ਵਸੀਮ ਅਕਰਮ, ਰਾਹੁਲ ਦ੍ਰਾਵਿੜ ਅਤੇ ਜਵਾਗਲ ਸ਼੍ਰੀਨਾਥ ਨੂੰ ਆਉਣਾ ਪਿਆ ਸੀ। ਮੈਚ ਹਮੇਸ਼ਾ ਸਚਿਨ ਤੇਂਦੁਲਕਰ ਦੀ 98 ਦੌੜਾਂ ਦੀ ਪਾਰੀ ਲਈ ਯਾਦ ਕੀਤਾ ਜਾਵੇਗਾ ਪਰ ਇਸ 'ਚ ਵਿਰੋਧੀ ਟੀਮ ਦੇ 2 ਖਿਡਾਰੀ ਆਪਸ 'ਚ ਭਿੜ ਗਏ ਸਨ। ਪਾਕਿ ਨੇ 270 ਤੋਂ ਜ਼ਿਆਦਾ ਦਾ ਸਕੋਰ ਬਣਾਇਆ ਸੀ, ਜੋ ਕਿ ਵਧੀਆ ਸਕੋਰ ਮੰਨਿਆ ਜਾਂਦਾ ਸੀ ਅਤੇ ਭਾਰਤ ਇਸ ਟੀਚੇ ਦਾ ਪਿੱਛਾ ਕਰਦੇ ਹੋਏ ਥੋੜ੍ਹਾ ਦਬਾਅ 'ਚ ਸੀ। ਹਰਭਜਨ ਨੇ ਪੀ.ਟੀ.ਆਈ. ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਇਹ ਸਭ ਇਕ ਚੁਟਕਲੇ ਤੋਂ ਸ਼ੁਰੂ ਹੋਇਆ ਸੀ ਅਤੇ ਬਾਅਦ 'ਚ ਝਗੜੇ 'ਚ ਬਦਲ ਗਿਆ। ਮੈਨੂੰ ਇਸ ਮੈਚ ਲਈ ਆਖਰੀ 11 'ਚ ਨਹੀਂ ਲਿਆ ਗਿਆ ਸੀ ਅਤੇ ਅਨਿਲ ਕੁੰਬਲੇ ਉਸ 'ਚ ਖੇਡ ਰਹੇ ਸਨ ਕਿਉਂਕਿ ਟੀਮ ਪ੍ਰਬੰਧਕਾਂ ਨੂੰ ਲੱਗਾ ਕਿ ਪਾਕਿ ਖਿਲਾਫ ਉਨ੍ਹਾਂ ਦੇ ਵਧੀਆ ਰਿਕਾਰਡ ਨੂੰ ਦੇਖਦੇ ਹੋਏ ਉਹ ਇਸ ਲਈ ਬਿਹਤਰ ਬਦਲ ਸੀ। ਮੈਂ ਥੋੜ੍ਹਾ ਨਿਰਾਸ਼ ਸੀ ਅਤੇ ਜਦ ਤੁਸੀ ਆਖਰੀ 11 'ਚ ਨਹੀਂ ਖੇਡ ਰਹੇ ਹੁੰਦੇ ਤਾਂ ਇਹ ਹੋ ਸਕਦਾ ਹੈ।
ਉਨ੍ਹਾਂ ਕਿਹਾ ਕਿ ਲੰਚ ਦੇ ਸਮੇਂ ਮੈਂ ਇਕ ਟੇਬਲ 'ਤੇ ਬੈਠਾ ਹੋਇਆ ਸੀ ਅਤੇ ਯੂਸਫ ਤੇ ਸ਼ੋਏਬ ਅਖਤਰ ਦੂਜੇ ਟੇਬਲ 'ਤੇ ਬੈਠੇ ਹੋਏ ਸਨ, ਅਸੀ ਦੋਵੇਂ ਪੰਜਾਬੀ ਬੋਲਦੇ ਹਾਂ ਅਤੇ ਇਕ ਦੂਜੇ ਦੀ ਖਿਚਾਈ ਕਰ ਰਹੇ ਸੀ। ਉਦੋਂ ਅਚਾਨਕ ਉਸ ਨੇ ਨਿੱਜੀ ਟਿੱਪਣੀ ਕਰ ਦਿੱਤੀ ਅਤੇ ਫਿਰ ਮੇਰੇ ਧਰਮ ਦੇ ਬਾਰੇ 'ਚ ਕੁਝ ਬੋਲਿਆ।
ਹਰਭਜਨ ਨੇ ਹੱਸਦੇ ਹੋਏ ਕਿਹਾ ਕਿ ਫਿਰ ਮੈਂ ਵੀ ਤੁਰੰਤ ਅਜਿਹਾ ਹੀ ਕਰਾਰਾ ਜਵਾਬ ਦਿੱਤਾ। ਇਸ ਤੋਂ ਪਹਿਲਾਂ ਕਿ ਕੋਈ ਸਮਝ ਸਕਦਾ, ਅਸੀਂ ਦੋਵਾਂ ਆਪਣੇ ਹੱਥਾਂ 'ਚ 'ਛੁਰੀ-ਕਾਂਟੇ' ਲੈ ਕੇ ਇਕ ਦੂਜੇ 'ਤੇ ਵਾਰ ਕਰਨ ਲਈ ਤਿਆਰ ਹੋ ਗਏ ਪਰ ਜਦੋਂ ਉਕਤ ਘਟਨਾ ਹੋਈ, ਉਸ ਸਮੇਂ ਇੰਨੀ ਮਜ਼ਾਕੀਆ ਨਹੀਂ ਲਗ ਰਹੀ ਸੀ। ਉਨ੍ਹਾਂ ਕਿਹਾ ਕਿ ਰਾਹੁਲ ਦ੍ਰਾਵਿੜ ਅਤੇ ਸ਼੍ਰੀਨਾਥ ਨੇ ਮੈਨੂੰ ਰੋਕਿਆ ਜਦਕਿ ਵਸੀਮ ਭਰਾ ਅਤੇ ਸਈਦ ਨੇ ਯੂਸਫ ਨੂੰ ਰੋਕਿਆ। ਦੋਵਾਂ ਟੀਮਾਂ ਦੇ ਸੀਨੀਅਰ ਖਿਡਾਰੀ ਨਾਰਾਜ਼ ਸਨ ਅਤੇ ਸਾਨੂੰ ਕਿਹਾ ਗਿਆ ਕਿ ਇਹ ਠੀਕ ਵਿਵਹਾਰ ਨਹੀਂ ਹੈ। ਉਨ੍ਹਾਂ ਕਿਹਾ ਕਿ ਉਕਤ ਘਟਨਾ ਨੂੰ ਹੁਣ 16 ਸਾਲ ਹੋ ਚੁੱਕੇ ਹਨ। ਹੁਣ ਜਦ ਮੈਂ ਯੂਸਫ ਨੂੰ ਮਿਲਦਾ ਹਾਂ ਤਾਂ ਅਸੀਂ ਦੋਵੇਂ ਇਸ ਘਟਨਾ ਨੂੰ ਯਾਦ ਕਰ ਕੇ ਹੱਸਦੇ ਹਾਂ।


author

Gurdeep Singh

Content Editor

Related News