IND vs WI 2nd ODI : ਅੱਜ ਸੀਰੀਜ਼ ''ਤੇ ਕਬਜ਼ਾ ਕਰਨਾ ਚਾਹੇਗਾ ਭਾਰਤ, ਵਿੰਡੀਜ਼ ਲਈ ''ਕਰੋ ਜਾਂ ਮਰੋ'' ਦੀ ਸਥਿਤੀ

07/29/2023 4:48:39 PM

ਬਾਰਬਡੋਸ- ਭਾਰਤੀ ਕ੍ਰਿਕਟ ਟੀਮ ਦੂਜਾ ਵਨਡੇ ਜਿੱਤ ਕੇ ਵਿੰਡੀਜ਼ ਨੂੰ ਸੀਰੀਜ਼ 'ਚ ਹਰਾਉਣਾ ਚਾਹੇਗੀ। ਇਸ ਦੇ ਨਾਲ ਹੀ ਪਹਿਲੇ ਮੈਚ 'ਚ ਬੇਹੱਦ ਖਰਾਬ ਪ੍ਰਦਰਸ਼ਨ ਨੂੰ ਭੁੱਲ ਕੇ ਵਿੰਡੀਜ਼ ਨੂੰ ਆਪਣੀ ਤਾਕਤ ਦਿਖਾਉਣੀ ਹੋਵੇਗੀ। ਇਹ ਉਸ ਲਈ 'ਕਰੋ ਜਾਂ ਮਰੋ' ਵਾਲੀ ਸਥਿਤੀ ਹੈ। ਜੇਕਰ ਭਾਰਤ ਜਿੱਤਦਾ ਹੈ ਤਾਂ ਉਹ ਨਾ ਸਿਰਫ਼ ਵਿੰਡੀਜ਼ ਖ਼ਿਲਾਫ਼ ਲਗਾਤਾਰ 13ਵੀਂ ਵਨਡੇ ਸੀਰੀਜ਼ ਜਿੱਤ ਲਵੇਗਾ, ਸਗੋਂ 2006-07 ਤੋਂ ਇਸ ਟੀਮ 'ਤੇ ਆਪਣਾ ਦਬਦਬਾ ਵੀ ਕਾਇਮ ਰੱਖ ਸਕੇਗਾ।

ਇਹ ਵੀ ਪੜ੍ਹੋ- Asia cup : ਅਗਸਤ 'ਚ ਵਿਕਣਗੀਆਂ ਟਿਕਟਾਂ, INA vs PAK ਮੈਚ ਲਈ ਖ਼ਾਸ ਪ੍ਰਬੰਧ
ਕਪਤਾਨ ਰੋਹਿਤ ਸ਼ਰਮਾ ਅਤੇ ਕੋਚ ਰਾਹੁਲ ਦ੍ਰਾਵਿੜ ਨੂੰ ਪਹਿਲੇ ਵਨਡੇ 'ਚ ਮੱਧਕ੍ਰਮ ਦੇ ਬੱਲੇਬਾਜ਼ਾਂ ਨੂੰ ਦੂਜੇ ਸੈਸ਼ਨ 'ਚ ਪਲਟਣ ਵਾਲੀ ਪਿੱਚ 'ਤੇ ਅਜ਼ਮਾਉਣਾ ਥੋੜ੍ਹਾ ਔਖਾ ਲੱਗਿਆ ਪਰ ਟੀਚਾ ਸਿਰਫ਼ 115 ਦੌੜਾਂ ਦਾ ਸੀ ਅਤੇ ਟੀਮ ਨੇ ਇਸ ਨੂੰ ਆਰਾਮ ਨਾਲ ਹਾਸਲ ਕਰ ਲਿਆ। ਕੋਈ ਯਕੀਨ ਨਾਲ ਕਹਿ ਸਕਦਾ ਹੈ ਕਿ ਜੇਕਰ ਭਾਰਤ ਨੂੰ ਫਿਰ ਤੋਂ ਇੰਨੇ ਛੋਟੇ ਟੀਚੇ ਦਾ ਪਿੱਛਾ ਕਰਨਾ ਪੈਂਦਾ ਹੈ ਤਾਂ ਰੋਹਿਤ ਖੁਦ ਸ਼ੁਭਮਨ ਗਿੱਲ ਨਾਲ ਬੱਲੇਬਾਜ਼ੀ ਲਈ ਉਤਰਣਗੇ ਅਤੇ ਵਿਰਾਟ ਕੋਹਲੀ ਤੀਜੇ ਨੰਬਰ 'ਤੇ ਖੇਡਣਗੇ।

ਇਹ ਵੀ ਪੜ੍ਹੋ- T20 World Cup 2024 : ਟੂਰਨਾਮੈਂਟ ਸ਼ੁਰੂ ਹੋਣ ਦੀ ਤਾਰੀਖ਼ ਆਈ ਸਾਹਮਣੇ, 30 ਜੂਨ ਨੂੰ ਖੇਡਿਆ ਜਾਵੇਗਾ ਫਾਈਨਲ
ਸੰਭਵਿਤ ਪਲੇਇੰਗ 11
ਵੈਸਟਇੰਡੀਜ਼: ਬ੍ਰੈਂਡਨ ਕਿੰਗ, ਕਾਇਲ ਮੇਅਰਸ, ਰੋਵਮੈਨ ਪਾਵੇਲ, ਸ਼ਾਈ ਹੋਪ (ਕਪਤਾਨ ਅਤੇ ਵਿਕਟਕੀਪਰ), ਸ਼ਿਮਰੋਨ ਹੇਟਮਾਇਰ, ਕੀਸੀ ਕਾਰਟੀ, ਏਲਿਕ ਅਥਾਨਾਜ਼ੇ, ਯਾਨਿਕ ਕਰੀਆ, ਰੋਮੀਓ ਸ਼ੈਫਰਡ, ਓਸ਼ਾਨੇ ਥਾਮਸ, ਅਲਜ਼ਾਰੀ ਜੋਸੇਫ
ਭਾਰਤ: ਰੋਹਿਤ ਸ਼ਰਮਾ (ਕਪਤਾਨ), ਸ਼ੁਭਮਨ ਗਿੱਲ, ਵਿਰਾਟ ਕੋਹਲੀ, ਸੂਰਿਆਕੁਮਾਰ ਯਾਦਵ, ਹਾਰਦਿਕ ਪੰਡਯਾ, ਈਸ਼ਾਨ ਕਿਸ਼ਨ (ਵਿਕਟਕੀਪਰ), ਰਵਿੰਦਰ ਜਡੇਜਾ, ਸ਼ਾਰਦੁਲ ਠਾਕੁਰ, ਮੁਹੰਮਦ ਸਿਰਾਜ, ਕੁਲਦੀਪ ਯਾਦਵ, ਯੁਜਵਿੰਦਰ ਚਾਹਲ।

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Aarti dhillon

Content Editor

Related News