WI v ENG : ਇੰਗਲੈਂਡ ਤੇ ਵੈਸਟਇੰਡੀਜ਼ ਵਿਚਾਲੇ ਪਹਿਲਾ ਟੈਸਟ ਡਰਾਅ
Sunday, Mar 13, 2022 - 08:29 PM (IST)
ਸੇਂਟ ਜੋਂਸ- ਇੰਗਲੈਂਡ ਨੇ ਸਰ ਵਿਵਿਅਨ ਰਿਚਰਡਸ ਸਟੇਡੀਅਮ ਵਿਚ ਆਖਰੀ ਦਿਨ ਪਾਰੀ ਐਲਾਨ ਕਰਨ ਦਾ ਫੈਸਲਾ ਕੀਤਾ ਪਰ ਵੈਸਟਇੰਡੀਜ਼ ਨੇ ਚਾਰ ਵਿਕਟਾਂ ਜਲਦ ਗੁਆ ਦਿੱਤੀਆਂ ਤੇ ਇਸ ਦੇ ਬਾਵਜੂਦ ਪਹਿਲਾ ਟੈਸਟ ਡਰਾਅ ਕਰਾ ਲਿਆ। ਇੰਗਲੈਂਡ ਨੇ ਆਖਰੀ ਦਿਨ ਕਪਤਾਨ ਜੋ ਰੂਟ (109 ਦੌੜਾਂ) ਦੇ 24ਵੇਂ ਟੈਸਟ ਸੈਂਕੜੇ ਤੋਂ ਬਾਅਦ ਦੂਜੀ ਪਾਰੀ ਲੰਚ ਤੋਂ ਪਹਿਲਾਂ 6 ਵਿਕਟਾਂ 'ਤੇ 349 ਦੌੜਾਂ 'ਤੇ ਐਲਾਨ ਕਰ ਦਿੱਤੀ ਅਤੇ ਵੈਸਟਇੰਡੀਜ਼ ਨੂੰ ਸਪਾਟ ਪਿੱਚ 'ਤੇ 70 ਓਵਰਾਂ ਵਿਚ ਜਿੱਤ ਦੇ ਲਈ 286 ਦੌੜਾਂ ਦਾ ਟੀਚਾ ਦਿੱਤਾ।
ਇਹ ਖ਼ਬਰ ਪੜ੍ਹੋ- ਪੰਤ ਨੇ ਟੈਸਟ ਕ੍ਰਿਕਟ 'ਚ ਲਗਾਇਆ ਸਭ ਤੋਂ ਤੇਜ਼ ਅਰਧ ਸੈਂਕੜਾ, ਤੋੜਿਆ ਕਪਿਲ ਦੇਵ ਦਾ 40 ਸਾਲ ਪੁਰਾਣਾ ਰਿਕਾਰਡ
ਵੈਸਟਇੰਡੀਜ਼ ਨੇ 67 ਦੌੜਾਂ 'ਤੇ ਚਾਰ ਵਿਕਟਾਂ ਗੁਆ ਦਿੱਤੀਆਂ ਸਨ ਪਰ ਬੋਨਰ ਅਤੇ ਜੇਸਨ ਹੋਲਡਰ ਨੇ 36 ਓਵਰ ਤੱਕ ਖੇਡ ਕੇ ਮੈਚ ਡਰਾਅ ਕਰ ਲਿਆ। ਵੈਸਟਇੰਡੀਜ਼ ਨੇ ਅੰਤ ਚਾਰ ਵਿਕਟਾਂ 'ਤੇ 147 ਦੌੜਾਂ ਬਣਾਈਆਂ। ਬੋਨਰ 38 ਦੌੜਾਂ ਅਤੇ ਹੋਲਡਰ 37 ਦੌੜਾਂ ਬਣਾ ਕੇ ਅਜੇਤੂ ਰਹੇ। ਸਪਿਨਰ ਜੈਕ ਲੀਚ ਨੇ ਵੈਸਟਇੰਡੀਜ਼ ਦੀ ਦੂਜੀ ਪਾਰੀ ਦੀਆਂ ਤਿੰਨ ਵਿਕਟਾਂ ਹਾਸਲ ਕੀਤੀਆਂ ਪਰ ਇਸ ਵਿਚਾਲੇ ਕਾਫੀ ਡਰਾਮਾ ਹੋਇਆ। 49ਵੇਂ ਓਵਰ ਵਿਚ ਲੀਚ ਦੀ ਗੇਂਦ ਹੋਲਡਰ ਦੇ ਪੈਡ 'ਤੇ ਲੱਗੀ ਅਤੇ ਉਨ੍ਹਾਂ ਨੇ ਅਪੀਲ ਕੀਤੀ ਪਰ ਇੰਗਲੈਂਡ ਨੇ ਰਿਵਿਊ ਨਹੀਂ ਲਿਆ। ਇੰਗਲੈਂਡ ਨੇ ਆਪਣਾ ਆਖਰੀ ਰਿਵਿਊ 53ਵੇਂ ਓਵਰ ਵਿਚ ਲਿਆ ਜਦੋਂ ਲੀਚ ਨੂੰ ਲੱਗਾ ਕਿ ਗੇਂਦ ਹੋਲਡਰ ਦੇ ਬੱਲੇ ਦਾ ਕਿਨਾਰਾ ਲੈ ਕੇ ਵਿਕਟਕੀਪਰ ਦੇ ਹੱਥਾਂ ਵਿਚ ਗਈ ਹੈ ਪਰ ਇਹ ਰਿਵਿਊ ਖਰਾਬ ਹੋ ਗਿਆ।
ਇਹ ਖ਼ਬਰ ਪੜ੍ਹੋ- PAK v AUS : ਕੈਰੀ ਸੈਂਕੜੇ ਤੋਂ ਖੁੰਝਿਆ, ਆਸਟਰੇਲੀਆ ਦਾ ਸਕੋਰ 505/8
ਵੈਸਟਇੰਡੀਜ਼ ਨੇ ਇੰਗਲੈਂਡ ਦੀ ਪਹਿਲੀ ਪਾਰੀ ਦੇ 311 ਅਤੇ 6 ਵਿਕਟਾਂ 'ਤੇ 349 ਦੌੜਾਂ ਦਾ ਐਲਾਨ ਕਰ ਦੂਜੀ ਪਾਰੀ ਦੇ ਜਵਾਬ ਵਿਚ 375 ਅਤੇ ਚਾਰ ਵਿਕਟਾਂ 'ਤੇ 147 ਦੌੜਾਂ ਬਣਾਈਆਂ। ਇੰਗਲੈਂਡ ਨੇ ਸਵੇਰੇ ਦੂਜੀ ਪਾਰੀ ਇਕ ਵਿਕਟ 'ਤੇ 217 ਦੌੜਾਂ ਤੋਂ ਸ਼ੁਰੂ ਕੀਤੀ ਸੀ। ਜੈਕ ਕਰਾਊਲੀ ਨੇ ਰਾਤ ਦੇ ਸਕੋਰ ਵਿਚ ਚਾਰ ਦੌੜਾਂ ਜੋੜ ਕੇ 121 ਦੌੜਾਂ ਬਣੀਆਂ ਜਦਕਿ ਰੂਟ ਨੇ 84 ਦੌੜਾਂ ਦੀ ਪਾਰੀ ਨੂੰ ਸੈਂਕੜੇ ਵਿਚ ਤਬਦੀਲ ਕਰ 109 ਦੌੜਾਂ ਬਣਾਈਆਂ। ਰੂਟ ਨੇ ਆਊਟ ਹੋਣ ਤੋਂ 2 ਓਵਰ ਬਾਅਦ ਦੂਜੀ ਪਾਰੀ ਐਲਾਨ ਕਰ ਦਿੱਤੀ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।