ਏਸ਼ੇਜ਼ ਸੀਰੀਜ਼ ਤੋਂ ਬਾਅਦ ਇੰਗਲੈਂਡ ਦੀ ਮੇਜ਼ਬਾਨੀ ਕਰੇਗਾ ਵਿੰਡੀਜ਼
Tuesday, Oct 19, 2021 - 08:35 PM (IST)
ਬਾਰਬਾਡੋਸ- ਇੰਗਲੈਂਡ ਦੀ ਪੁਰਸ਼ ਕ੍ਰਿਕਟ ਟੀਮ ਦਸੰਬਰ-ਜਨਵਰੀ 'ਚ ਆਸਟਰੇਲੀਆ ਵਿਰੁੱਧ ਏਸ਼ੇਜ਼ ਸੀਰੀਜ਼ ਤੋਂ ਬਾਅਦ ਵੈਸਟਇੰਡੀਜ਼ ਦਾ ਦੌਰਾ ਕਰੇਗੀ। ਕ੍ਰਿਕਟ ਵੈਸਟਇੰਡੀਜ਼ ਨੇ ਸੋਮਵਾਰ ਨੂੰ ਦੌਰੇ ਦਾ ਸ਼ਡਿਊਲ ਜਾਰੀ ਕਰਦੇ ਹੋਏ ਇਸਦੀ ਪੁਸ਼ਟੀ ਕੀਤੀ ਹੈ। ਕ੍ਰਿਕਟ ਵੈਸਟਇੰਡੀਜ਼ ਵਲੋਂ ਜਾਰੀ ਬਿਆਨ ਦੇ ਅਨੁਸਾਰ ਇੰਗਲੈਂਡ ਇਸ ਦੌਰੇ 'ਤੇ ਪੰਜ ਟੀ-20 ਤੇ ਤਿੰਨ ਟੈਸਟ ਮੈਚ ਖੇਡੇਗਾ। ਪਰਥ ਵਿਚ 18 ਜਨਵਰੀ 2022 ਨੂੰ ਏਸ਼ੇਜ਼ ਸੀਰੀਜ਼ ਦਾ ਪੰਜਵਾਂ ਤੇ ਆਖਰੀ ਟੈਸਟ ਮੈਚ ਖਤਮ ਹੋਣ ਤੋਂ ਬਾਅਦ ਇੰਗਲੈਂਡ ਦੀ ਟੀਮ ਬਾਰਬਾਡੋਸ ਪਹੁੰਚੇਗੀ ਤੇ ਇੱਥੇ 22 ਜਨਵਰੀ ਨੂੰ ਪਹਿਲੇ ਟੀ-20 ਮੁਕਾਬਲੇ ਦੇ ਨਾਲ ਦੌਰੇ ਦੀ ਸ਼ੁਰੂਆਤ ਕਰੇਗੀ। ਲਗਭਗ ਇਕ ਹਫਤੇ ਤੱਕ ਇੱਥੇ ਲਗਾਤਾਰ ਪੰਜ ਟੀ-20 ਮੈਚ ਖੇਡੇ ਜਾਣਗੇ। ਟੀ-20 ਸੀਰੀਜ਼ ਤੋਂ ਬਾਅਦ ਐਂਟੀਗੁਆ ਵਿਚ ਅੱਠ ਮਾਰਚ 2022 ਨੂੰ ਦੋਵੇਂ ਟੀਮਾਂ ਦੇ ਵਿਚਾਲੇ ਰਿਚਡ-ਬੋਥਮ ਟੈਸਟ ਸੀਰੀਜ਼ ਦਾ ਪਹਿਲਾ ਮੈਚ ਖੇਡਿਆ ਜਾਵੇਗਾ, ਜਦਕਿ ਦੂਜਾ ਮੈਚ 16 ਮਾਰਚ ਤੋਂ ਬਾਰਬਾਡੋਸ ਤੇ ਤੀਜਾ ਮੈਚ 24 ਅਮਾਰਚ ਤੋਂ ਗ੍ਰੇਨੇਡਾ ਵਿਚ ਖੇਡਿਆ ਜਾਵੇਗਾ। ਇਹ ਟੈਸਟ ਸੀਰੀਜ਼ ਆਈ. ਸੀ. ਸੀ. ਵਿਸ਼ਵ ਟੈਸਟ ਚੈਂਪੀਅਨਸ਼ਿਪ 2021-23 ਦਾ ਹਿੱਸਾ ਹੋਵੇਗੀ।
ਇਹ ਖ਼ਬਰ ਪੜ੍ਹੋ- ਟੀ20 ਵਿਸ਼ਵ ਕੱਪ : ਸਕਾਟਲੈਂਡ ਨੇ ਪਾਪੂਆ ਨਿਊ ਗਿਨੀ ਨੂੰ 17 ਦੌੜਾਂ ਨਾਲ ਹਰਾਇਆ
ਸੀਰੀਜ਼ ਦੀ ਸ਼ੁਰੂਆਤ ਤੋਂ ਪਹਿਲਾਂ ਚਾਰ ਦਿਨਾਂ ਅਭਿਆਸ ਮੈਚ ਵੀ ਖੇਡਿਆ ਜਾਵੇਗਾ, ਜੋ ਐਂਟੀਗੁਆ ਵਿਚ ਇਕ ਮਾਰਚ ਤੋਂ ਖੇਡਿਆ ਜਾਵੇਗਾ। ਕ੍ਰਿਕਟ ਵੈਸਟਇੰਡੀਜ਼ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀ. ਈ. ਓ.) ਜਾਨੀ ਗ੍ਰੇਵ ਨੇ ਦੌਰੇ ਨੂੰ ਲੈ ਕੇ ਕਿਹਾ ਕਿ ਅਸੀਂ ਵੈਸਟਇੰਡੀਜ਼ ਤੇ ਇੰਗਲੈਂਡ ਦੇ ਵਿਚਾਲੇ ਇਸ ਟੀ-20 ਤੇ ਟੈਸਟ ਸੀਰੀਜ਼ ਦੇ ਲਈ ਆਯੋਜਨ ਸਥਾਨਾਂ ਦੀ ਪੁਸ਼ਟੀ ਕਰਨ ਦੇ ਲਈ ਖੁਸ਼ੀ ਹੈ। ਇਹ ਮੈਚ ਕੈਰੇਬੀਅਨ ਵਿਚ ਜਨਵਰੀ ਤੋਂ ਅਗਸਤ ਤੱਕ ਚੱਲਣ ਵਾਲੇ ਅੰਤਰਰਾਸ਼ਟਰੀ ਘਰੇਲੂ ਕ੍ਰਿਕਟ ਦੇ ਬੰਪਰ ਸਾਲ ਦਾ ਹਿੱਸਾ ਹੈ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।