ਇੰਗਲੈਂਡ ਵਿਰੁੱਧ ਤੀਜੇ ਟੈਸਟ ਦੇ ਲਈ ਵੈਸਟਇੰਡੀਜ਼ ਦੀ ਟੀਮ ਦਾ ਐਲਾਨ

Tuesday, Mar 22, 2022 - 08:59 PM (IST)

ਨਵੀਂ ਦਿੱਲੀ- ਵੈਸਟਇੰਡੀਜ਼ ਨੇ ਇੰਗਲੈਂਡ ਵਿਰੁੱਧ ਤੀਜੇ ਅਤੇ ਆਖਰੀ ਟੈਸਟ ਦੇ ਲਈ ਟੀਮ ਦਾ ਐਲਾਨ ਕਰ ਦਿੱਤਾ ਹੈ ਜੋ 24 ਮਾਰਚ ਨੂੰ ਗ੍ਰੇਨੇਡਾ ਦੇ ਰਾਸ਼ਟਰੀ ਕ੍ਰਿਕਟ ਸਟੇਡੀਅਮ ਵਿਚ ਖੇਡਿਆ ਜਾਵੇਗਾ। ਜਿਵੇਂ ਕਿ ਪਹਿਲੇ 2 ਟੈਸਟ ਡਰਾਅ ਦੇ ਨਾਲ ਖਤਮ ਹੋਏ ਹਨ ਇਸ ਮੁਕਾਬਲੇ ਵਿਚ ਜਿੱਤ ਦਾ ਮਤਲਬ ਸੀਰੀਜ਼ ਜਿੱਤ ਹੋਵੇਗੀ। ਕ੍ਰਿਕਟ ਵੈਸਟਇੰਡੀਜ਼ ਦੇ ਚੋਣਕਰਤਾ ਹੁਣ ਤੱਕ ਆਪਣੀ ਟੀਮ ਦੇ ਪ੍ਰਦਰਸ਼ਨ ਤੋਂ ਕਾਫੀ ਖੁਸ਼ ਹਨ ਕਿਉਂਕਿ ਉਨ੍ਹਾਂ ਨੇ ਟੀਮ ਨੂੰ ਬਰਕਰਾਰ ਰੱਖਣ ਦਾ ਫੈਸਲਾ ਕੀਤਾ ਹੈ।

PunjabKesari

ਇਹ ਖ਼ਬਰ ਪੜ੍ਹੋ- ਮਹਿਲਾ ਵਿਸ਼ਵ ਕੱਪ : ਆਸਟਰੇਲੀਆ ਦੀ ਦੱਖਣੀ ਅਫਰੀਕਾ 'ਤੇ ਧਮਾਕੇਦਾਰ ਜਿੱਤ
ਆਲਰਾਊਂਡਰ ਕਾਈਲ ਮੇਅਰਸ ਅਤੇ ਅਨਕੈਪਡ ਤੇਜ਼ ਗੇਂਦਬਾਜ਼ ਐਂਡਰਸਨ ਫਿਲਿਪ ਬਾਰਬਾਡੋਸ ਟੈਸਟ ਵਿਚ ਬਾਹਰ ਬੈਠਣ ਦੇ ਨਾਲ ਹੀ 13 ਮੈਂਬਰੀ ਟੀਮ ਵਿਚ ਬਣੇ ਹੋਏ ਹਨ। ਇੰਗਲੈਂਡ ਨੇ 2004 ਤੋਂ ਬਾਅਦ ਕੈਰੇਬੀਅਨ ਦੀਪ ਸਮੂਹ ਵਿਚ ਟੈਸਟ ਸੀਰੀਜ਼ ਨਹੀਂ ਜਿੱਤੀ ਹੈ ਅਜਿਹੇ ਵਿਚ ਵੈਸਟਇੰਡੀਜ਼ 'ਤੇ ਘਰੇਲੂ ਟੀਮ ਰਿਕਾਰਡ ਨੂੰ ਬਰਕਰਾਰ ਰੱਖਣ ਦੀ ਵੱਡੀ ਜ਼ਿੰਮੇਦਾਰੀ ਹੋਵੇਗੀ। ਵਿਸ਼ੇਸ਼ ਰੂਪ ਨਾਲ, ਵੈਸਟਇੰਡੀਜ਼ ਨੇ ਆਪਣੀ ਪਿਛਲੀ ਚਾਰ ਟੈਸਟ ਸੀਰੀਜ਼ਾਂ ਵਿਚ ਇਕ ਵੀ ਜਿੱਤ ਦਰਜ ਨਹੀਂ ਕੀਤੀ।

PunjabKesari

ਇਹ ਖ਼ਬਰ ਪੜ੍ਹੋ-PAK v AUS : ਦੂਜੇ ਦਿਨ ਦੀ ਖੇਡ ਖਤਮ, ਪਾਕਿ ਦਾ ਸਕੋਰ 90/1
ਇਸ ਵਿਚਾਲੇ ਇੰਗਲੈਂਡ ਦੇ ਕੋਲ ਵੀ ਸਾਬਿਤ ਕਰਨ ਦੇ ਲਈ ਇਕ ਬਿੰਦੂ ਹੋਵੇਗਾ ਕਿਉਂਕਿ ਹਾਲ ਹੀ ਵਿਚ ਟੈਸਟ ਵਿਚ ਉਸਦਾ ਮੁਸ਼ਕਿਲ ਸਮੇਂ ਹੈ। ਅਸਲ ਵਿਚ ਸਭ ਤੋਂ ਲੰਬੇ ਸਮੇਂ ਵਿਚ ਉਸਦੇ ਪਿਛਲੇ ਟੂਰਨਾਮੈਂਟ ਵਿਚ ਜੋਕਿ ਏਸ਼ੇਜ਼ ਸੀਰੀਜ਼ ਸੀ, ਜਿਸ ਵਿਚ 0-4 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਅਜਿਹੇ ਵਿਚ ਜੋ ਰੂਟ ਦੀ ਟੀਮ ਤੀਜੇ ਟੈਸਟ ਵਿਚ ਜਿੱਤ ਹਾਸਲ ਕਰ ਸੁੱਖ ਦਾ ਸਾਹ ਲੈਣਾ ਚਾਹੇਗੀ।
ਵੈਸਟਇੰਡੀਜ਼ ਟੀਮ:-
ਕ੍ਰੇਗ ਬ੍ਰੈਥਵੇਟ (ਕਪਤਾਨ), ਜਰਮੇਨ ਬਲੈਕਵੁੱਡ, ਨਕਰੁਮਾਹ ਬੋਨਰ, ਸ਼ਮਰਾਹ ਬਰੂਕਸ, ਜੌਨ ਕੈਂਪਬੇਲ, ਜੋਸ਼ੂਆ ਡਾ ਸਿਲਵਾ, ਜੇਸਨ ਹੋਲਡਰ, ਅਲਜ਼ਾਰੀ ਜੋਸੇਫ, ਕਾਈਲ ਮੇਅਰਸ, ਵੀਰਾਸਾਮੀ ਪਰਮੌਲ, ਐਂਡਰਸਨ ਫਿਲਿਪ, ਕੇਮਾਰ ਰੋਚ, ਜੈਡਨ ਸੀਲਜ਼।

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


Gurdeep Singh

Content Editor

Related News