ਵੈਸਟਇੰਡੀਜ਼ ਦੇ ਲੇਂਡਲ ਸਿਮੰਸ ਨੇ ਕੌਮਾਂਤਰੀ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਕੀਤਾ ਐਲਾਨ

Tuesday, Jul 19, 2022 - 02:03 PM (IST)

ਵੈਸਟਇੰਡੀਜ਼ ਦੇ ਲੇਂਡਲ ਸਿਮੰਸ ਨੇ ਕੌਮਾਂਤਰੀ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਕੀਤਾ ਐਲਾਨ

ਨਵੀਂ ਦਿੱਲੀ- ਵੈਸਟਇੰਡੀਜ਼ ਦੇ ਸਲਾਮੀ ਬੱਲੇਬਾਜ਼ ਨੇ ਲੇਂਡਲ ਸਿਮੰਸ ਨੇ ਕੌਮਾਂਤਰੀ ਕ੍ਰਿਕਟ ਨੂੰ ਅਲਵਿਦਾ ਕਹਿ ਦਿੱਤਾ। ਇਸ ਗੱਲ ਦਾ ਖੁਲਾਸਾ ਸਿਮੰਸ ਦੀ ਖੇਡ ਏਜੰਸੀ ਵਲੋਂ ਹੋਇਆ ਹੈ। ਇਸ ਪੋਸਟ ਵਿੱਚ ਅੱਗੇ ਲਿਖਿਆ ਗਿਆ ਹੈ ਕਿ ਸਿਮੰਸ ਨੇ ਸ਼ੁੱਕਰਵਾਰ ਨੂੰ ਵੈਸਟਇੰਡੀਜ਼ ਕ੍ਰਿਕਟ ਬੋਰਡ ਨੂੰ ਆਪਣੇ ਫੈਸਲੇ ਦੀ ਜਾਣਕਾਰੀ ਦਿੰਦੇ ਹੋਏ ਕਿਹਾ ਸੀ ਕਿ ਉਹ ਹੁਣ ਅੰਤਰਰਾਸ਼ਟਰੀ ਕ੍ਰਿਕਟ ਛੱਡ ਰਹੇ ਹਨ ਅਤੇ ਫਰੈਂਚਾਇਜ਼ੀ ਕ੍ਰਿਕਟ ਨੂੰ ਜਰੂਰ ਖੇਡਦੇ ਰਹਿਣਗੇ। ਕੈਰੇਬੀਅਨ ਪ੍ਰੀਮੀਅਰ ਲੀਗ ਦੀ ਟੀਮ ਟ੍ਰਿਨਬਾਗੋ ਨਾਈਟ ਰਾਈਡਰਜ਼ ਨੇ ਵੀ ਆਪਣੇ ਟਵਿੱਟਰ ਹੈਂਡਲ ਰਾਹੀਂ ਸਿਮੰਸ ਦੇ ਸੰਨਿਆਸ ਦੀ ਜਾਣਕਾਰੀ ਦਿੱਤੀ।

ਇਹ ਵੀ ਪੜ੍ਹੋ : ਭਾਰਤ ਦੇ ਮੈਰਾਜ ਅਹਿਮਦ ਖ਼ਾਨ ਨੇ ਨਿਸ਼ਾਨੇਬਾਜ਼ੀ ਵਿਸ਼ਵ ਕੱਪ 'ਚ ਸੋਨ ਤਮਗ਼ਾ ਜਿੱਤ ਕੇ ਰਚਿਆ ਇਤਿਹਾਸ

ਇਸ ਤੋਂ ਪਹਿਲਾਂ ਵੈਸਟਇੰਡੀਜ਼ ਦੇ ਸਾਬਕਾ ਕਪਤਾਨ ਦਿਨੇਸ਼ ਰਾਮਦੀਨ ਨੇ ਵੀ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕੀਤਾ ਸੀ। ਸਿਮੰਸ ਨੇ 16 ਸਾਲ ਤੱਕ ਵੈਸਟਇੰਡੀਜ਼ ਲਈ ਖੇਡਿਆ। ਉਨ੍ਹਾਂ ਨੇ ਵੈਸਟਇੰਡੀਜ਼ ਲਈ 8 ਟੈਸਟ, 68 ਵਨ-ਡੇ ਅਤੇ 68 ਟੀ-20 ਖੇਡੇ। ਇਸ 'ਚ ਉਨ੍ਹਾਂ ਦੇ ਬੱਲੇ ਤੋਂ ਕੁੱਲ 3763 ਦੌੜਾਂ ਆਈਆਂ। ਸਿਮੰਸ ਨੇ 2006 'ਚ ਫੈਸਲਾਬਾਦ 'ਚ ਪਾਕਿਸਤਾਨ ਖਿਲਾਫ ਵਨ-ਡੇ ਡੈਬਿਊ ਕੀਤਾ ਸੀ। ਪਰ, ਉਹ ਬਿਨਾਂ ਖਾਤਾ ਖੋਲ੍ਹੇ ਹੀ ਗੇਂਦ 'ਤੇ ਆਊਟ ਹੋ ਗਏ। ਉਨ੍ਹਾਂ ਨੇ 31.58 ਦੀ ਔਸਤ ਨਾਲ 1958 ਵਨ-ਡੇ ਦੌੜਾਂ ਬਣਾਈਆਂ। ਇਸ ਵਿੱਚ 2 ਸੈਂਕੜੇ ਸ਼ਾਮਲ ਹਨ।

ਟੈਸਟ 'ਚ ਸਿਮੰਸ ਦਾ ਰਿਕਾਰਡ ਕੁਝ ਖਾਸ ਨਹੀਂ ਹੈ। ਉਨ੍ਹਾਂ ਨੇ 8 ਟੈਸਟ ਖੇਡੇ। ਪਰ ਇੱਕ ਵੀ ਅਰਧ ਸੈਂਕੜਾ ਨਹੀਂ ਬਣਾ ਸਕੇ। ਹਾਲਾਂਕਿ, ਉਨ੍ਹਾਂ ਦਾ ਨਾਮ ਕ੍ਰਿਕਟ ਦੇ ਸਭ ਤੋਂ ਛੋਟੇ ਫਾਰਮੈਟ, ਟੀ-20 ਵਿੱਚ ਜ਼ਰੂਰ ਆਉਂਦਾ ਹੈ। ਸਿਮੰਸ ਨੇ 2016 'ਚ ਵੈਸਟਇੰਡੀਜ਼ ਨੂੰ ਦੂਜੀ ਵਾਰ ਟੀ-20 ਦਾ ਵਿਸ਼ਵ ਚੈਂਪੀਅਨ ਬਣਾਉਣ 'ਚ ਅਹਿਮ ਭੂਮਿਕਾ ਨਿਭਾਈ ਸੀ। ਫਿਰ ਉਨ੍ਹਾਂ ਨੇ ਮੇਜ਼ਬਾਨ ਭਾਰਤ ਖ਼ਿਲਾਫ਼ ਸੈਮੀਫਾਈਨਲ ਵਿੱਚ 51 ਗੇਂਦਾਂ ਵਿੱਚ 82 ਦੌੜਾਂ ਬਣਾਈਆਂ। ਸਿਮੰਸ ਨੇ ਟੀ-20 ਵਿੱਚ 120.80 ਦੀ ਸਟ੍ਰਾਈਕ ਰੇਟ ਨਾਲ ਕੁੱਲ 1527 ਦੌੜਾਂ ਬਣਾਈਆਂ। ਉਨ੍ਹਾਂ ਨੇ ਟੀ-20 ਵਿੱਚ 9 ਅਰਧ ਸੈਂਕੜੇ ਵੀ ਲਗਾਏ ਹਨ। ਉਨ੍ਹਾਂ ਨੇ ਆਖਰੀ ਟੀ-20 ਵੈਸਟਇੰਡੀਜ਼ ਲਈ 20121 ਟੀ-20 ਵਿਸ਼ਵ ਕੱਪ 'ਚ ਦੱਖਣੀ ਅਫਰੀਕਾ ਖਿਲਾਫ ਖੇਡਿਆ ਸੀ। ਇਸ ਮੈਚ ਵਿੱਚ ਸਿਮੰਸ ਨੇ 35 ਗੇਂਦਾਂ ਵਿੱਚ 16 ਦੌੜਾਂ ਬਣਾਈਆਂ ਅਤੇ ਵੈਸਟਇੰਡੀਜ਼ ਮੈਚ ਹਾਰ ਗਏ।

ਇਹ ਵੀ ਪੜ੍ਹੋ : ਬੇਨ ਸਟੋਕਸ ਦਾ ਵਨ-ਡੇ ਕ੍ਰਿਕਟ ਤੋਂ ਸੰਨਿਆਸ ਦਾ ਐਲਾਨ, ਦੱਖਣੀ ਅਫਰੀਕਾ ਖ਼ਿਲਾਫ਼ ਖੇਡਣਗੇ ਆਖ਼ਰੀ ਮੈਚ

ਸਿਮੰਸ ਦਾ ਫ੍ਰੈਂਚਾਇਜ਼ੀ ਕ੍ਰਿਕਟ ਵਿੱਚ ਵੀ ਸ਼ਾਨਦਾਰ ਕਰੀਅਰ ਸੀ। ਉਨ੍ਹਾਂ ਨੇ ਮੁੰਬਈ ਇੰਡੀਅਨਜ਼, ਟ੍ਰਿਨਬਾਗੋ ਨਾਈਟ ਰਾਈਡਰਜ਼, ਕਰਾਚੀ ਕਿੰਗਜ਼ ਅਤੇ ਸਿਲਹਟ ਸਨਰਾਈਜ਼ਰਜ਼ ਵਰਗੀਆਂ ਕਈ ਟੀਮਾਂ ਦੀ ਨੁਮਾਇੰਦਗੀ ਕੀਤੀ। ਉਹ ਸੀ. ਪੀ. ਐਲ. ਦੇ ਇਤਿਹਾਸ ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਹਨ। ਉਨ੍ਹਾਂ ਨੇ 91 ਪਾਰੀਆਂ ਵਿੱਚ 20 ਅਰਧ ਸੈਂਕੜੇ ਸਮੇਤ 2629 ਦੌੜਾਂ ਬਣਾਈਆਂ। ਉਨ੍ਹਾਂ ਨੇ 2015 ਅਤੇ 2017 ਵਿੱਚ ਮੁੰਬਈ ਇੰਡੀਅਨਜ਼ ਲਈ 29 ਪਾਰੀਆਂ ਵਿੱਚ 1079 ਦੌੜਾਂ ਬਣਾਈਆਂ, ਦੋ ਆਈ. ਪੀ. ਐਲ. ਟਰਾਫੀਆਂ ਜਿੱਤਣ ਵਿੱਚ ਫਰੈਂਚਾਈਜ਼ੀ ਦੀ ਮਦਦ ਕੀਤੀ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

Tarsem Singh

Content Editor

Related News