ਵੈਸਟਇੰਡੀਜ਼ ਦੀ ਕ੍ਰਿਕਟ ਬੋਰਡ ਨੇ ਟਾਪ ਖਿਡਾਰੀਆਂ ਲਈ ਲਿਆ ਨਵਾਂ ਫੈਸਲਾ
Monday, Jan 29, 2018 - 09:02 PM (IST)

ਜਮੈਕਾ— ਕ੍ਰਿਕਟ ਵੈਸਟਇੰਡੀਜ਼ (ਸੀ.ਡਬਲਯੂ. ਆਈ.) ਨੇ ਆਪਣੇ ਖਿਡਾਰੀਆਂ ਲਈ ਹੁਣ ਤਿੰਨਾਂ ਫਾਰਮੈਂਟਾਂ 'ਚ ਅਲੱਗ-ਅਲੱਗ ਅਨੁਬੰਧ ਦਾ ਐਲਾਨ ਕੀਤਾ ਹੈ ਜੋ ਇਕ ਜੁਲਾਈ ਤੋਂ ਲਾਗੂ ਹੋਵੇਗਾ। ਨਵੀ ਪ੍ਰਣਾਲੀ ਤਹਿਤ 3 ਅਨੁਬੰਧ ਹੋਣਗੇ ਜਿਸ 'ਚ ਟੈਸਟ ਖੇਡਣ ਲਈ ਅਲੱਗ, ਵਨ ਡੇ ਖੇਡਣ ਲਈ ਅਲੱਗ ਅਤੇ ਟੀ-20 ਖੇਡਣ ਲਈ ਖਿਡਾਰੀਆਂ ਦਾ ਅਲੱਗ ਅਨੁਬੰਧ ਹੋਵੇਗਾ।
ਸੀ.ਡਬਲਯੂ.ਆਈ. ਨੇ ਇਹ ਫੈਸਲਾ ਕਿਰੋਨ ਪੋਲਾਰਡ, ਡ੍ਰਵੇਨ ਬਰਾਵੋ, ਸੁਨੀਲ ਨਾਰਾਇਣ ਅਤੇ ਆਂਦਰੇ ਰਸੇਲ ਵਲੋਂ ਆਪਣੇ ਦੇਸ਼ ਲਈ ਵਿਸ਼ਵ ਕੱਪ ਕੁਆਲੀਫਾਈਰ 'ਚ ਖੇਡਣ ਦੀ ਬਜਾਏ ਪਾਕਿਸਤਾਨ ਸੁਪਰ ਲੀਗ (ਪੀ. ਐੱਸ. ਐੱਲ.) 'ਚ ਖੇਡਣ ਨੂੰ ਤਰਜੀਹ ਦਿੱਤੇ ਜਾਣ ਤੋਂ ਬਾਅਦ ਲਿਆ ਹੈ। ਖਿਡਾਰੀਆਂ ਦੇ ਲਈ ਅਨੁਬੰਧ ਦੇ ਨਿਯਮ ਤੋਂ ਬਾਅਦ ਹੁਣ ਸਿਰਫ 5 ਖਿਡਾਰੀਆਂ ਨੂੰ ਹੀ ਤਿੰਨਾਂ ਫਾਰਮੈਟਾਂ ਲਈ ਅਨੁਬੰਧ 'ਚ ਰੱਖਿਆ ਗਿਆ ਹੈ। ਇਸ 'ਚ ਜੈਸਨ ਹੋਲਡਰ, ਸ਼ੈਨਨ ਗੈਬ੍ਰਿਅਲ, ਸ਼ਾਈ ਹੋਪ, ਅਲਜਾਰ ਜੋਸੇਫ ਅਤੇ ਦੇਵੇਂਦਰ ਬਿਸ਼ੂ ਸ਼ਾਮਲ ਹਨ ਬਾਕੀ ਖਿਡਾਰੀਆਂ ਨੂੰ ਤਿੰਨ ਫਾਰਮੈਂਟਾਂ ਲਈ ਅਲੱਗ-ਅਲੱਗ ਅਨੁਬੰਧ 'ਚ ਰੱਖਿਆ ਗਿਆ ਹੈ।
Better Pay Day for Windies Players https://t.co/dstUxD0bK7 - historic contract agreement pic.twitter.com/uF3l73P2qj
— CricketWestIndies (@westindies) January 29, 2018