ਭਾਰਤ ਖ਼ਿਲਾਫ਼ ਚੌਥਾ ਟੀ-20 ਗਵਾ ਕੇ ਬੇਹੱਦ ਨਿਰਾਸ਼ ਦਿਖੇ ਵੈਸਟਇੰਡੀਜ਼ ਕਪਤਾਨ ਰੋਵਮੈਨ, ਦੱਸਿਆ ਕਿੱਥੇ ਕੀਤੀ ਗਲਤੀ
Sunday, Aug 13, 2023 - 11:42 AM (IST)
ਨਵੀਂ ਦਿੱਲੀ- ਭਾਰਤ ਅਤੇ ਵੈਸਟਇੰਡੀਜ਼ ਵਿਚਾਲੇ ਖੇਡੇ ਗਏ ਚੌਥੇ ਟੀ-20 ਅੰਤਰਰਾਸ਼ਟਰੀ ਮੈਚ 'ਚ ਭਾਰਤ ਨੇ 9 ਵਿਕਟਾਂ ਨਾਲ ਜਿੱਤ ਦਰਜ ਕੀਤੀ। ਸਲਾਮੀ ਬੱਲੇਬਾਜ਼ ਯਸ਼ਸਵੀ ਜਾਇਸਵਾਲ ਅਤੇ ਸ਼ੁਭਮਨ ਗਿੱਲ ਨੇ ਸ਼ਾਨਦਾਰ ਬੱਲੇਬਾਜ਼ੀ ਕਰਦੇ ਹੋਏ ਸਿਰਫ਼ 17 ਓਵਰਾਂ 'ਚ 179 ਦੌੜਾਂ ਦਾ ਟੀਚਾ ਹਾਸਲ ਕਰ ਲਿਆ। ਇਸ ਹਾਰ ਤੋਂ ਬਾਅਦ ਵੈਸਟਇੰਡੀਜ਼ ਦੇ ਕਪਤਾਨ ਰੋਵਮੈਨ ਪਾਵੇਲ ਕਾਫ਼ੀ ਨਿਰਾਸ਼ ਨਜ਼ਰ ਆਏ। ਮੈਚ ਤੋਂ ਬਾਅਦ ਉਨ੍ਹਾਂ ਦੱਸਿਆ ਕਿ ਟੀਮ ਨੇ ਕਿੱਥੇ ਅਤੇ ਕੀ ਗਲਤੀ ਕੀਤੀ ਹੈ। ਮੈਚ ਤੋਂ ਬਾਅਦ ਰੋਵਮੈਨ ਪਾਵੇਲ ਨੇ ਕਿਹਾ, ''ਇਹ ਬੱਲੇਬਾਜ਼ੀ ਲਈ ਬਹੁਤ ਵਧੀਆ ਪਿੱਚ ਹੈ। ਅਸੀਂ ਸ਼ਾਇਦ 10-15 ਦੌੜਾਂ ਪਿੱਛੇ ਸੀ। ਹੇਟਮਾਇਰ ਅਤੇ ਹੋਪ ਨੇ ਵਧੀਆ ਖੇਡਿਆ। ਸਾਡੀ ਟੀਮ 'ਚ ਚੰਗੀ ਗੇਂਦਬਾਜ਼ੀ ਹੈ। ਅਸੀਂ ਆਪਣੀ ਯੋਜਨਾ 'ਤੇ ਕਾਇਮ ਨਹੀਂ ਰਹੇ। ਤੁਹਾਨੂੰ ਗੁਣਵੱਤਾ ਵਾਲੇ ਬੱਲੇਬਾਜ਼ਾਂ 'ਤੇ ਹਮੇਸ਼ਾ ਦਬਾਅ ਦੇਖਣ ਨੂੰ ਮਿਲੇਗਾ। ਸੀਰੀਜ਼ ਦੀ ਸ਼ੁਰੂਆਤ ਤੋਂ ਹੀ ਅਸੀਂ ਜਾਣਦੇ ਸੀ ਕਿ ਇਹ ਇਸ ਗੱਲ 'ਤੇ ਨਿਰਭਰ ਕਰੇਗਾ ਕਿ ਅਸੀਂ ਸਪਿਨ ਦੇ ਖ਼ਿਲਾਫ਼ ਕਿਵੇਂ ਬੱਲੇਬਾਜ਼ੀ ਕਰਦੇ ਹਾਂ।
ਇਹ ਵੀ ਪੜ੍ਹੋ- ਇੰਸਟਾਗ੍ਰਾਮ ਤੋਂ ਸਭ ਤੋਂ ਜ਼ਿਆਦਾ ਕਮਾਉਣ ਵਾਲੇ ਭਾਰਤੀ ਬਣੇ ਵਿਰਾਟ ਕੋਹਲੀ, ਇਕ ਪੋਸਟ ਤੋਂ ਹੁੰਦੀ ਹੈ ਇੰਨੀ ਕਮਾਈ
ਵੈਸਟਇੰਡੀਜ਼ ਦੇ ਕਪਤਾਨ ਨੇ ਟੀਮ ਦੇ ਬੱਲੇਬਾਜ਼ੀ ਵਿਭਾਗ ਦੀਆਂ ਕਮੀਆਂ ਨੂੰ ਉਜਾਗਰ ਕੀਤਾ। ਪਾਵੇਲ ਨੇ ਕਿਹਾ, ''ਅਸੀਂ ਮੱਧ ਓਵਰਾਂ 'ਚ ਚੰਗੀ ਬੱਲੇਬਾਜ਼ੀ ਨਹੀਂ ਕੀਤੀ। ਜੇਕਰ ਅਸੀਂ ਸਪਿਨ ਦੇ ਖ਼ਿਲਾਫ਼ ਸੁਧਾਰ ਕਰ ਸਕਦੇ ਹਾਂ ਤਾਂ ਅਸੀਂ ਚੰਗਾ ਪ੍ਰਦਰਸ਼ਨ ਕਰਾਂਗੇ। ਇਹ 2-2 ਦੀ ਬਰਾਬਰੀ 'ਤੇ ਹੈ, ਇੱਥੇ ਤੱਕ ਪਹੁੰਚਣ ਲਈ ਦੋਵਾਂ ਟੀਮਾਂ ਨੇ ਚੰਗਾ ਪ੍ਰਦਰਸ਼ਨ ਕੀਤਾ। ਐਤਵਾਰ ਨੂੰ ਭਾਵ ਅੱਜ ਫਾਈਨਲ ਹੈ ਅਤੇ ਮੈਂ ਫਾਈਨਲ 'ਚ ਵੈਸਟਇੰਡੀਜ਼ ਦਾ ਸਮਰਥਨ ਕਰਾਂਗਾ। ਮੈਂ ਠੀਕ ਮਹਿਸੂਸ ਕਰ ਰਿਹਾ ਹਾਂ ਅਤੇ ਕੱਲ੍ਹ ਦੁਬਾਰਾ ਖਿਡਾਰੀਆਂ ਦੀ ਅਗਵਾਈ ਕਰਨ ਲਈ ਤਿਆਰ ਹਾਂ।
ਇਹ ਵੀ ਪੜ੍ਹੋ- ਭਾਰਤ ਅਤੇ ਮਲੇਸ਼ੀਆ ਵਿਚਾਲੇ ਅੱਜ ਹੋਵੇਗਾ ਖਿਤਾਬੀ ਮੁਕਾਬਲਾ, ਜਾਣੋ ਸਮਾਂ ਅਤੇ ਹੈੱਡ ਟੂ ਹੈੱਡ ਰਿਕਾਰਡ
ਅਜਿਹਾ ਰਿਹਾ ਮੈਚ ਦਾ ਹਾਲ
ਮੈਚ 'ਚ ਵੈਸਟਇੰਡੀਜ਼ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 20 ਓਵਰਾਂ 'ਚ 8 ਵਿਕਟਾਂ 'ਤੇ 178 ਦੌੜਾਂ ਬਣਾਈਆਂ। ਟੀਮ ਲਈ ਸ਼ਿਮਰੋਨ ਹੇਟਮਾਇਰ ਨੇ 39 ਗੇਂਦਾਂ 'ਚ 3 ਚੌਕਿਆਂ ਅਤੇ 4 ਛੱਕਿਆਂ ਦੀ ਮਦਦ ਨਾਲ 61 ਦੌੜਾਂ ਦੀ ਪਾਰੀ ਖੇਡੀ। ਦੌੜਾਂ ਦਾ ਪਿੱਛਾ ਕਰਨ ਉਤਰੀ ਭਾਰਤੀ ਟੀਮ ਨੇ 17 ਓਵਰਾਂ 'ਚ 1 ਵਿਕਟ ਦੇ ਨੁਕਸਾਨ 'ਤੇ ਟੀਚਾ ਹਾਸਲ ਕਰ ਲਿਆ। ਟੀਮ ਲਈ ਸਲਾਮੀ ਬੱਲੇਬਾਜ਼ ਯਸ਼ਸਵੀ ਜਾਇਸਵਾਲ ਨੇ 51 ਗੇਂਦਾਂ 'ਚ 11 ਚੌਕਿਆਂ ਅਤੇ 3 ਛੱਕਿਆਂ ਦੀ ਮਦਦ ਨਾਲ 84* ਅਤੇ ਸ਼ੁਭਮਨ ਗਿੱਲ ਨੇ 47 ਗੇਂਦਾਂ 'ਚ 3 ਚੌਕਿਆਂ ਅਤੇ 5 ਛੱਕਿਆਂ ਦੀ ਮਦਦ ਨਾਲ 77 ਦੌੜਾਂ ਦੀ ਪਾਰੀ ਖੇਡੀ।
ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8