ਯੂ. ਐੱਸ. ਏ. ਦੇ ਗ੍ਰੈਂਡਮਾਸਟਰ ਵੇਸਲੀ ਸੋਅ ਨੇ ਜਿੱਤਿਆ ਚੇਸੇਬਲ ਮਾਸਟਰਸ ਸ਼ਤਰੰਜ ਦਾ ਖ਼ਿਤਾਬ
Tuesday, Aug 10, 2021 - 12:29 PM (IST)
ਨਵੀਂ ਦਿੱਲੀ (ਨਿਕਲੇਸ਼ ਜੈਨ)— ਚੈਂਪੀਅਨ ਚੈੱਸ ਟੂਰ ਦੇ ਅੱਠਵੇਂ ਪੜਾਅ ਚੇਸੇਬਲ ਮਾਸਟਰਸ ਸ਼ਤਰੰਜ ਟੂਰਨਾਮੈਂਟ ਦਾ ਖ਼ਿਤਾਬ ਯੂ. ਐੱਸ. ਏ. ਦੇ ਵੇਸਲੀ ਸੋਅ ਨੇ ਆਪਣੇ ਨਾਂ ਕਰ ਲਿਆ ਹੈ। ਇਹ ਵੇਸਲੀ ਦਾ ਤੀਜਾ ਟੂਰ ਖ਼ਿਤਾਬ ਸੀ ਤੇ ਅਜੇ ਉਹ ਵਿਸ਼ਵ ਚੈਂਪੀਅਨ ਨਾਰਵੇ ਦੇ ਮੇਗਨਸ ਕਾਰਲਸਨ ਨੂੰ ਪਿੱਛੇ ਛੱਡ ਕੇ ਸਭ ਤੋਂ ਜ਼ਿਆਦਾ ਟੂਰ ਖ਼ਿਤਾਬ ਜਿੱਤਣ ਵਾਲੇ ਖਿਡਾਰੀ ਬਣ ਗਏ ਹਨ।
ਹਾਲਾਂਕਿ ਕੁਲ ਟੂਰ ਅੰਕਾਂ ’ਚ ਅਜੇ ਵੀ ਕਾਰਲਨਸ 291 ਅੰਕਾਂ ਦੇ ਨਾਲ ਪਹਿਲਾਂ ਤਾਂ ਵੇਸਲੀ 252 ਅੰਕਾਂ ਦੇ ਨਾਲ ਦੂਜੇ ਸਥਾਨ ’ਤੇ ਹਨ। ਬੈਸਟ ਆਫ ਟੂਰ ਦੇ ਫ਼ਾਈਨਲ ਮੁਕਾਬਲੇ ’ਚ ਵੇਸਲੀ ਨੇ ਵੀਅਤਨਾਮ ਦੇ ਲੇ ਕੁਯਾਂਗ ਲਿਮ ਖ਼ਿਲਾਫ਼ 2.5-0.5 ਦੇ ਸਕੋਰ ਦੇ ਨਾਲ ਪਹਿਲੇ ਦਿਨ ਬੜ੍ਹਤ ਕਾਇਮ ਕੀਤੀ ਤੇ ਦੂਜੇ ਦਿਨ 2-2 ਨਾਲ ਬਰਾਬਰੀ ਰਖਦੇ ਹੋਏ ਖ਼ਿਤਾਬ ਆਪਣੇ ਨਾਂ ਕੀਤਾ। ਤੀਜੇ ਸਥਾਨ ਲਈ ਹੋਏ ਮੁਕਾਬਲੇ ’ਚ ਯੂ. ਐੱਸ. ਏ. ਦੇ ਲੇਵੋਨ ਅਰੋਨੀਅਨ ਨੰ ਰੂਸ ਦੇ ਆਰਟੇਮਿਵ ਬਲਾਦਿਸਲਾਵ ਨੇ 2-2 ਨਾਲ ਡਰਾਅ ਰਹਿਣ ਦੇ ਬਾਅਦ 2.5=0.5 ਨਾਲ ਹਰਾ ਕੇ ਖ਼ਿਤਾਬ ਆਪਣੇ ਨਾਂ ਕਰ ਲਿਆ। ਵਿਸ਼ਵ ਕੱਪ ਦੀ ਵਜ੍ਹਾ ਕਰਕੇ ਕਾਰਲਸਨ ਨੇ ਇਸ ਪ੍ਰਤੀਯੋਗਿਤਾ ’ਚ ਹਿੱਸਾ ਨਹੀਂ ਲਿਆ ਸੀ ਜਦਕਿ ਤਿੰਨ ਭਾਰਤੀ ਖਿਡਾਰੀ ਪੇਂਟਾਲਾ ਹਰੀਕ੍ਰਿਸ਼ਨਾ, ਅਧਿਬਾਨ ਭਾਸਕਰਨ ਤੇ ਕੋਨੇਰੂ ਹੰਪੀ ਪਲੇਅ ਆਫ਼ ’ਚ ਜਗ੍ਹਾ ਨਹੀਂ ਬਣਾ ਸਕੇ ਸਨ।