ਢਿੱਲੀ ਡ੍ਰੈੱਸ ਪਹਿਨਣ ਦਾ ਮਤਲਬ ਪ੍ਰੈਗਨੈਂਟ ਹੋਣਾ ਨਹੀਂ ਹੁੰਦਾ : ਅਨੁਸ਼ਕਾ ਸ਼ਰਮਾ

Tuesday, Jul 30, 2019 - 09:29 PM (IST)

ਢਿੱਲੀ ਡ੍ਰੈੱਸ ਪਹਿਨਣ ਦਾ ਮਤਲਬ ਪ੍ਰੈਗਨੈਂਟ ਹੋਣਾ ਨਹੀਂ ਹੁੰਦਾ : ਅਨੁਸ਼ਕਾ ਸ਼ਰਮਾ

ਨਵੀਂ ਦਿੱਲੀ : ਭਾਰਤੀ ਕ੍ਰਿਕਟ ਕਪਤਾਨ ਵਿਰਾਟ ਕੋਹਲੀ ਅਤੇ ਬਾਲੀਵੁੱਡ ਅਭਿਨੇਤਰੀ ਅਨੁਸ਼ਕਾ ਸ਼ਰਮਾ ਨੇ ਜਦੋਂ ਤੋਂ ਵਿਆਹ ਕੀਤਾ ਹੈ, ਤਦ ਤੋਂ ਉਨ੍ਹਾਂ ਦੇ ਫੈਨਜ਼ ਇਸ ਖਬਰ ਦੇ ਇੰਤਜ਼ਾਰ ਵਿਚ ਹਨ ਕਿ ਆਖਿਰ ਉਨ੍ਹਾਂ ਦੇ ਫੇਵਰੈੱਟ ਸਟਾਰਸ ਦੇ ਘਰ ਬੱਚੇ ਦੀਆਂ ਕਿਲਕਾਰੀਆਂ ਕਦੋਂ ਗੂੰਜਣਗੀਆਂ।  ਸੋਸ਼ਲ ਮੀਡੀਆ 'ਤੇ ਅਨੁਸ਼ਕਾ ਦੇ ਪ੍ਰੈਗਨੈਂਟ ਹੋਣ ਦੀਆਂ ਚਲਦੀਆਂ ਖਬਰਾਂ 'ਤੇ ਪਹਿਲਾਂ ਵੀ ਇਹ ਜੋੜੀ ਨਾਰਾਜ਼ਗੀ ਜਤਾ ਚੁੱਕੀ ਹੈ। ਹੁਣ ਅਨੁਸ਼ਕਾ ਨੇ ਖੁਦ ਸਾਹਮਣੇ ਆ ਕੇ ਇਸ ਮਾਮਲੇ 'ਤੇ ਚੁੱਪੀ ਤੋੜੀ ਹੈ। ਅਨੁਸ਼ਕਾ ਨੇ ਫਿਲਮਫੇਅਰ ਨੂੰ ਦਿੱਤੀ ਇਕ ਇੰਟਰਵਿਊ ਵਿਚ ਕਿਹਾ, ''ਇਕ ਅਭਿਨੇਤਰੀ ਜਦੋਂ ਵਿਆਹ ਕਰਦੀ ਹੈ ਤਾਂ ਉਸ ਤੋਂ ਵੱਖਰਾ ਸਵਾਲ ਜਿਹੜਾ ਪੁੱਛਿਆ ਜਾਂਦਾ ਹੈ, ਉਹ ਉਸਦੀ ਪ੍ਰੈਗਨੈਂਸੀ ਨਾਲ ਜੁੜਿਆ ਹੁੰਦਾ ਹੈ।  ਇਸੇ ਤਰ੍ਹਾਂ ਕੋਈ ਵੀ ਅਭਿਨੇਤਰੀ ਜਦੋਂ ਕਿਸੇ ਨੂੰ ਡੇਟ ਕਰ ਰਹੀ ਹੁੰਦੀ ਹੈ ਤਾਂ ਸਵਾਲ ਇਹ ਹੁੰਦਾ ਹੈ,ਉਹ ਵਿਆਹ ਕਦੋਂ ਕਰਨਗੇ। ਜਿਨ੍ਹਾਂ  ਅਭਿਨੇਤਰੀਆਂ ਦਾ ਵਿਆਹ ਹੋ ਜਾਂਦਾ ਹੈ, ਉਨ੍ਹਾਂ ਸਾਰਿਆਂ ਦੇ ਬਾਰੇ ਵਿਚ ਕੁਝ ਨਾ ਕੁਝ ਕਿਹਾ ਜਾਂਦਾ ਹੈ।''

PunjabKesari
ਅਨੁਸ਼ਕਾ ਨੇ ਅੱਗੇ ਕਿਹਾ, ''ਕੋਈ ਕੁਝ ਵੀ ਪਹਿਨ ਸਕਦਾ ਹੈ, ਫਿਰ ਉਹ ਢਿੱਲੀ ਜਿਹੀ ਡ੍ਰੈੱਸ ਹੀ ਕਿਉਂ ਨਾ ਹੋਵੇ, ਕਿਉਂਕਿ ਇਹ ਵੀ ਇਕ ਟ੍ਰੈਂਡ ਹੈ ਪਰ ਕੁਝ ਲੋਕ ਇਸ ਤੋਂ ਇਹ ਮਤਲਬ ਕੱਢਦੇ ਹਨ ਕਿ ਇਹ ਪ੍ਰੈਗਨੈਂਟ ਹੈ।''

 
 
 
 
 
 
 
 
 
 
 
 
 
 
 
 

A post shared by AnushkaSharma1588 (@anushkasharma) on Dec 18, 2018 at 7:55am PST


ਅਨੁਸ਼ਕਾ ਨੇ ਕਿਹਾ, ''ਤੁਸੀਂ ਇਸ ਬਾਰੇ ਵਿਚ ਕੁਝ ਨਹੀਂ ਕਰ ਸਕਦੇ। ਬਸ ਤੁਹਾਡੇ ਕੋਲ ਇਕ ਹੀ ਚਾਰਾ ਹੁੰਦਾ ਹੈ, ਉਹ ਹੁੰਦਾ ਹੈ ਇਨ੍ਹਾਂ ਨੂੰ ਅਣਗੌਲਿਆ ਕਰਨ ਦਾ।'' 
ਜ਼ਿਕਰਯੋਗ ਹੈ ਕਿ ਵਿਰਾਟ ਕੋਹਲੀ ਅਤੇ ਅਨੁਸ਼ਕਾ ਸ਼ਰਮਾ ਪਹਿਲੀ ਵਾਰ ਇਕ ਐਡ ਸ਼ੂਟ ਦੌਰਾਨ ਮਿਲੇ ਸਨ। ਦੋਵਾਂ ਵਿਚਾਲੇ ਨੇੜਤਾ ਕਦੋਂ ਪਿਆਰ ਵਿਚ ਬਦਲ ਗਈ, ਦੋਵਾਂ ਨੂੰ ਪਤਾ ਵੀ ਨਹੀਂ ਲੱਗਾ, ਆਖਿਰ ਦੋਵਾਂ ਨੇ ਦਸੰਬਰ 2017 ਵਿਚ ਇਟਲੀ ਵਿਚ ਵਿਆਹ ਕਰ ਲਿਆ ਸੀ।

 
 
 
 
 
 
 
 
 
 
 
 
 
 

Seal the silly moments ❣️

A post shared by AnushkaSharma1588 (@anushkasharma) on Jul 3, 2019 at 10:46am PDT


author

Gurdeep Singh

Content Editor

Related News