ਟੋਕੀਓ ਖੇਡਾਂ ''ਚ ਅਸੀਂ ਜ਼ਿਆਦਾ ਤਮਗੇ ਜਿੱਤਾਂਗੇ : ਗੋਪੀਚੰਦ

09/26/2019 11:56:18 PM

ਜਮਸ਼ੇਦਪੁਰ— ਮੁੱਖ ਰਾਸ਼ਟਰੀ ਬੈਡਮਿੰਟਨ ਕੋਚ ਪੁਲੇਲਾ ਗੋਪੀਚੰਦ ਨੇ ਵੀਰਵਾਰ ਨੂੰ ਭਰੋਸਾ ਜਤਾਇਆ ਕਿ ਭਾਰਤੀ ਬੈਡਮਿੰਟਨ ਖਿਡਾਰੀ ਟੋਕੀਓ ਓਲੰਪਿਕ ਖੇਡਾਂ 'ਚ ਵਧੀਆ ਪ੍ਰਦਰਸ਼ਨ ਕਰੇਗਾ ਤੇ ਰੀਓ ਓਲੰਪਿਕ ਤੋਂ ਜ਼ਿਆਦਾ ਤਮਗੇ ਜਿੱਤਾਂਗੇ। ਇਹ ਪੁੱਛਣ 'ਤੇ ਕੀ ਟੋਕੀਓ ਓਲੰਪਿਕ ਖੇਡਾਂ 'ਚ ਭਾਰਤੀ ਖਿਡਾਰੀ ਤਮਗੇ ਦਾ ਰੰਗ ਬਦਲਣ 'ਚ ਸਫਲ ਰਹਿਣਗੇ ਤਾਂ ਗੋਪੀਚੰਦ ਨੇ ਕਿਹਾ ਕਿ ਇਕ ਦਹਾਕੇ ਤੋਂ ਜ਼ਿਆਦਾ ਸਮੇਂ ਤੋਂ ਅਸੀਂ ਵਧੀਆ ਪ੍ਰਦਰਸ਼ਨ ਕਰ ਰਹੇ ਹਾਂ ਤੇ 2020 ਓਲੰਪਿਕ 'ਚ ਅਸੀਂ ਜ਼ਿਆਦਾ ਤਮਗੇ ਜਿੱਤਾਂਗੇ। ਲੰਡਨ 2012 ਓਲੰਪਿਕ ਸਾਈਨਾ ਨੇਹਵਾਲ ਨੇ ਕਾਂਸੀ ਤਮਗਾ ਜਿੱਤਿਆ ਸੀ ਜਦਕਿ ਪੀ. ਵੀ. ਸੰਧੂ 2016 'ਚ ਰੀਓ ਖੇਡਾਂ 'ਚ ਚਾਂਦੀ ਤਮਗਾ ਜਿੱਤਣ 'ਚ ਸਫਲ ਰਹੀ ਸੀ। ਗੋਪੀਚੰਦ ਨੇ ਕਿਹਾ ਕਿ ਪਰਮਾਤਮਾ ਨੇ ਸਾਥ ਦਿੱਤਾ ਤਾਂ ਭਾਰਤ ਜ਼ਿਆਦਾ ਤਮਗੇ ਜਿੱਤੇਗਾ, ਕਿਉਂਕਿ ਦੇਸ਼ 2008 ਤੋਂ ਅੰਤਰਰਾਸ਼ਟਰੀ ਪੱਧਰ 'ਤੇ ਵਧੀਆ ਪ੍ਰਦਰਸ਼ਨ ਕਰ ਰਿਹਾ ਹੈ।


Gurdeep Singh

Content Editor

Related News