ਅਸੀਂ IPL ''ਚ ਦਖਲ ਨਹੀਂ ਦੇਵਾਂਗੇ : ICC

Tuesday, Mar 05, 2019 - 01:24 AM (IST)

ਅਸੀਂ IPL ''ਚ ਦਖਲ ਨਹੀਂ ਦੇਵਾਂਗੇ : ICC

ਨਵੀਂ ਦਿੱਲੀ— ਅੰਤਰਰਾਸ਼ਟਰੀ ਕ੍ਰਿਕਟ ਪ੍ਰੀਸ਼ਦ (ਆਈ. ਸੀ. ਸੀ.) ਨੇ ਸੋਮਵਾਰ ਨੂੰ ਕਿਹਾ ਕਿ ਉਹ ਆਈ. ਪੀ. ਐੱਲ. 'ਚ ਦਖਲ ਨਹੀਂ ਦੇਵੇਗੀ ਤੇ ਇਸ ਦੀ ਬਜਾਏ ਵਿਸ਼ਵ ਸੰਸਥਾ ਦੀ ਯੋਜਨਾ ਦੁਨੀਆ ਭਰ ਦੀ ਲੀਗ ਦੇ ਲਈ ਨਿਯਮਾਂ ਦਾ ਡਰਾਫਟ ਤਿਆਰ ਕਰਨ 'ਚ ਭਾਰਤੀ ਘਰੇਲੂ ਲੀਗ ਦਾ ਉਪਯੋਗ ਮਾਪਦੰਡ ਦੇ ਤੌਰ 'ਤੇ ਕਰਨ ਦੀ ਹੈ। ਆਈ. ਸੀ. ਸੀ. ਦੇ ਮੁੱਖ ਕਾਰਯਕਾਰੀ ਡੇਵਿਡ ਰਿਚਰਡਸਨ ਨੇ ਬਿਆਨ 'ਚ ਕਿਹਾ ਕਿ ਆਈ. ਸੀ. ਸੀ. ਆਈ. ਪੀ. ਐੱਲ. 'ਚ ਦਖਲ ਕਰਨ ਜਾਂ ਉਸ ਨੂੰ ਚਲਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਜੋ ਕਿ ਠੀਕ ਨਹੀਂ ਹੈ। ਅਜਿਹੀ ਕੋਈ ਗੱਲ ਨਹੀਂ ਹੈ। ਇਕ ਖਬਰ ਦੀ ਰਿਪੋਟ ਨੇ ਦਾਅਵਾ ਕੀਤਾ ਹੈ ਕਿ ਆਈ. ਪੀ. ਐੱਲ. ਦੇ ਨੀਤੀਗਤ ਮਾਮਲਿਆਂ 'ਚ ਆਈ. ਸੀ. ਸੀ. ਵੀ ਆਪਣੀ ਗੱਲ ਰੱਖਣਾ ਚਾਹੁੰਦੀ ਹੈ, ਜਿਸ ਨੂੰ ਲੀਗ 'ਤੇ ਕੰਟਰੋਲ ਬਣਾਉਣ ਦੀ ਕੋਸ਼ਿਸ਼ ਮੰਨਿਆ ਗਿਆ। ਉਨ੍ਹਾਂ ਨੇ ਕਿਹਾ ਕਿ ਕਾਰਜਕਾਰੀ ਅਧਿਕਾਰੀਆਂ ਦੀ ਕਮੇਟੀ (ਸੀ. ਈ. ਸੀ.) ਤੇ ਆਈ. ਸੀ. ਸੀ. ਬੋਰਡ ਨੂੰ ਪਿਛਲੇ ਦਿਨਾਂ 'ਚ ਸਲਾਹ ਦਿੱਤੀ ਗਈ ਕਿ ਖੇਡ ਦੀ ਅੰਤਰਰਾਸ਼ਟਰੀ ਤੇ ਘਰੇਲੂ ਪੱਧਰ 'ਤੇ ਲੰਮੇ ਸਮੇਂ ਤੱਕ ਬਣੇ ਰਹਿਣ 'ਤੇ ਸੁਨਿਸ਼ਿਚਤ ਕਰਨ ਲਈ ਕਾਰਜਕਾਰੀ ਸਮੂਹ ਦੀ ਅਗਵਾਈ 'ਚ ਦਿਸ਼ਾ ਨਿਰਦੇਸ਼ ਤਿਆਰ ਕੀਤੀ ਜਾਵੇ।
ਉਨ੍ਹਾਂ ਨੇ ਕਿਹਾ ਕਿ ਅਸੀਂ ਖੁਸ਼ਕਿਸਮਤ ਹਾਂ ਕਿ ਹੁਣ ਆਈ. ਪੀ. ਐੱਲ ਸਹਿਤ ਕੁਝ ਧਾਕੜ ਟੀ-20 ਲੀਗ ਚਲ ਰਹੀ ਹੈ ਜਿਨ੍ਹਾਂ ਨੇ ਵਿਸ਼ਵ ਪੱਧਰ 'ਤੇ ਸੰਚਾਲਨ ਲਈ ਮਾਪਦੰਡ ਤੈਅ ਕੀਤਾ ਹੈ ਤੇ ਇਹ ਕਾਰਜਕਾਰੀ ਸਮੂਹ ਜਦੋਂ ਨਿਯਮਾਂ ਦਾ ਮਸੌਦਾ ਤਿਆਰ ਕਰੇਗਾ ਤਾਂ ਉਹ ਇਨ੍ਹਾਂ ਮਾਪਦੰਡਾਂ 'ਤੇ ਧਿਆਨ ਦੇਣਗੇ।


author

Gurdeep Singh

Content Editor

Related News