ਅਸੀਂ ਰਾਂਚੀ ’ਚ ਜਿੱਤਣ ਦੇ ਇਰਾਦੇ ਨਾਲ ਉਤਰਾਂਗੇ : ਬੇਨ ਸਟੋਕਸ

Monday, Feb 19, 2024 - 07:02 PM (IST)

ਅਸੀਂ ਰਾਂਚੀ ’ਚ ਜਿੱਤਣ ਦੇ ਇਰਾਦੇ ਨਾਲ ਉਤਰਾਂਗੇ : ਬੇਨ ਸਟੋਕਸ

ਰਾਜਕੋਟ, (ਵਾਰਤਾ)– ਇੰਗਲੈਂਡ ਦੇ ਕਪਤਾਨ ਬੇਨ ਸਟੋਕਸ ਨੇ ਕਿਹਾ ਕਿ ਟੀਮ ਜਲਦ ਹੀ ਤੀਜੇ ਟੈਸਟ ਮੈਚ ਵਿਚ ਮਿਲੀ ਸ਼ਰਮਨਾਕ ਹਾਰ ਦੇ ਸਦਮੇ ਤੋਂ ਉੱਭਰਦੇ ਹੋਏ ਰਾਂਚੀ ਵਿਚ ਸੀਰੀਜ਼ ਦੇ ਚੌਥੇ ਮੈਚ ਨੂੰ ਜਿੱਤਣ ਦੇ ਇਰਾਦੇ ਨਾਲ ਉਤਰੇਗੀ। ਸਟੋਕਸ ਨੇ ਆਪਣੀ ਤੇ ਟੀਮ ਦੀ ਹੋ ਰਹੀ ਆਲੋਚਨਾ ’ਤੇ ਕਿਹਾ ਕਿ ਸਾਨੂੰ ਹਾਰ ਦੀ ਨਿਰਾਸ਼ਾ ਨੂੰ ਛੱਡ ਕੇ ਅੱਗੇ ਵਧਣਾ ਪਵੇਗਾ।

ਸਟੋਕਸ ਨੇ ਕਿਹਾ, ‘‘ਹਰ ਕਿਸੇ ਕੋਲ ਕਿਸੇ ਚੀਜ਼ ਨੂੰ ਲੈ ਕੇ ਆਪਣੇ ਵਿਚਾਰ ਹਨ ਪਰ ਅਸਲੀਅਤ ਵਿਚ ਡ੍ਰੈਸਿੰਗ ਰੂਮ ਦੇ ਅੰਦਰ ਖਿਡਾਰੀਆਂ ਦੇ ਵਿਚਾਰ ਹੀ ਸਾਡੇ ਲਈ ਮਾਇਨੇ ਰੱਖਦੇ ਹਨ। ਸਾਨੂੰ ਪਤਾ ਹੈ ਕਿ ਨਤੀਜਾ ਹਮੇਸ਼ਾ ਤੁਹਾਡੇ ਪੱਖ ਵਿਚ ਨਹੀਂ ਆਉਂਦਾ ਪਰ ਅਜੇ ਵੀ ਸਾਡੇ ਕੋਲ ਇਸ ਲੜੀ ਨੂੰ 3-2 ਨਾਲ ਜਿੱਤਣ ਦਾ ਮੌਕਾ ਹੈ। ਅਸੀਂ ਅਗਲੇ ਮੈਚ ਵੱਲ ਵੱਧਣ ਤੋਂ ਪਹਿਲਾਂ ਇਸ ਹਾਰ ਦੀ ਨਿਰਾਸ਼ਾ ਨੂੰ ਇੱਥੇ ਹੀ ਛੱਡ ਦੇਵਾਂਗੇ।’’


author

Tarsem Singh

Content Editor

Related News