ਪਾਕਿਸਤਾਨ ਵਿਰੁੱਧ ਅਸੀਂ ਪ੍ਰੋਫੈਸ਼ਨਲ ਅੰਦਾਜ਼ ''ਚ ਖੇਡੇ : ਵਿਰਾਟ

06/18/2019 2:20:37 AM

ਮਾਨਚੈਸਟਰ— ਪੁਰਾਣੇ ਵਿਰੋਧੀ ਪਾਕਿਸਤਾਨ ਨੂੰ ਵਿਸ਼ਵ ਕੱਪ ਮੁਕਾਬਲੇ 'ਚ 89 ਦੌੜਾਂ ਦੇ ਵੱਡੇ ਫਰਕ ਨਾਲ ਹਰਾਉਣ ਤੋਂ ਬਾਅਦ ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਕਿਹਾ ਕਿ ਟੀਮ ਨੇ ਇਸ ਮੁਕਾਬਲੇ ਨੂੰ ਪੂਰੇ ਪ੍ਰੋਫੈਸ਼ਨਲ ਅੰਦਾਜ਼ ਨਾਲ ਜਿੱਤਿਆ ਹੈ।
ਵਿਰਾਟ ਨੇ ਕਿਹਾ, ''ਪਾਕਿਸਤਾਨ ਨੇ ਦੋ ਸਾਲ ਪਹਿਲਾਂ ਚੈਂਪੀਅਨਸ ਟਰਾਫੀ ਦੇ ਫਾਈਨਲ 'ਚ ਸਾਨੂੰ ਹਰਾਇਆ ਸੀ ਪਰ ਇਸ ਤੋਂ ਇਲਾਵਾ ਅਸੀਂ ਉਨ੍ਹਾਂ ਵਿਰੁੱਧ ਚੰਗਾ ਪ੍ਰਦਰਸ਼ਨ ਕੀਤਾ ਹੈ।  ਜੇਕਰ ਮੈਚ ਵਿਚ ਤੁਸੀਂ ਭਾਵੁਕਤਾ ਨਾਲ ਭਰੇ ਹੋਵੋਗੇ ਤਾਂ ਉਹ ਤੁਹਾਨੂੰ ਪ੍ਰੇਸ਼ਾਨ ਕਰੇਗਾ। ਅਸੀਂ ਕਦੇ ਵੀ ਅਜਿਹੇ ਮੁਕਾਬਲੇ ਨੂੰ ਫੈਨਜ਼ ਦੇ ਨਜ਼ਰੀਏ ਨਾਲ ਨਹੀਂ ਦੇਖਦੇ ਹਾਂ। ਕ੍ਰਿਕਟ ਖਿਡਾਰੀ ਹੋਣ ਦੇ ਨਾਤੇ ਸਾਡਾ ਧਿਆਨ ਸਿਰਫ ਆਪਣੇ ਪ੍ਰਦਰਸ਼ਨ 'ਤੇ ਕੇਂਦ੍ਰਿਤ ਹੁੰਦਾ ਹੈ।'' ਵਿਰਾਟ ਨੇ ਕਿਹਾ, ''ਵਿਸ਼ਵ ਕੱਪ ਦੇ ਪਹਿਲੇ ਤਿੰਨ ਮੈਚਾਂ ਵਿਚ ਰੋਹਿਤ ਨੇ ਚੰਗੀ ਬੱਲੇਬਾਜ਼ੀ ਕੀਤੀ ਹੈ। ਪਹਿਲੇ ਮੁਕਾਬਲੇ ਵਿਚ ਉਸ ਨੇ ਇਕੱਲੇ ਆਪਣੇ ਦਮ 'ਤੇ ਮੈਚ ਜਿਤਵਾਇਆ, ਜਦਕਿ ਦੂਜੇ ਮੁਕਾਬਲੇ ਵਿਚ ਟੀਮ ਦੇ ਯੋਗਦਾਨ ਨਾਲ ਸਾਨੂੰ ਜਿੱਤ ਮਿਲੀ ਅਤੇ ਪਾਕਿਸਤਾਨ ਵਿਰੁੱਧ ਫਿਰ ਰੋਹਿਤ ਦਾ ਦਿਨ ਸੀ।''
ਉਸ ਨੇ ਕਿਹਾ, ''ਤੁਹਾਨੂੰ 330 ਦੌੜਾਂ ਤੋਂ ਵੱਧ ਦਾ ਟੀਚਾ ਨਿਰਧਾਰਿਤ ਕਰਨ ਲਈ ਪੂਰੀ ਟੀਮ ਦੇ ਯੋਗਦਾਨ ਦੀ ਲੋੜ ਹੁੰਦੀ ਹੈ। ਲੋਕੇਸ਼ ਰਾਹੁਲ ਨੇ ਰੋਹਿਤ ਨਾਲ ਚੰਗੀ ਸਾਂਝੇਦਾਰੀ ਕੀਤੀ। ਰੋਹਿਤ ਜਦੋਂ 75 ਦੌੜਾਂ ਬਣਾ ਲੈਂਦਾ ਹੈ ਤਾਂ ਫਿਰ ਉਸ ਨੂੰ ਰੋਕਣਾ ਮੁਸ਼ਕਿਲ ਹੋ ਜਾਂਦਾ ਹੈ। ਉਸ ਨੇ ਸਾਬਤ ਕੀਤਾ ਹੈ ਕਿ ਉਹ ਕਿਵੇਂ ਇਕ ਸ਼ਾਨਦਾਰ ਵਨ ਡੇ ਖਿਡਾਰੀ ਹੈ। ਦੋਵਾਂ ਦੀ ਸਾਂਝੇਦਾਰੀ ਦੀ ਬਦੌਲਤ ਹੀ ਮੈਂ ਆਪਣੀ ਨਿਯਮਿਤ ਖੇਡ ਖੇਡ ਸਕਿਆ ਅਤੇ ਇਸ ਸਾਂਝੇਦਾਰੀ ਕਾਰਣ ਹੀ ਹਾਰਦਿਕ ਪੰਡਯਾ ਵੀ ਤਾਬੜਤੋੜ ਬੱਲੇਬਾਜ਼ੀ ਕਰ ਸਕਿਆ।''
ਟਾਸ ਨੂੰ ਲੈ ਕੇ ਵਿਰਾਟ ਨੇ ਕਿਹਾ, ''ਪਿੱਚ ਕੁਝ ਖਾਸ ਵੱਖਰੀ ਨਹੀਂ ਸੀ ਪਰ ਸਾਡੀ ਪਾਰੀ ਦੇ ਆਖਰੀ ਓਵਰਾਂ ਵਿਚ ਪਿੱਚ 'ਚ ਥੋੜ੍ਹਾ ਬਦਲਾਅ ਆਇਆ ਸੀ। ਮੈਂ ਵੀ ਟਾਸ ਜਿੱਤ ਕੇ ਗੇਂਦਬਾਜ਼ੀ ਕਰਨਾ ਚਾਹੁੰਦਾ ਸੀ ਕਿਉਂਕਿ ਮੈਚ ਵਿਚ ਮੀਂਹ ਦੀ ਸੰਭਾਵਨਾ ਸੀ ਅਤੇ ਜੇਕਰ ਅਸੀਂ ਸਹੀ ਜਗ੍ਹਾ ਗੇਂਦਬਾਜ਼ੀ ਕਰਦੇ ਤਾਂ ਇਹ ਗੇਂਦਬਾਜ਼ਾਂ ਲਈ ਚੰਗਾ ਹੁੰਦਾ।''


Gurdeep Singh

Content Editor

Related News