ਅਸੀਂ ਸ਼ੁਰੂਆਤੀ ਓਵਰਾਂ 'ਚ ਹੀ ਮੈਚ ਗੁਆ ਦਿੱਤਾ ਸੀ : ਡੂ ਪਲੇਸਿਸ

Sunday, Apr 24, 2022 - 12:41 AM (IST)

ਮੁੰਬਈ- ਸਨਰਾਈਜ਼ਰਜ਼ ਹੈਦਰਾਬਾਦ ਦੇ ਵਿਰੁੱਧ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਮੈਚ ਵਿਚ ਹਾਰ ਤੋਂ ਬਾਅਦ ਰਾਇਲ ਚੈਲੰਜਰਜ਼ ਬੈਂਗਲੁਰੂ (ਆਰ. ਸੀ. ਬੀ.) ਦੇ ਕਪਤਾਨ ਫਾਫ ਡੂ ਪਲੇਸਿਸ ਨੇ ਸ਼ਨੀਵਾਰ ਨੂੰ ਇੱਥੇ ਕਿਹਾ ਕਿ ਉਸਦੀ ਟੀਮ ਨੇ ਸ਼ੁਰੂਆਤੀ ਕੁਝ ਓਵਰਾਂ ਵਿਚ ਹੀ ਮੈਚ ਗੁਆ ਦਿੱਤਾ ਸੀ। ਆਰ. ਸੀ. ਬੀ. ਦੀ ਟੀਮ ਇਸ ਮੈਚ ਵਿਚ ਸਿਰਫ 68 ਦੌੜਾਂ 'ਤੇ ਢੇਰ ਹੋ ਗਈ। ਹੈਦਰਾਬਾਦ ਨੇ ਅੱਠ ਓਵਰਾਂ ਵਿਚ ਇਕ ਵਿਕਟ ਦੇ ਨੁਕਸਾਨ 'ਤੇ 72 ਦੌੜਾਂ ਬਣਾ ਕੇ ਮੈਚ ਜਿੱਤ ਲਿਆ। ਡੂ ਪਲੇਸਿਸ ਨੇ ਮੈਚ ਤੋਂ ਬਾਅਦ ਪੁਰਸਕਾਰ ਸਮਾਰੋਹ ਵਿਚ ਕਿਹਾ ਕਿ ਅਸੀਂ ਸ਼ੁਰੂਆਤੀ ਕੁਝ ਓਵਰਾਂ ਵਿਚ ਚਾਰ-ਪੰਜ ਵਿਕਟਾਂ ਗੁਆ ਕੇ ਮੈਚ ਨੂੰ ਵੀ ਗੁਆ ਦਿੱਤਾ ਸੀ। 

PunjabKesari

ਇਹ ਖ਼ਬਰ ਪੜ੍ਹੋ- IPL 2022 : ਰਾਸ਼ਿਦ ਖਾਨ ਨੇ ਬਣਾਇਆ ਅਜਿਹਾ ਰਿਕਾਰਡ, ਜਿਸ ਨੂੰ ਕੋਈ ਵੀ ਯਾਦ ਨਹੀਂ ਰੱਖਣਾ ਚਾਹੇਗਾ
ਸ਼ੁਰੂਆਤ ਵਿਚ ਗੇਂਦਬਾਜ਼ਾਂ ਨੂੰ ਮਦਦ ਮਿਲ ਰਹੀ ਸੀ ਪਰ ਤੁਹਾਨੂੰ ਇਸ ਨਾਲ ਨਜਿੱਠਣ ਦਾ ਤਰੀਕਾ ਆਉਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਬਾਅਦ ਵਿਚ ਪਿੱਚ ਆਸਾਨ ਹੁੰਦੀ ਚੱਲੀ ਗਈ ਅਤੇ ਜੇਕਰ ਅਸੀਂ ਸ਼ੁਰੂਆਤ ਵਿਚ ਵਿਕਟਾਂ ਨਹੀਂ ਗੁਆਉਂਦੇ ਤਾਂ ਵੱਡਾ ਸਕੋਰ ਖੜ੍ਹਾ ਕਰ ਸਕਦੇ ਸੀ। ਸਾਨੂੰ ਲੱਗਿਆ ਕਿ ਇਹ ਪਿੱਚ ਬੱਲੇਬਾਜ਼ੀ ਦੇ ਲਈ ਆਸਾਨ ਹੋਵੇਗੀ ਪਰ ਕਿਸੇ ਵੀ ਪਿੱਚ 'ਤੇ ਸ਼ੁਰੂਆਤੀ ਓਵਰਾਂ ਵਿਚ ਸਾਵਧਾਨੀ ਵਰਤਨੀ ਹੋਵੇਗੀ। ਉਨ੍ਹਾਂ ਨੇ ਮੈਚ ਦੇ ਦੂਜੇ ਓਵਰ ਵਿਚ ਲਗਾਤਾਰ ਗੇਂਦਾਂ ਵਿਚ ਆਪਣਾ ਅਤੇ ਵਿਰਾਟ ਕੋਹਲੀ ਦੇ ਵਿਕਟ ਲੈਣ ਤੋਂ ਬਾਅਦ ਅਨੁਜ ਰਾਵਤ ਨੂੰ ਵੀ ਪਵੇਲੀਅਨ ਭੇਜਣ ਵਾਲੇ ਤੇਜ਼ ਗੇਂਦਬਾਜ਼ ਮਾਕਰੋ ਯਾਨਸੇਨ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਕਿਹਾ ਕਿ ਮਾਕਰੋ ਯਾਨਸੇਨ ਨੇ ਪਹਿਲੇ ਹੀ ਓਵਰ ਵਿਚ ਘਾਤਕ ਗੇਂਦਬਾਜ਼ੀ ਕੀਤੀ। ਉਨ੍ਹਾਂ ਨੇ ਦੋਵਾਂ ਪਾਸੇ ਗੇਂਦ ਨੂੰ ਸਵਿੰਗ ਕਰਵਾਈ ਤੇ ਕੁਝ ਵੱਡੇ ਵਿਕਟ ਹਾਸਲ ਕੀਤੇ। ਮੈਨ ਆਫ ਦਿ ਮੈਚ ਯਾਨਸੇਨ ਨੇ ਕਿਹਾ ਕਿ ਉਸ ਨੂੰ ਕੋਹਲੀ ਅਤੇ ਡੂ ਪਲੇਸਿਸ ਦੇ ਵਿਕਟ ਹਾਸਲ ਕਰਨ ਵਿਚ ਖੁਸ਼ੀ ਅਤੇ ਅਨੁਜ ਰਾਵਤ ਨੂੰ ਪਵੇਲੀਅਨ ਭੇਜਣ ਤੋਂ ਜ਼ਿਆਦਾ ਹੋਈ।

ਇਹ ਖ਼ਬਰ ਪੜ੍ਹੋ- ਵਿਸ਼ਵ ਕੱਪ ਤੀਰਅੰਦਾਜ਼ੀ : ਭਾਰਤ ਦੀ 'ਕੰਪਾਊਂਡ' ਪੁਰਸ਼ ਟੀਮ ਨੇ ਜਿੱਤਿਆ ਸੋਨ ਤਮਗਾ

PunjabKesari

ਨੋਟ- ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।


Gurdeep Singh

Content Editor

Related News